ਸਥਾਨਕ ਸਰਕਾਰਾਂ ਦੀਆਂ ਜ਼ਿਮਨੀ ਚੋਣਾਂ ਲਈ ਭਾਜਪਾ ਵਲੋਂ 35 ਉਮੀਦਵਾਰਾਂ ਦਾ ਐਲਾਨ
ਚੰਡੀਗੜ੍ਹ, 16 ਨਵੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਵਿਚ ਹੋਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਜ਼ਿਮਨੀ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰਦਿਆਂ ਧਰਮਕੋਟ, ਬਾਘਾ ਪੁਰਾਣਾ ਅਤੇ ਪਟਿਆਲਾ ਨਗਰ ਨਿਗਮ ਦੇ ਵੱਖ-ਵੱਖ ਵਾਰਡਾਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਵਲੋਂ ਨਗਰ ਕੌਂਸਲ ਧਰਮਕੋਟ ਲਈ 7 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।
ਚੰਡੀਗੜ੍ਹ, 16 ਨਵੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਵਿਚ ਹੋਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਜ਼ਿਮਨੀ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰਦਿਆਂ ਧਰਮਕੋਟ, ਬਾਘਾ ਪੁਰਾਣਾ ਅਤੇ ਪਟਿਆਲਾ ਨਗਰ ਨਿਗਮ ਦੇ ਵੱਖ-ਵੱਖ ਵਾਰਡਾਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਵਲੋਂ ਨਗਰ ਕੌਂਸਲ ਧਰਮਕੋਟ ਲਈ 7 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿਚ ਵਾਰਡ ਨੰਬਰ 1 ਤੋਂ ਕਰਮ ਸਿੰਘ (ਜਨਰਲ), ਵਾਰਡ ਨੰਬਰ 2 ਤੋਂ ਹੀਨਾ ਗੋਇਲ (ਮਹਿਲਾ ਰਾਖਵਾਂ), ਵਾਰਡ ਨੰਬਰ 3 ਤੋਂ ਸ਼ਿੰਗਾਰਾ ਸਿੰਘ (ਅਨੁਸੂਚਿਤ ਜਾਤੀ ਮਰਦ), ਵਾਰਡ ਨੰਬਰ 4 ਤੋਂ ਕੁਲਵਿੰਦਰ ਕੌਰ (ਅਨੁਸੂਚਿਤ ਜਾਤੀ ਮਹਿਲਾ), ਵਾਰਡ ਨੰਬਰ 7 ਤੋਂ ਰਘਬੀਰ ਸਿੰਘ (ਜਨਰਲ), ਵਾਰਡ ਨੰਬਰ 9 ਤੋਂ ਹਰੀ ਕ੍ਰਿਸ਼ਨ (ਜਨਰਲ) ਅਤੇ ਵਾਰਡ ਨੰਬਰ 13 ਤੋਂ ਜਸਪ੍ਰੀਤ ਕੌਰ (ਮਹਿਲਾ ਰਾਖਵਾਂ) ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਨਗਰ ਕੌਂਸਲ ਬਾਘਾ ਪੁਰਾਣਾ ਲਈ 10 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਵਾਰਡ ਨੰਬਰ 2 ਤੋਂ ਅਮਿਤ ਸ਼ਰਮਾ (ਜਨਰਲ), ਵਾਰਡ ਨੰਬਰ 3 ਤੋਂ ਕੁਲਦੇਵ ਸਿੰਘ (ਪੱਛੜੀ ਸ਼੍ਰੇਣੀ), ਵਾਰਡ ਨੰਬਰ 4 ਤੋਂ ਕਰਮਜੀਤ ਕੌਰ (ਮਹਿਲਾ ਰਾਖਵਾਂ), ਵਾਰਡ ਨੰਬਰ 8 ਤੋਂ ਪਾਲ ਸਿੰਘ (ਅਨੁਸੂਚਿਤ ਜਾਤੀ), ਵਾਰਡ ਨੰਬਰ 9 ਤੋਂ ਪੱਲਵੀ ਗਰਗ (ਮਹਿਲਾ ਰਾਖਵਾਂ), ਵਾਰਡ ਨੰਬਰ 11 ਤੋਂ ਇੰਦੂ ਗਰਗ (ਮਹਿਲਾ ਰਾਖਵਾਂ), ਵਾਰਡ ਨੰਬਰ 12 ਤੋਂ ਸੁਰਿੰਦਰਪਾਲ ਸਿੰਘ (ਜਨਰਲ), ਵਾਰਡ ਨੰਬਰ 13 ਤੋਂ ਰਾਜ ਹੰਸ (ਅਨੁਸੂਚਿਤ ਜਾਤੀ), ਵਾਰਡ ਨੰਬਰ 14 ਤੋਂ ਸੁਖਪ੍ਰੀਤ ਕੌਰ (ਮਹਿਲਾ ਰਾਖਵਾਂ) ਅਤੇ ਵਾਰਡ ਨੰਬਰ 15 ਤੋਂ ਵੈਦ ਰੋਸ਼ਨ (ਅਨੁਸੂਚਿਤ ਜਾਤੀ) ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਉਧਰ, ਪਟਿਆਲਾ ਨਗਰ ਨਿਗਮ ਲਈ ਵੀ ਭਾਜਪਾ ਵਲੋਂ 30 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਜਿਸ ‘ਚ ਵਾਰਡ ਨੰਬਰ 1 ਤੋਂ ਆਂਚਲ (ਅਨੁਸੂਚਿਤ ਜਾਤੀ ਮਹਿਲਾ), ਵਾਰਡ ਨੰਬਰ 4 ਤੋਂ ਐਡਵੋਕੇਟ ਹਰਪ੍ਰੀਤ ਸਿੰਘ ਭੰਮਰਾ, ਵਾਰਡ ਨੰਬਰ 6 ਤੋਂ ਨੀਰਜ ਸ਼ਰਮਾ, ਵਾਰਡ ਨੰਬਰ 12 ਤੋਂ ਸ਼ਮਸ਼ੇਰ ਸਿੰਘ, ਵਾਰਡ ਨੰਬਰ 14 ਤੋਂ ਗਗਨਦੀਪ ਸਿੰਘ, ਵਾਰਡ ਨੰਬਰ 15 ਤੋਂ ਤੇਜਿੰਦਰ ਕੌਰ, ਵਾਰਡ ਨੰਬਰ 16 ਤੋਂ ਅਨਿਲ ਕੁਮਾਰ, ਵਾਰਡ ਨੰਬਰ 22 ਤੋਂ ਯਸ਼ਪਾਲ ਕੌਰ, ਵਾਰਡ ਨੰਬਰ 26 ਤੋਂ ਵਿਨੋਦ ਬਾਲੀ (ਅਨੁਸੂਚਿਤ ਜਾਤੀ), ਵਾਰਡ ਨੰਬਰ 28 ਤੋਂ ਇੰਦਰ ਨਾਰੰਗ, ਵਾਰਡ ਨੰਬਰ 32 ਤੋਂ ਸੀਮਾ ਸ਼ਰਮਾ, ਵਾਰਡ ਨੰਬਰ 33 ਤੋਂ ਸੋਨੀਆ ਕਪੂਰ, ਵਾਰਡ ਨੰਬਰ 34 ਤੋਂ ਸੁਸ਼ੀਲ ਨਈਅਰ, ਵਾਰਡ ਨੰਬਰ 36 ਤੋਂ ਹਰੀਸ਼ ਨਾਗਪਾਲ, ਵਾਰਡ ਨੰਬਰ 37 ਤੋਂ ਕਿਰਨ ਰਾਣੀ (ਮਹਿਲਾ ਰਾਖਵਾਂ), ਵਾਰਡ ਨੰਬਰ 38 ਤੋਂ ਰੁਤਾਕਸ਼ਾ ਬਾਂਸਲ, ਵਾਰਡ ਨੰਬਰ 40 ਤੋਂ ਅਨੁਜ ਖੋਸਲਾ ਅਤੇ ਵਾਰਡ ਨੰਬਰ 41 ਤੋਂ ਸ਼ਿੰਦਰ ਕੌਰ (ਮਹਿਲਾ ਰਾਖਵਾਂ) ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਵਾਰਡ ਨੰਬਰ 43 ਤੋਂ ਅੰਮ੍ਰਿਤ ਕੌਰ (ਮਹਿਲਾ ਰਾਖਵਾਂ), ਵਾਰਡ ਨੰਬਰ 44 ਤੋਂ ਰਾਜੀਵ ਖੰਨਾ (ਜਨਰਲ), ਵਾਰਡ ਨੰਬਰ 45 ਤੋਂ ਮੰਜੂ ਦੇਵੀ (ਅਨੁਸੂਚਿਤ ਜਾਤੀ ਮਹਿਲਾ), ਵਾਰਡ ਨੰਬਰ 46 ਤੋਂ ਵਰੁਣ ਜਿੰਦਲ (ਜਨਰਲ), ਵਾਰਡ ਨੰਬਰ 48 ਤੋਂ ਨਿਖਿਲ ਕੁਮਾਰ ਕਾਲਕਾ (ਜਨਰਲ), ਵਾਰਡ ਨੰਬਰ 50 ਤੋਂ ਵਿਜੇ ਕੁਮਾਰ ਗਰਗ ਕੁੱਕਾ (ਜਨਰਲ), ਵਾਰਡ ਨੰਬਰ 51 ਤੋਂ ਰਿਤੂ ਜੈਨ (ਮਹਿਲਾ ਰਾਖਵਾਂ), ਵਾਰਡ ਨੰਬਰ 52 ਤੋਂ ਜੀਵਨ ਪਰਵੇਸ਼ (ਹੈਪੀ ਲੋਹਟ) (ਅਨੁਸੂਚਿਤ ਜਾਤੀ), ਵਾਰਡ ਨੰਬਰ 53 ਤੋਂ ਵੰਧਨਾ ਜੋਸ਼ੀ (ਮਹਿਲਾ ਰਾਖਵਾਂ), ਵਾਰਡ ਨੰਬਰ 55 ਤੋਂ ਗੁਰਿੰਦਰ ਕਾਲਿਕਾ (ਮਹਿਲਾ ਰਾਖਵਾਂ), ਵਾਰਡ ਨੰਬਰ 57 ਤੋਂ ਰਜਨੀ ਸ਼ਰਮਾ (ਮਹਿਲਾ ਰਾਖਵਾਂ) ਅਤੇ ਵਾਰਡ ਨੰਬਰ 58 ਤੋਂ ਦਿਨੇਸ਼ ਕੁਮਾਰ ਗਰਗ (ਜਨਰਲ) ਨੂੰ ਪਾਰਟੀ ਉਮੀਦਵਾਰ ਬਣਾਇਆ ਗਿਆ ਹੈ।