13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪੰਜਾਬ ਸੂਚਨਾ ਕਮਿਸ਼ਨ ਵਲੋਂ 'ਸਿੱਟ' ਬਣਾਉਣ ਦੇ ਆਦੇਸ਼

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਚੰਡੀਗੜ੍ਹ, 2 ਸਤੰਬਰ (ਬਲਜਿੰਦਰ ਸਿੰਘ ਹਾਂਡਾ)–ਗੀਤਿਕਾ ਵਲੋਂ ਦਾਖ਼ਲ ਕੀਤੀ ਆਰ.ਟੀ.ਆਈ. ਅਰਜ਼ੀ 'ਤੇ ਸੁਣਵਾਈ ਕਰਦਿਆਂ ਪੰਜਾਬ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਨੇ ਪੁਲਿਸ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਉਣ ਤੋਂ ਬਾਅਦ ਸਖ਼ਤ ਟਿੱਪਣੀਆਂ ਕੀਤੀਆਂ | ਗੀਤਿਕਾ ਨੇ ਦੋਸ਼ ਲਗਾਇਆ ਸੀ ਕਿ ਸਾਹਿਲ ਮਲਹੋਤਰਾ ਤੇ ਮਮਤਾ ਰਾਣੀ ਖ਼ਿਲਾਫ਼ 2018 ਵਿਚ 498ਏ, 406 ਭਾਰਤੀ ਦੰਡਾਵਲੀ ਹੇਠ ਮਹਿਲਾ ਸੈੱਲ ਫ਼ਿਰੋਜ਼ਪੁਰ 'ਚ ਐਫ.ਆਈ.ਆਰ. ਦਰਜ ਹੋਣ ਅਤੇ 2022 ਵਿਚ ਉਸ ਨੂੰ ਭਗੌੜਾ ਐਲਾਨੇ ਜਾਣ ਦੇ ਬਾਵਜੂਦ ਲੁਧਿਆਣਾ ਪੁਲਿਸ ਨੇ ਉਸ ਨੂੰ ਪਾਸਪੋਰਟ ਲਈ ਪੁਲਿਸ ਕਲੀਅਰੈਂਸਸਰਟੀਫਿਕੇਟ ਜਾਰੀ ਕਰ ਦਿੱਤਾ ਅਤੇ ਉਹ ਵਿਦੇਸ਼ ਚਲਾ ਗਿਆ | ਕਮਿਸ਼ਨ ਨੇ ਨਿਰਦੇਸ਼ ਦਿੱਤੇ ਕਿ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਇਕ ਖ਼ਾਸ ਜਾਂਚ ਟੀਮ (ਸਿੱਟ) ਬਣਾਉਣ, ਜੋ ਛੇ ਮਹੀਨਿਆਂ ਵਿਚ ਆਪਣੀ ਰਿਪੋਰਟ ਪੇਸ਼ ਕਰੇ | ਇਸ ਦੇ ਨਾਲ ਹੀ ਦਰੇਸੀ ਥਾਣੇ ਦੇ ਸਾਰੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਤਬਾਦਲੇ ਕਰਨ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ | ਇਸ ਮਾਮਲੇ ਦੀ ਅਗਲੀ ਸੁਣਵਾਈ 25 ਸਤੰਬਰ ਨੂੰ ਚੰਡੀਗੜ੍ਹ ਵਿਖੇ ਨਿਰਧਾਰਿਤ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਐਨ.ਡੀ.ਪੀ.ਐਸ. ਮਾਮਲਿਆਂ 'ਚ ਸ਼ਾਮਿਲ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਨੌਕਰੀ ਤੋਂ ਕਿਉਂ ਨਹੀਂ ਹਟਾਇਆ ਗਿਆ-ਹਾਈ ਕੋਰਟ... ਅਗਲੀ ਖ਼ਬਰ ਧੁੱਸੀ ਬੰਨ੍ਹ ਬੰਨ੍ਹਣ ਲਈ ਫ਼ੰਡ ਦੀ ਨਹੀਂ ਆਉਣ ਦਿੱਤੀ ਜਾਵੇਗੀ ਕਮੀ-ਚੀਮਾ <br/>
Ad Position 24