ਲੁਧਿਆਣਾ, 1 ਸਤੰਬਰ (ਜਗਮੀਤ ਸਿੰਘ)-ਭਾਰੀ ਮੀਂਹ ਦੇ ਕਾਰਨ ਪੁਨੀਤ ਨਗਰ, ਟਿੱਬਾ ਰੋਡ 'ਤੇ ਇਕ ਘਰ ਦੀ ਛੱਡ ਡਿੱਗ ਗਈ, ਜਿਸ ਕਾਰਨ ਇਕ 8 ਸਾਲਾਂ ਬੱਚੇ ਵਿਕਾਸ ਕੁਮਾਰ ਦੀ ਮੌਤ ਹੋ ਗਈ | ਘਰ ਦੀ ਛੱਤ ਡਿੱਗਣ ਨਾਲ ਪੂਰੇ ਘਰ 'ਚ ਕਰੰਟ ਆ ਗਿਆ ਤੇ ਲੋਕਾਂ ਨੇ ਤੁਰੰਤ ਥਾਣਾ ਟਿੱਬਾ ਦੀ ਪੁਲਿਸ ਦੀ ਮਦਦ ਨਾਲ ਬਿਜਲੀ ਸਪਲਾਈ ਬੰਦ ਕਰਵਾ ਕੇ ਵਿਕਾਸ ਦੀ ਲਾਸ਼ ਨੂੰ ਮਲਬੇ ਦੇ ਹੇਠਾਂ ਤੋਂ ਕਢਵਾਇਆ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ ਗਿਆ |