26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸ਼ੰਭੂ ਨੇੜਲੇ ਘੱਗਰ 'ਚ ਪਾਣੀ ਦਾ ਪੱਧਰ ਵਧਿਆ <br/>

Ad Position 21
No active advertisement
ਅਜੀਤ ਡੈਸਕ 30-08-2025
ਰਾਜਪੁਰਾ, 29 ਅਗਸਤ (ਰਣਜੀਤ ਸਿੰਘ)-ਰਾਜਪੁਰਾ ਨੇੜਲੇ ਪੈਂਦੇ ਸ਼ੰਭੂ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ | ਇਸ ਵਧੇ ਹੋਈ ਪਾਣੀ ਦੇ ਪੱਧਰ ਨੇ ਕਈਆਂ ਕਿਸਾਨਾਂ ਦੀਆਂ ਨਿੱਸਰੀਆਂ ਹੋਈਆਂ ਫ਼ਸਲਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ | ਕਈ ਪਿੰਡਾਂ ਦੀਆਂ ਸੜਕਾਂ 'ਤੇ ਪਾਣੀ ਫਿਰਨ ਕਾਰਨ ਰਾਹਗੀਰ ਆਪਣੇ ਬਾਈਕ ਟਰਾਲੀਆਂ ਵਿਚ ਰੱਖ ਕੇ ਪਾਣੀ ਤੋਂ ਪਾਰ ਲੈ ਕੇ ਜਾਂਦੇ ਵੀ ਵੇਖੇ ਗਏ | ਇਸ ਗੱਲ ਨੂੰ ਲੈ ਕੇ ਪ੍ਰਸ਼ਾਸਨ ਨੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਤਾਂ ਕਰ ਦਿੱਤੀ ਹੈ ਪਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਡਰਨ ਦੀ ਜ਼ਿਆਦਾ ਲੋੜ ਨਹੀਂ ਹੈ | ਜਾਣਕਾਰੀ ਮੁਤਾਬਿਕ ਬੀਤੇ ਕਈ ਦਿਨਾਂ ਤੋਂ ਪਹਾੜੀ ਖੇਤਰ ਵਿਚ ਪੈ ਰਹੀ ਮੂਸਲਾਧਾਰ ਬਾਰਸ਼ ਕਾਰਨ ਮੈਦਾਨੀ ਖੇਤਰਾਂ ਵਿਚ ਕਈਆਂ ਥਾਵਾਂ 'ਤੇ ਹੜ੍ਹ ਆਏ ਪਏ ਹਨ | ਰਾਜਪੁਰਾ ਪ੍ਰਸ਼ਾਸਨ ਨੇ ਐਡਵਾਈਜ਼ਰੀ ਜਾਰੀ ਕਰਕੇ ਸਬ-ਡਵੀਜ਼ਨ ਦੇ ਪਿੰਡ ਉਂਟਸਰ, ਨਨਹੇੜੀ, ਸੰਜਰਪੁਰ, ਲਾਛੜੂ, ਕਮਾਲਪੁਰ, ਰਾਮਪੁਰ ਸੌਂਟਾ, ਮਾੜੂ, ਚਮਾਰੂ ਅਤੇ ਹੋਰਨਾਂ ਪਿੰਡਾਂ ਦੇ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਅਤੇ ਘੱਗਰ ਦੇ ਨੇੜੇ ਨਾ ਜਾਣ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ ਪਰ ਇਸ ਦੇ ਬਾਵਜੂਦ ਵੀ ਲੋਕਾਂ ਦੇ ਮਨਾਂ ਦੇ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਦਾ ਡਰ ਤੇ ਭੈਅ ਦਾ ਮਾਹੌਲ ਬਣਿਆ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਸਵਰਾਜ ਟਰੈਕਟਰਜ਼ ਵਲੋਂ 25 ਲੱਖ ਯੂਨਿਟ ਉਤਪਾਦਨ ਦਾ ਇਤਿਹਾਸਕ ਮੀਲ ਪੱਥਰ ਸਥਾਪਤ <br/> ਅਗਲੀ ਖ਼ਬਰ ਭਾਰਤ ਤੋਂ ਆ ਰਿਹਾ ਹੜ੍ਹ ਦਾ ਪਾਣੀ ਪਾਕਿ ਲਿਆ ਰਿਹਾ ਲਾਸ਼ਾਂ, ਪਸ਼ੂ ਤੇ ਮਲਬੇ ਦੇ ਢੇਰ-ਖ਼ਵਾਜਾ ਮੁਹੰਮਦ ਆਸਿਫ਼ <br/>
Ad Position 24