16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਢੁੱਕਵੇਂ ਵਿੱਤੀ ਸਾਧਨਾਂ ਦਾ ਹਵਾਲਾ ਦੇ ਕੇ ਮਾਂ ਨੂੰ ਬੱਚੇ ਦੀ ਸੰਭਾਲ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ- ਹਾਈ ਕੋਰਟ

ਪ੍ਰਯਾਗਰਾਜ, 16 ਨਵੰਬਰ (ਏਜੰਸੀ)-ਇਲਾਹਾਬਾਦ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਕਿਸੇ ਮਾਂ ਨੂੰ ਸਿਰਫ਼ ਇਸ ਧਾਰਨਾ ਦੇ ਆਧਾਰ ’ਤੇ ਉਸ ਦੇ ਬੱਚੇ ਦੀ ਸੰਭਾਲ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਕਿ ਉਸ ਦੇ ਵਿੱਤੀ ਸਾਧਨ ਨਾਕਾਫ਼ੀ ਹਨ। ਅਦਾਲਤ ਨੇ ਬੱਚੇ ਦੀ ਸੰਭਾਲ (ਕਸਟਡੀ) ਦੀ ਮੰਗ ਕਰਨ ਵਾਲੇ ਦਾਦਾ-ਦਾਦੀ ਵਲੋਂ ਦਾਇਰ ਕੀਤੀ ਗਈ ਅਪੀਲ ਨੂੰ ਖਾਰਜ ਕਰ ਦਿੱਤਾ।

Ad Position 21
No active advertisement
ਅਜੀਤ ਡੈਸਕ 17-11-2026
ਪ੍ਰਯਾਗਰਾਜ, 16 ਨਵੰਬਰ (ਏਜੰਸੀ)-ਇਲਾਹਾਬਾਦ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਕਿਸੇ ਮਾਂ ਨੂੰ ਸਿਰਫ਼ ਇਸ ਧਾਰਨਾ ਦੇ ਆਧਾਰ ’ਤੇ ਉਸ ਦੇ ਬੱਚੇ ਦੀ ਸੰਭਾਲ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਕਿ ਉਸ ਦੇ ਵਿੱਤੀ ਸਾਧਨ ਨਾਕਾਫ਼ੀ ਹਨ। ਅਦਾਲਤ ਨੇ ਬੱਚੇ ਦੀ ਸੰਭਾਲ (ਕਸਟਡੀ) ਦੀ ਮੰਗ ਕਰਨ ਵਾਲੇ ਦਾਦਾ-ਦਾਦੀ ਵਲੋਂ ਦਾਇਰ ਕੀਤੀ ਗਈ ਅਪੀਲ ਨੂੰ ਖਾਰਜ ਕਰ ਦਿੱਤਾ। ਚੀਫ਼ ਜਸਟਿਸ ਅਰੁਣ ਭੰਸਾਲੀ ਤੇ ਜਸਟਿਸ ਖਿਤੀਜ ਸ਼ੈਲੇਂਦਰ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਦਾਦਾ-ਦਾਦੀ ਕੋਲ ਬਿਹਤਰ ਵਿੱਤੀ ਸਾਧਨ ਹੋਣਾ ਹੀ ਮਾਂ ਨੂੰ ਬੱਚੇ ਦੀ ਸੰਭਾਲ ਤੋਂ ਵਾਂਝਾ ਕਰਨ ਦਾ ਆਧਾਰ ਨਹੀਂ ਬਣ ਸਕਦਾ। ਬੈਂਚ ਨੇ ਅਪੀਲ ਨੂੰ ਖਾਰਜ ਕਰਦਿਆਂ ਕਿਹਾ ਕਿ ਦਾਦਾ-ਦਾਦੀ ਆਪਣੀ ਬਿਹਤਰ ਵਿੱਤੀ ਸਥਿਤੀ ਦੇ ਆਧਾਰ ’ਤੇ ਸੰਭਾਲ ਮੰਗਣ ਦੀ ਬਜਾਏ, ਬੱਚੇ ਦੇ ਪਾਲਣ-ਪੋਸ਼ਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰ ਸਕਦੇ ਹਨ। ਇਹ ਅਪੀਲ ਬੱਚੇ ਦੇ ਦਾਦਾ-ਦਾਦੀ ਵਲੋਂ ਦਾਇਰ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਨੇ ਬੱਚੇ ਦੀ ਮਾਂ ਦੁਆਰਾ ਦਾਇਰ ਕੀਤੀ ਗਈ ‘ਹੈਬੀਅਸ ਕਾਰਪਸ’ ਪਟੀਸ਼ਨ ’ਤੇ 27 ਮਈ ਨੂੰ ਇਕ ਸਿੰਗਲ ਜੱਜ ਦੁਆਰਾ ਦਿੱਤੇ ਗਏ ਹੁਕਮ ਨੂੰ ਚੁਣੌਤੀ ਦਿੱਤੀ ਸੀ। ਮਾਂ ਨੇ ਹਾਈ ਕੋਰਟ ਵਿਚ ਪਹੁੰਚ ਕਰਕੇ ਦੋਸ਼ ਲਗਾਇਆ ਸੀ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਨੇ ਉਸ ਦੇ ਨਾਬਾਲਗ ਪੁੱਤਰ ਨੂੰ ਜ਼ਬਰਦਸਤੀ ਆਪਣੇ ਕੋਲ ਰੱਖ ਲਿਆ ਹੈ। ਸਿੰਗਲ ਜੱਜ ਨੇ ਵਿਚਾਰ ਕਰਨ ਤੋਂ ਬਾਅਦ ਬੱਚੇ ਦੀ ਸੰਭਾਲ ਮਾਂ ਨੂੰ ਸੌਂਪਣ ਦਾ ਹੁਕਮ ਦਿੱਤਾ ਸੀ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਤੇ ਕੌਮੀ ਪ੍ਰੈੱਸ ਦਿਵਸ ਮਨਾਇਆ ਅਗਲੀ ਖ਼ਬਰ ਯਮੁਨਾ ਦੀ ਸਫ਼ਾਈ ’ਤੇ ਕਰੋੜਾਂ ਰੁਪਏ ਖ਼ਰਚ ਹੋਣ ਦੇ ਬਾਵਜੂਦ ਪ੍ਰਦੂਸ਼ਣ ਵਧਿਆ ਸੁਪਰੀਮ ਕੋਰਟ ਨੇ ਜਤਾਈ ਸਖ਼ਤ ਨਾਰਾਜ਼ਗੀ,...
Ad Position 24