25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਢੀਂਡਸਾ ਪਰਿਵਾਰ ਨਾਲ ਵੱਡੀ ਗਿਣਤੀ 'ਚ ਸ਼ਖ਼ਸੀਅਤਾਂ ਨੇ ਕੀਤਾ ਦੁੱਖ ਸਾਂਝਾ <br/>

Ad Position 21
No active advertisement
ਅਜੀਤ ਡੈਸਕ 05-06-2025
ਸੰਗਰੂਰ, 4 ਜੂਨ (ਸੁਖਵਿੰਦਰ ਸਿੰਘ ਫੁੱਲ)-ਮਰਹੂਮ ਸੀਨੀਅਰ ਅਕਾਲੀ ਆਗੂ ਸ: ਸੁਖਦੇਵ ਸਿੰਘ ਢੀਂਡਸਾ ਦੇ ਦਿਹਾਂਤ 'ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵੱਖ-ਵੱਖ ਸ਼ਖ਼ਸੀਅਤਾਂ ਅੱਜ ਢੀਂਡਸਾ ਨਿਵਾਸ ਪਹੁੰਚੀਆਂ ਜਿੱਥੇ ਬੀਬੀ ਹਰਜੀਤ ਕੌਰ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ, ਬੀਬੀ ਗਗਨਜੀਤ ਕੌਰ ਢੀਂਡਸਾ ਸਮੇਤ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ | ਇਨ੍ਹਾਂ ਸ਼ਖ਼ਸੀਅਤਾਂ ਵਿਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੁਪਾਨੀ, ਸਾਬਕਾ ਸਪੀਕਰ ਕੇ.ਪੀ.ਰਾਣਾ, ਸਾਬਕਾ ਮੰਤਰੀ ਓ.ਪੀ. ਸੋਨੀ, ਸੀਨੀਅਰ ਭਾਜਪਾ ਆਗੂ ਅਰਵਿੰਦ ਖੰਨਾ, ਗੁਰਪ੍ਰਤਾਪ ਸਿੰਘ ਬਡਾਲਾ, ਡਾ: ਹਰਕੇਸ ਸਿੰਘ ਸਿੱਧੂ ਸਾਬਕਾ ਡਿਪਟੀ ਕਮਿਸ਼ਨਰ, ਬਿੱਕਰਮਜੀਤ ਸਿੰਘ ਖ਼ਾਲਸਾ ਸਾਬਕਾ ਮੰਤਰੀ, ਡਾ: ਹਰਪ੍ਰੀਤ ਕੌਰ ਖ਼ਾਲਸਾ, ਡਾ: ਕਿਰਪਾਲ ਸਿੰਘ ਸਾਬਕਾ ਸਿਵਲ ਸਰਜਨ, ਗੁਰਪ੍ਰੀਤ ਸਿੰਘ ਬਣਾਂਵਾਲੀ ਵਿਧਾਇਕ, ਕੰਵਲਜੀਤ ਸਿੰਘ ਰੋਜੀ ਬਕਰੰਦੀ, ਬਲਵਿੰਦਰ ਸਿੰਘ ਮੱਖਣ ਬਰਾੜ, ਅਮਰਜੀਤ ਸਿੰਘ ਲੰਡੇਕੇ ਜ਼ਿਲ੍ਹਾ ਪ੍ਰਧਾਨ ਮੋਗਾ, ਗੁਰਪ੍ਰੀਤ ਸਿੰਘ ਲਖਮੀਰਵਾਲਾ, ਬਲਦੇਵ ਸਿੰਘ ਚੰੂਘਾ, ਮਲਕੀਤ ਸਿੰਘ ਰਾਓਕੇ, ਮਲਕੀਤ ਸਿੰਘ ਚੰਗਾਲ, ਚਰਨਜੀਤ ਸਿੰਘ ਗੱਗੜਪੁਰ, ਗੁਰਪ੍ਰੀਤ ਮਲੂਕਾ, ਅਮਰ ਸਿੰਘ ਸਾਬਕਾ ਮੈਂਬਰ ਸ਼ੋ੍ਰਮਣੀ ਕਮੇਟੀ, ਹਰੀ ਸਿੰਘ ਨਾਭਾ, ਮਈ ਰੂਪ ਕੌਰ ਬਾਗੜੀਆ, ਗੁਰਸੇਵਕ ਸਿੰਘ ਮਾਨਸਾ, ਚਰਨਜੀਤ ਸਿੰਘ ਅੱਕਾਵਾਲੀ ਚੇਅਰਮੈਨ ਜ਼ਿਲ੍ਹਾ ਬੋਰਡ ਮਾਨਸਾ, ਭੁਪਿੰਦਰ ਸਿੰਘ ਨਗਰ ਕੌਂਸਲ ਸੰਗਰੂਰ, ਰਿਪੁਦਮਨ ਸਿੰਘ ਢਿੱਲੋਂ, ਵਿਜੈ ਲੰਕੇਸ਼, ਸੰਦੀਪ ਦਾਨੀਆ, ਸੂਰਜ ਮੱਲ ਚੇਅਰਮੈਨ, ਸਰਬਜੀਤ ਸਿੰਘ ਡੂੰਮਵਾਲੀ, ਬਲਦੇਵ ਸਿੰਘ ਚੰੂਘਾ, ਗਿਆਨ ਸਿੰਘ ਬਾਵਾ ਧੂਰੀ, ਅਮਰ ਸਿੰਘ ਬੀ.ਏ ਮੈਂਬਰ ਸ਼ੋ੍ਰਮਣੀ ਕਮੇਟੀ, ਕ੍ਰਿਸ਼ਨ ਲਾਲ ਵਿੱਕੀ, ਵਿਨੈਪਾਲ ਰਾਜੂ, ਟਿੰਕਲ ਗਰਗ, ਕੁਲਵੰਤ ਸਿੰਘ ਗਹਿਲਾ, ਹਰਮਨ ਕੌਰ, ਜਗਤਾਰ ਸਿੰਘ ਰਾਜੇਆਣਾ, ਹਰਵਿੰਦਰ ਸਿੰਘ ਹੈਰੀ ਅਬੋਹਰ, ਹਰਵੀਰ ਸਿੰਘ ਜੀਰਾ, ਬਲਵੀਰ ਸਿੰਘ ਸਿੱਧੂ ਸਾਬਕਾ ਮੰਤਰੀ, ਸੰਤ ਚੰਦਰਮੁਨੀ ਸ਼ੇਰੋਂ ਅਤੇ ਹੋਰ ਸ਼ਖ਼ਸੀਅਤਾਂ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਜੂਨ '84 ਦੇ ਦਰਦਨਾਕ ਸੀਨ ਨੂੰ ਯਾਦ ਕਰਕੇ ਅੱਜ ਵੀ ਅੱਖਾਂ 'ਚੋਂ ਵਹਿ ਤੁਰਦੇ ਹਨ ਆਪ ਮੁਹਾਰੇ ਨੀਰ-ਭਾਈ ਮੱਲੇਵਾਲ ਅਗਲੀ ਖ਼ਬਰ ਹਾਈ ਕੋਰਟ ਨੇ ਸਜ਼ਾ ਦੇ 20 ਸਾਲ ਬਾਅਦ ਜਬਰ ਜਨਾਹ ਮਾਮਲੇ 'ਚ ਦੋਸ਼ੀ ਨੂੰ ਕੀਤਾ ਬਰੀ <br/>
Ad Position 24