ਪਾਕਿ ’ਚ ਬਾਲ ਵਿਆਹ ਵਿਰੋਧੀ ਕਾਨੂੰਨ ਲਾਗੂ ਕਰਵਾਉਣ ਲਈ ਸੜਕਾਂ ’ਤੇ ਉਤਰੇ ਲੋਕ
ਅੰਮ੍ਰਿਤਸਰ, 16 ਨਵੰਬਰ (ਸੁਰਿੰਦਰ ਕੋਛੜ)-ਹਿੰਦੂ ਤੇ ਈਸਾਈ ਭਾਈਚਾਰੇ ਦੇ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਪਾਕਿਸਤਾਨ ਦੇ ਸੂਬਾ ਸਿੰਧ ’ਚ ਨਾਬਾਲਗ ਲੜਕੀਆਂ ਦੇ ਅਗਵਾ ਅਤੇ ਜਬਰੀ ਧਰਮ ਪਰਿਵਰਤਨ ਦੇ ਲਗਾਤਾਰ ਵਾਪਰ ਰਹੇ ਮਾਮਲਿਆਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਅਤੇ ਮੌਜੂਦਾ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ ਹੈ। ਸਾਬਕਾ ਘੱਟ ਗਿਣਤੀ ਵਿਧਾਇਕ ਸਲੀਮ ਖ਼ੁਰਸ਼ੀਦ ਖੋਖਰ ਦੀ ਅਗਵਾਈ ’ਚ ਹੈਦਰਾਬਾਦ ਪ੍ਰੈੱਸ ਕਲੱਬ ਵਿਖੇ ਰੋਸ ਪ੍ਰਦਰਸ਼ਨ ਦੌਰਾਨ ‘ਸਿੰਧ ਬਾਲ ਵਿਆਹ ਰੋਕੂ ਐਕਟ, 2013’ ਨੂੰ ਇੰਨ-ਬਿੰਨ ਲਾਗੂ ਕਰਨ ’ਤੇ ਜ਼ੋਰ ਦਿੱਤਾ ਗਿਆ।
ਅੰਮ੍ਰਿਤਸਰ, 16 ਨਵੰਬਰ (ਸੁਰਿੰਦਰ ਕੋਛੜ)-ਹਿੰਦੂ ਤੇ ਈਸਾਈ ਭਾਈਚਾਰੇ ਦੇ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਪਾਕਿਸਤਾਨ ਦੇ ਸੂਬਾ ਸਿੰਧ ’ਚ ਨਾਬਾਲਗ ਲੜਕੀਆਂ ਦੇ ਅਗਵਾ ਅਤੇ ਜਬਰੀ ਧਰਮ ਪਰਿਵਰਤਨ ਦੇ ਲਗਾਤਾਰ ਵਾਪਰ ਰਹੇ ਮਾਮਲਿਆਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਅਤੇ ਮੌਜੂਦਾ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਕੀਤੀ ਹੈ। ਸਾਬਕਾ ਘੱਟ ਗਿਣਤੀ ਵਿਧਾਇਕ ਸਲੀਮ ਖ਼ੁਰਸ਼ੀਦ ਖੋਖਰ ਦੀ ਅਗਵਾਈ ’ਚ ਹੈਦਰਾਬਾਦ ਪ੍ਰੈੱਸ ਕਲੱਬ ਵਿਖੇ ਰੋਸ ਪ੍ਰਦਰਸ਼ਨ ਦੌਰਾਨ ‘ਸਿੰਧ ਬਾਲ ਵਿਆਹ ਰੋਕੂ ਐਕਟ, 2013’ ਨੂੰ ਇੰਨ-ਬਿੰਨ ਲਾਗੂ ਕਰਨ ’ਤੇ ਜ਼ੋਰ ਦਿੱਤਾ ਗਿਆ।ਖੋਖਰ ਨੇ ਦਾਅਵਾ ਕੀਤਾ ਕਿ ਬਾਲ ਵਿਆਹ ਰੋਕੂ ਐਕਟ-2013 ਉਨ੍ਹਾਂ ਅਤੇ ਤਤਕਾਲੀ ਕਾਨੂੰਨ ਮੰਤਰੀ ਅਯਾਜ਼ ਸੂਮਰੋ ਦੇ ਸਹਿਯੋਗ ਨਾਲ ਬਣਾਇਆ ਗਿਆ ਸੀ, ਪਰ ਇਸ ਦੇ ਬਾਵਜੂਦ ਜਬਰੀ ਧਰਮ ਪਰਿਵਰਤਨ ਜਾਰੀ ਹੈ। ਉਨ੍ਹਾਂ ਅਤੇ ਸੂਬਾ ਭੱਟੀ ਨੇ ਸੈਂਟਰ ਫ਼ਾਰ ਸੋਸ਼ਲ ਜਸਟਿਸ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਸਾਲ 2021 ਤੋਂ ਲੈ ਕੇ ਹੁਣ ਤੱਕ ਜਬਰੀ ਧਰਮ ਪਰਿਵਰਤਨ, ਨਾਬਾਲਗ ਵਿਆਹ ਅਤੇ ਅਗਵਾ ਦੇ ਸੈਂਕੜੇ ਮਾਮਲੇ ਵਾਪਰ ਚੁੱਕੇ ਹਨ। ਜਦਕਿ ਇਕ ਵੀ ਦੋਸ਼ੀ ਨੂੰ ਹਿਰਾਸਤ ’ਚ ਨਹੀਂ ਲਿਆ ਗਿਆ।ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਮਰਕੋਟ ਜ਼ਿਲ੍ਹੇ ਦੀ ਕਲੀਸਾ ਅਤੇ ਸਿਬੀ (ਬਲੋਚਿਸਤਾਨ) ਦੀ ਬਿੰਦਿਆ ਕੁਮਾਰੀ ਵਰਗੀਆਂ ਘੱਟ ਗਿਣਤੀ ਲੜਕੀਆਂ ਦੇ ਅਗਵਾ ਅਤੇ ਜਬਰੀ ਧਰਮ ਪਰਿਵਰਤਨ ਦਾ ਮਾਮਲਾ ਸੂਬਾਈ ਅਸੈਂਬਲੀਆਂ ’ਚ ਪਹੁੰਚਣ ਦੇ ਬਾਵਜੂਦ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।