26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਭਾਰਤ ਤੋਂ ਆ ਰਿਹਾ ਹੜ੍ਹ ਦਾ ਪਾਣੀ ਪਾਕਿ ਲਿਆ ਰਿਹਾ ਲਾਸ਼ਾਂ, ਪਸ਼ੂ ਤੇ ਮਲਬੇ ਦੇ ਢੇਰ-ਖ਼ਵਾਜਾ ਮੁਹੰਮਦ ਆਸਿਫ਼ <br/>

Ad Position 21
No active advertisement
ਅਜੀਤ ਡੈਸਕ 30-08-2025
ਅੰਮਿ੍ਤਸਰ, 29 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਹੜ੍ਹਾਂ ਦੀ ਸਥਿਤੀ ਕਾਬੂ ਤੋਂ ਬਾਹਰ ਹੈ | ਲਹਿੰਦੇ ਪੰਜਾਬ, ਸਿੰਧ ਅਤੇ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) 'ਚ ਭਿਆਨਕ ਹੜ੍ਹਾਂ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ | ਇਸ ਦੌਰਾਨ ਪਾਕਿ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਇਕ ਅਜੀਬ ਦਾਅਵਾ ਕੀਤਾ ਹੈ | ਉਨ੍ਹਾਂ ਨੇ ਇਸ ਸੰਕਟ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਗੁਆਂਢੀ ਮੁਲਕ ਤੋਂ ਆ ਰਿਹਾ ਹੜ੍ਹ ਦਾ ਪਾਣੀ ਲਾਸ਼ਾਂ ਵੀ ਪਾਕਿ ਲਿਆ ਰਿਹਾ ਹੈ | ਖ਼ਵਾਜਾ ਨੇ ਸਿਆਲਕੋਟ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤ ਤੋਂ ਵਗਦਾ ਹੜ੍ਹ ਦਾ ਪਾਣੀ ਆਪਣੇ ਨਾਲ ਲਾਸ਼ਾਂ, ਪਸ਼ੂ ਅਤੇ ਮਲਬੇ ਦੇ ਢੇਰ ਲੈ ਕੇ ਆਇਆ ਹੈ | ਇਸ ਨਾਲ ਇਲਾਕੇ 'ਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਨਗਰਪਾਲਕਾ ਟੀਮਾਂ ਦੇ ਕੰਮ 'ਚ ਰੁਕਾਵਟ ਆ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਲਾਸ਼ਾਂ ਨੂੰ ਸਰਹੱਦ ਪਾਰ ਵਗਦੇ ਵੇਖਿਆ ਜਾ ਸਕਦਾ ਹੈ | ਪਾਕਿਸਤਾਨ 'ਚ ਹੜ੍ਹਾਂ ਕਾਰਨ ਹੁਣ ਤੱਕ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 250000 ਲੋਕਾਂ ਨੂੰ ਬੇਘਰ ਹੋਣਾ ਪਿਆ ਹੈ | ਸਰਕਾਰੀ ਅਧਿਕਾਰੀਆਂ ਦੇ ਅਨੁਸਾਰ ਇਸ ਸਾਲ ਹੜ੍ਹਾਂ ਕਾਰਨ 10 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ | ਪਾਕਿ ਭਰ 'ਚ ਫ਼ਸਲਾਂ ਨੂੰ ਵਿਆਪਕ ਨੁਕਸਾਨ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ੰਭੂ ਨੇੜਲੇ ਘੱਗਰ 'ਚ ਪਾਣੀ ਦਾ ਪੱਧਰ ਵਧਿਆ <br/> ਅਗਲੀ ਖ਼ਬਰ 'ਮਿਲਕਫੈੱਡ ਪੰਜਾਬ' ਸ਼ੁੱਧ ਤੇ ਸੁਰੱਖਿਅਤ ਦੁੱਧ ਉਤਪਾਦ ਪ੍ਰਦਾਨ ਕਰਨ ਲਈ ਵਚਨਬੱਧ <br/>
Ad Position 24