ਦੋਰਾਹਾ (ਲੁਧਿਆਣਾ), 4 ਜੂਨ (ਪੱਤਰ ਪ੍ਰੇਰਕਾਂ ਰਾਹੀਂ)-ਪਿੰਡ ਬੁਆਣੀ ਵਿਖੇ ਕੱਲ੍ਹ ਰਾਤ, ਸਾਬਕਾ ਫ਼ੌਜੀ ਬਲਜਿੰਦਰ ਸਿੰਘ ਪੁੱਤਰ ਮਾਸਟਰ ਮਲਕੀਤ ਸਿੰਘ ਵਲੋਂ ਆਪਣੇ ਪੁੱਤਰ ਅਤੇ ਪਤਨੀ ਨੂੰ ਗੋਲੀਆਂ ਮਾਰ ਦੇਣ ਬਾਅਦ ਗੰਭੀਰ ਜ਼ਖ਼ਮੀ ਹੋਏ ਜਗਮੀਤ ਸਿੰਘ (26) ਦੀ ਮੌਤ ਹੋ ਗਈ ਹੈ | ਜਿਸ ਦੇ ਬਾਰੇ ਦੋਰਾਹਾ ਥਾਣੇ ਦੇ ਥਾਣੇਦਾਰ ਸੁਖਵੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਲਵਿੰਦਰ ਕੌਰ (52-53 ਸਾਲ) ਦਾ ਐਸ. ਪੀ. ਐਸ. ਹੋਸਪਿਟਲ ਵਿਚ ਇਲਾਜ ਜਾਰੀ ਹੈ | ਫ਼ਰਾਰ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ | ਇਸ ਘਟਨਾ ਪਿਛੋਕੜ ਘਰ ਵਿਚ ਰਹਿੰਦਾ ਪਰਿਵਾਰ ਝਗੜਾ ਦੱਸਿਆ ਜਾ ਰਿਹਾ ਹੈ | ਸਰਕਾਰੀ ਹਸਪਤਾਲ ਪਾਇਲ ਵਿਖੇ ਮਿ੍ਤਕ ਦੀ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ | ਮਿ੍ਤਕ ਦੇ ਸ਼ਾਦੀਸ਼ੁਦਾ ਵੱਡੇ ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਾਂਝੇ ਪਰਿਵਾਰ ਵਿਚ ਸੇਵਾ ਮੁਕਤ ਅਧਿਆਪਕ ਦਾਦਾ-ਦਾਦੀ, ਸਾਬਕਾ ਸੈਨਿਕ ਪਿਤਾ ਤੇ ਮਾਤਾ ਅਤੇ ਛੋਟੇ ਭਰਾ ਨਾਲ ਰਹਿ ਰਹੇ ਹਨ | ਕੱਲ੍ਹ ਉਸ ਦਾ ਭਰਾ ਆਪਣੇ ਕਿਸੇ ਦੋਸਤ ਦੀ ਕਾਰ ਲੈ ਆਇਆ ਤੇ ਇਸ ਦੇ ਕਾਰਨ ਹੀ ਗੱਲ ਵੱਧ ਗਈ ਜਿਸ ਦਾ ਅੰਤ ਜਗਮੀਤ ਸਿੰਘ ਮੌਤ ਨਾਲ ਹੋਇਆ ਅਤੇ ਬਲਵਿੰਦਰ ਕੌਰ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ |
ਸਾਬਕਾ ਫ਼ੌਜੀ ਨੇ ਪਤਨੀ ਤੇ ਪੁੱਤਰ ਦੇ ਮਾਰੀਆਂ ਗੋਲੀਆਂ-ਪੁੱਤ ਦੀ ਮੌਤ <br/>
ਅਜੀਤ ਡੈਸਕ
05-06-2025