14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

5 ਨੂੰ ਰਿਲੀਜ਼ ਹੋ ਰਹੀ 'ਮਿਹਰ' ਦੀ ਪਹਿਲੇ ਦਿਨ ਦੀ ਕਮਾਈ ਹੜ੍ਹ ਪੀੜਤਾਂ ਨੂੰ ਦਿੱਤੀ ਜਾਵੇਗੀ ਕਿਸੇ 'ਤੇ ਨਿਰਭਰ ਨਾ ਹੋ ਕੇ ਖ਼ੁਦ ਖੜ੍ਹੇ ਹੋਣ ਦੇ ਸਮਰੱਥ ਹੁੰਦੇ ਪੰਜਾਬੀ-ਰਾਜ ਕੁੰਦਰਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-09-2025

ਅੰਮਿ੍ਤਸਰ, 2 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅੱਜ ਮੈਨੂੰ ਪੰਜਾਬ ਦਾ ਪੁੱਤ ਹੋਣ 'ਤੇ ਬੇਹੱਦ ਮਾਣ ਅਤੇ ਫਖਰ ਮਹਿਸੂਸ ਹੋ ਰਿਹਾ ਹੈ, ਕਿਉਕਿ ਹੜ੍ਹਾਂ ਦੇ ਮੌਜੂਦਾਂ ਦੌਰ ਦੌਰਾਨ ਪੰਜਾਬੀ ਪੂਰੇ ਜਜ਼ਬੇ ਅਤੇ ਸਿਰੜ ਦੇ ਨਾਲ ਕਿਸੇ ਹੋਰ 'ਤੇ ਨਿਰਭਰ ਹੋਣ ਦੀ ਬਜਾਏ ਖ਼ੁਦ ਹੜ੍ਹ ਪ੍ਰਭਾਵਿਤ ਆਪਣੇ ਲੋਕਾਂ ਦੀ ਮਦਦ ਵਾਸਤੇ ਇਕ-ਦੂਜੇ ਦੀਆਂ ਬਾਹਾਂ ਬਣਕੇ ਆਪ ਮੁਹਾਰੇ ਅੱਗੇ ਆ ਰਹੇ ਹਨ | ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਫਿਲਮ 'ਮਿਹਰ' ਰਾਹੀਂ ਅਦਾਕਾਰੀ ਦੇ ਖੇਤਰ 'ਚ ਕਦਮ ਰੱਖ ਰਹੇ ਉਘੇ ਕਾਰੋਬਾਰੀ ਅਤੇ ਅਦਾਕਾਰ ਰਾਜ ਕੁੰਦਰਾ ਨੇ 'ਅਜੀਤ' ਨਾਲ ਕਰਦਿਆਂ ਕਿਹਾ ਕਿ ਜਦੋਂ ਹੜ੍ਹ ਪ੍ਰਭਾਵਿਤ ਇਲਾਕਾ ਅਜਨਾਲਾ 'ਚ ਲੋਕਾਂ ਦੀ ਤਿੱਲ-ਫੁੱਲ ਮਦਦ ਵਾਸਤੇ ਚੰਡੀਗੜ੍ਹ ਤੋਂ ਆ ਰਿਹਾ ਸੀ ਤਾਂ ਪੰਜਾਬ ਦੀਆਂ ਸੜਕਾਂ 'ਤੇ ਪੀੜਤਾਂ ਲਈ ਰਾਹਤ ਸਮਗਰੀ ਲੈ ਕੇ ਜਾਣ ਵਾਲੇ ਦਾਨੀ ਸੱਜਣਾਂ ਦੇ ਵੱਡੇ-ਵੱਡੇ ਕਾਫਲੇ ਵੇਖ ਕੇ ਉਸ ਦੇ ਦਿਲ ਨੂੰ ਸਕੂਨ ਮਿਲਿਆ ਕਿ ਇਹ ਅਸਲ ਪੰਜਾਬ ਹੈ, ਜੋ ਕਦੇ ਡੁੱਬਣ ਵਾਲਾ ਨਹੀਂ ਹੈ, ਕਿਉਂਕਿ ਇਸ ਦੀਆਂ ਰਗਾਂ 'ਚ ਗੁਰੂ ਸਾਹਿਬਾਨਾਂ ਵਲੋਂ ਦਿੱਤਾ ਗਿਆ ਜਜ਼ਬਾ ਦੌੜਦਾ ਹੈ | ਰਾਜ ਕੁੰਦਰਾ ਅਤੇ ਫਿਲਮ 'ਮਿਹਰ' ਦੀ ਅਦਾਕਾਰ ਗੀਤਾ ਬਸਰਾ ਨੇ ਕਿਹਾ ਕਿ ਉਹ 5 ਸਤੰਬਰ ਨੂੰ ਦੇਸ਼-ਵਿਦੇਸ਼ ਦੇ ਸਿਨੇਮਾ ਘਰਾਂ 'ਚ ਰਿਲੀਜ ਹੋ ਰਹੀ ਪੰਜਾਬੀ ਫਿਲਮ 'ਮਿਹਰ' ਨੂੰ ਫਿਲਹਾਲ ਰੋਕ ਵੀ ਸਕਦੇ ਸਨ ਪਰ ਪੂਰੀ ਟੀਮ ਨੇ ਫ਼ੈਸਲਾ ਕੀਤਾ ਕਿ ਅੱਜ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੀ ਸਖ਼ਤ ਜਰੂਰਤ ਹੈ, ਜਿਸ ਲਈ ਉਹ ਫਿਲਮ 'ਤੋਂ ਪਹਿਲੇ ਦਿਨ ਦੀ ਹੋਣ ਵਾਲੀ ਸਾਰੀ ਕਮਾਈ ਨਾਲ ਹੜ੍ਹ ਪੀੜਤਾਂ ਦੀ ਮਦਦ ਕਰਨਗੇ | ਰਾਜ ਕੁੰਦਰਾ ਨੇ ਦੱਸਿਆ ਕਿ ਉਸ ਨੇ ਸਾਬਤ-ਸੂਰਤ ਹੋ ਕੇ ਫਿਲਮ ਦੇ ਮੁੱਖ ਪਾਤਰ ਕਰਮਜੀਤ ਸਿੰਘ ਦਾ ਕਿਰਦਾਰ ਨਿਭਾਇਆ ਹੈ, ਜਿਸ ਤੋਂ ਬਾਅਦ ਉਸ ਨੂੰ ਮਹਿਸੂਸ ਹੋਇਆ ਕਿ ਇਸ ਦਸਤਾਰ ਦੀ ਅਹਿਮੀਅਤ ਸਿਰਫ ਸਰਦਾਰ ਹੀ ਸਮਝ ਸਕਦਾ ਹੈ ਕਿ ਉਸ ਦੇ ਬੰਨ੍ਹੀ ਹੋਈ ਪੱਗ ਮਹਿਜ ਇਕ ਕੱਪੜਾ ਨਹੀਂ ਬਲਕਿ ਸਿਰ ਦਾ ਤਾਜ ਹੈ | ਕੁੰਦਰਾ ਨੇ ਕਿਹਾ ਕਿ ਇਸ ਖੂਬਸੂਰਤ ਅਹਿਸਾਸ ਤੋਂ ਬਾਅਦ ਉਸ ਨੇ ਸਿੱਖ ਭਰਾਵਾਂ ਨਾਲ ਵਾਅਦਾ ਅਤੇ ਆਪਣੇ ਆਪ ਨਾਲ ਪ੍ਰਣ ਕੀਤਾ ਹੈ ਕਿ ਉਹ ਆਪਣੀਆਂ ਅਗਲੀਆਂ ਫ਼ਿਲਮਾਂ ਸਾਬਤ ਸੂਰਤ ਰਹਿ ਕੇ ਹੀ ਕਰੇਗਾ | 'ਮਿਹਰ' ਰਾਹੀਂ ਪੰਜਾਬੀ ਫ਼ਿਲਮਾਂ 'ਚ ਵਾਪਸੀ ਕਰ ਰਹੀ ਅਦਾਕਾਰਾ ਗੀਤਾ ਬਸਰਾ ਨੇ ਕਿਹਾ ਕਿ ਉਸ ਦੇ ਦਿਲ ਦੇ ਬੱਹੇਦ ਨਜ਼ਦੀਕ ਹਰੇਕ ਰੰਗ ਨਾਲ ਰੰਗੀ ਹੋਈ ਇਸ ਫਿਲਮ ਦੀ ਪਰਿਵਾਰਕ ਕਹਾਣੀ ਦਰਸ਼ਕਾਂ ਦੀਆਂ ਆਸਾਂ ਅਤੇ ਉਮੀਦਾਂ 'ਤੇ ਖਰ੍ਹਾ ਉਤਰੇਗੀ |

Ad Position 22
No active advertisement
ਪਿਛਲੀ ਖ਼ਬਰ ਜਾਸੂਸੀ ਮਾਮਲਾ: ਯੂਟਿਊਬਰ ਜੋਤੀ ਮਲਹੋਤਰਾ ਦੀ ਨਿਆਂਇਕ ਹਿਰਾਸਤ 10 ਤੱਕ ਵਧਾਈ ਅਗਲੀ ਖ਼ਬਰ ਭੋਗ 'ਤੇ ਵਿਸ਼ੇਸ਼ ਸੰਪ੍ਰਦਾਇ ਰਾੜਾ ਸਾਹਿਬ ਦੇ ਮੁਖੀ ਸੰਤ ਬਲਜਿੰਦਰ ਸਿੰਘ <br/>
Ad Position 24