ਸੰਗਰੂਰ, 2 ਸਤੰਬਰ (ਸੁਖਵਿੰਦਰ ਸਿੰਘ ਫੁੱਲ)-ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਲਈ ਸਿੱਧੇ ਤੌਰ 'ਤੇ ਰਾਜ ਸਰਕਾਰ ਜ਼ਿੰਮੇਵਾਰ ਹੈ | ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਤੋਂ ਪਹਿਲਾਂ ਹੀ ਜੇ ਸਹੀ ਕਦਮ ਪੁੱਟੇ ਹੁੰਦੇ ਤਾਂ ਅੱਜ ਇਹ ਨੌਬਤ ਨਾ ਆਉਂਦੀ | ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਦੇ ਮੁੱਖ ਮੰਤਰੀ ਜਾਂ ਮੰਤਰੀ ਨੇ ਕੇਂਦਰ ਪਾਸ ਰਾਹਤ ਲਈ ਪਹੁੰਚ ਨਹੀਂ ਕੀਤੀ | ਉਲਟਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਖ਼ੁਦ ਮੁੱਖ ਮੰਤਰੀ ਨੂੰ ਫ਼ੋਨ ਕਰਕੇ ਰਾਹਤ ਭੇਜਣ ਦਾ ਭਰੋਸਾ ਦਿਵਾਇਆ ਹੈ | ਉਨ੍ਹਾਂ ਕਿਹਾ ਕਿ 2023 ਵਿਚ ਹੜ੍ਹ ਆਫ਼ਤ ਫ਼ੰਡ ਵਰਤਿਆ ਨਹੀਂ ਗਿਆ | ਨਤੀਜੇ ਵਜੋਂ ਲੋਕਾਂ ਨੂੰ ਸੰਕਟ ਦਾ ਸਾਹਮਣਾ ਕਰਨਾ ਪਿਆ | ਹੁਣ ਵੀ ਰਾਜ ਵਿਚ ਪੈਦਾ ਹੋਏ ਹਾਲਾਤ ਦੀ ਮੁੱਢਲੀ ਰਿਪੋਰਟ ਰਾਜ ਸਰਕਾਰ ਨੇ 15 ਦਿਨ ਦੇ ਅੰਦਰ-ਅੰਦਰ ਭੇਜਣੀ ਹੁੰਦੀ ਹੈ, ਜੋ ਹੁਣ ਤੱਕ ਨਹੀਂ ਭੇਜੀ ਗਈ |
ਪੰਜਾਬ 'ਚ ਹੜ੍ਹਾਂ ਦੀ ਸਥਿਤੀ ਲਈ ਰਾਜ ਸਰਕਾਰ ਜ਼ਿੰਮੇਵਾਰ-ਚੰਦੂਮਾਜਰਾ
ਅਜੀਤ ਡੈਸਕ
03-09-2025