• ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲ੍ਹੇ ਲਈ 40 ਲੱਖ ਰੁਪਏ ਕੀਤਾ ਇਕੱਠਾ • ਪੰਜ ਮੈਂਬਰੀ ਕਮੇਟੀ ਤੇ ਹਲਕਿਆਂ ਦੇ ਕੋਆਰਡੀਨੇਟਰ ਲਗਾਏ
<br/>
ਸ੍ਰੀ ਮੁਕਤਸਰ ਸਾਹਿਬ, 2 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ 'ਚ ਹੜ੍ਹਾਂ ਦੀ ਭਿਆਨਕਤਾ ਦੇ ਮੱਦੇਨਜ਼ਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੇ ਗ੍ਰਹਿ ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲਿ੍ਹਆਂ ਦੇ ਕਾਂਗਰਸੀ ਆਗੂਆਂ ਦੀ ਮੀਟਿੰਗ ਬੁਲਾਈ | ਪ੍ਰੈੱਸ ਕਾਨਫ਼ਰੰਸ ਦÏਰਾਨ ਜਾਣਕਾਰੀ ਦਿੰਦਿਆਂ ਵੜਿੰਗ ਨੇ ਕਿਹਾ ਕਿ ਪੰਜਾਬ ਭਰ 'ਚ ਪੀੜ੍ਹਤ ਲੋਕਾਂ ਦੀ ਮਦਦ ਕਰਨ ਲਈ ਕਮੇਟੀਆਂ ਬਣਾ ਕੇ ਰਾਹਤ ਸਮੱਗਰੀ ਪਹੁੰਚਾਈ ਜਾਵੇਗੀ¢ ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲਿ੍ਹਆਂ ਦੇ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਮÏਕੇ 'ਤੇ ਆਪਣੇ ਵਲੋਂ ਨਿੱਜੀ ਤੌਰ 'ਤੇ ਕਾਂਗਰਸੀ ਆਗੂਆਂ ਵਲੋਂ 40 ਲੱਖ ਰੁਪਏ ਇਕੱਠਾ ਕੀਤਾ ਗਿਆ, ਜਿਸ ਨਾਲ ਦੋਵੇਂ ਜਿਲਿ੍ਹਆਂ ਵਿੱਚ ਜ਼ਰੂਰਤ ਵਾਲਾ ਸਾਮਾਨ ਪਹੁੰਚਾਇਆ ਜਾਵੇਗਾ¢ ਇਸ ਤੋਂ ਇਲਾਵਾ ਉਕਤ ਦੋਵੇਂ ਜਿਲਿ੍ਹਆਂ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ, ਜਿਸ 'ਚ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ, ਦਵਿੰਦਰ ਸਿੰਘ ਘੁਬਾਇਆ ਸਾਬਕਾ ਵਿਧਾਇਕ ਫਾਜ਼ਿਲਕਾ, ਆਸ਼ੂ ਬਾਂਗੜ ਫਿਰੋਜ਼ਪੁਰ, ਸ਼ੁਭਦੀਪ ਸਿੰਘ ਬਿੱਟੂ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਨਰਿੰਦਰ ਸਿੰਘ ਕਾਉਣੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਮੁਕਤਸਰ ਸਾਹਿਬ ਨੂੰ ਲਿਆ ਗਿਆ | ਇਹ ਕਮੇਟੀ ਸੰਬੰਧਿਤ ਇਲਾਕਿਆਂ 'ਚ ਤਾਲਮੇਲ ਕਰਕੇ ਲੋੜੀਦਾ ਸਾਮਾਨ ਮੁਹੱਈਆ ਕਰਵਾਏਗੀ¢ ਇਸ ਤੋਂ ਇਲਾਵਾ ਚੱਲਦਾ ਫਿਰਦਾ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ, ਜਿਸ ਵਿੱਚ ਅਬੋਹਰ ਹਲਕੇ ਲਈ ਦੀਪਕ ਗਰਗ, ਫਾਜ਼ਿਲਕਾ ਲਈ ਸਿਮਰਜੀਤ ਸਿੰਘ ਭੀਨਾ ਬਰਾੜ, ਫਿਰੋਜ਼ਪੁਰ ਅਤੇ ਜ਼ੀਰਾ ਲਈ ਧਨਜੀਤ ਸਿੰਘ ਧਨੀ ਵਿਰਕ, ਜਲਾਲਾਬਾਦ ਅਤੇ ਗੁਰੂਹਰਸਹਾਇ ਹਲਕੇ ਲਈ ਰਣਜੀਤ ਸਿੰਘ ਭੋਲੂਵਾਲਾ ਨੂੰ ਕੁਆਰਡੀਨੇਟਰ ਲਾਇਆ ਗਿਆ, ਜਿਨ੍ਹਾਂ ਦੇ ਹੈਲਪਲਾਈਨ ਨੰਬਰ ਦੇ ਤÏਰ 'ਤੇ ਮੋਬਾਈਲ ਨੰਬਰ ਜਾਰੀ ਕੀਤੇ ਗਏ¢ਇਸ ਮÏਕੇ ਸਾਬਕਾ ਮੰਤਰੀ ਹੰਸ ਰਾਜ ਜੋਸ਼ਨ, ਫਾਜ਼ਿਲਕਾ ਦੇ ਸਾਬਕਾ ਵਿਧਾਇਕ ਮਹਿੰਦਰ ਰਿਣਵਾਂ, ਫਾਜ਼ਿਲਕਾ ਦੇ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ, ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਬਰਾੜ ਸੋਥਾ, ਚੇਅਰਮੈਨ ਨਰਿੰਦਰ ਸਿੰਘ ਕਾਉਣੀ, ਰਜਿੰਦਰ ਕÏਰ ਹਲਕਾ ਇੰਚਾਰਜ ਬੱਲੂਆਣਾ, ਮਲੋਟ ਦੀ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕਾ ਰੁਪਿੰਦਰ ਕÏਰ ਰੂਬੀ, ਬਲਾਕ ਕਾਂਗਰਸ ਕਮੇਟੀ ਦਿਹਾਤੀ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੰਧੂ, ਸਿਮਰਜੀਤ ਸਿੰਘ ਭੀਨਾ ਬਰਾੜ, ਗੁਰਵੀਰ ਸਿੰਘ ਬਰਾੜ ਕਾਕੂ ਸੀਰਵਾਲੀ ਸਮੇਤ ਵੱਖ-ਵੱਖ ਹਲਕਿਆਂ ਦੇ ਆਗੂ ਅਤੇ ਵਰਕਰ ਹਾਜ਼ਰ ਸਨ¢
ਪੰਜਾਬ ਭਰ ਵਿਚ ਕਮੇਟੀਆਂ ਬਣਾ ਕੇ ਹੜ੍ਹ ਪੀੜਤਾਂ ਦੀ ਮਦਦ ਕਰਾਂਗੇ-ਰਾਜਾ ਵੜਿੰਗ
ਅਜੀਤ ਡੈਸਕ
03-09-2025