14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਰੱਖ-ਰਖਾਅ ਤੋਂ ਸੱਖਣੀ ਹੈ ਪੰਡਿਤ ਮੋਤੀ ਲਾਲ ਨਹਿਰੂ ਮਿਊਾਸੀਪਲ ਲਾਇਬ੍ਰੇਰੀ ਡਾ. ਮਨਮੋਹਨ ਸਿੰਘ, ਫ਼ੀਲਡ ਮਾਰਸ਼ਲ ਮਾਨਿਕ ਸ਼ਾਹ ਤੇ ਸਆਦਤ ਹਸਨ ਮੰਟੋ ਰਹੇ ਲਾਇਬ੍ਰੇਰੀ ਦੇ ਮੈਂਬਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-09-2025

ਅੰਮਿ੍ਤਸਰ, 2 ਸਤੰਬਰ (ਸੁਰਿੰਦਰ ਕੋਛੜ)-ਸਥਾਨਕ ਟਾਊਨ ਹਾਲ ਵਿਖੇ ਮਿਊਾਸੀਪਲ ਕਾਰਪੋਰੇਸ਼ਨ ਦੇ ਯਤਨਾਂ ਸਦਕਾ ਸੰਨ 1920 ਵਿਚ ਹੋਂਦ 'ਚ ਆਈ ਪੰਡਿਤ ਮੋਤੀ ਲਾਲ ਨਹਿਰੂ ਮਿਊਾਸੀਪਲ ਲਾਇਬ੍ਰੇਰੀ ਇਤਿਹਾਸ ਖ਼ੋਜੀਆਂ ਦੇ ਨਾਲ-ਨਾਲ ਐੱਮ. ਫਿੱਲ, ਲਾਅ, ਬਿਜ਼ਨਸ ਸਟੱਡੀ ਤੇ ਪੀ. ਐੱਚ. ਡੀ. ਦੇ ਵਿਦਿਆਰਥੀਆਂ ਦੇ ਲਈ ਵੀ ਬੜੀ ਲਾਹੇਵੰਦ ਸਾਬਤ ਹੋ ਰਹੀ ਹੈ | ਹਾਲਾਂਕਿ, ਲਾਇਬ੍ਰੇਰੀ ਦੀ ਮੌਜੂਦਾ ਹਾਲਤ ਅਤੇ ਇਸ ਦੀਆਂ ਛੱਤਾਂ ਅਤੇ ਕੰਧਾਂ 'ਤੇ ਜਗ੍ਹਾ-ਜਗ੍ਹਾ ਉੱਗੀਆਂ ਜੰਗਲੀ ਝਾੜੀਆਂ ਅਤੇ ਬੂਟਿਆਂ ਤੋਂ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਰੱਖ-ਰਖਾਅ ਦੀ ਘਾਟ ਕਾਰਨ ਇਸ ਵਿਰਾਸਤੀ ਧਰੋਹਰ ਨੂੰ ਕਦੇ ਵੀ ਵੱਡਾ ਨੁਕਸਾਨ ਪਹੁੰਚ ਸਕਦਾ ਹੈ | ਲਾਇਬ੍ਰੇਰੀ ਵਿਚ ਪਏ ਇਤਿਹਾਸਕ ਦਸਤਾਵੇਜ਼ਾਂ, ਖਰੜਿਆਂ, ਤਸਵੀਰਾਂ ਅਤੇ ਦੁਰਲਭ ਪੁਸਤਕਾਂ ਬਾਰੇ ਦੱਸਿਆ ਜਾਂਦਾ ਹੈ ਕਿ ਇਸ ਲਾਇਬ੍ਰੇਰੀ ਵਿਚ ਮੌਜੂਦ ਬਹੁਤ ਸਾਰੀਆਂ ਪੁਸਤਕਾਂ ਅਤੇ ਦਸਤਾਵੇਜ਼ ਲੋਕਾਂ ਵਲੋਂ ਦਾਨ ਕੀਤੇ ਗਏ ਹਨ | ਇਸ 'ਚ ਅੰਗਰੇਜ਼ੀ ਦੌਰ 'ਚ ਪ੍ਰਕਾਸ਼ਿਤ ਹੋਣ ਵਾਲੀਆਂ ਕੁਝ ਚੁਣੀਦਾ ਅਖ਼ਬਾਰਾਂ ਤੇ ਰਸਾਲਿਆਂ ਨੂੰ ਵੀ ਸੁਰੱਖਿਅਤ ਰੱਖਿਆ ਗਿਆ ਹੈ | ਲਾਇਬ੍ਰੇਰੀ ਵਿਚ ਪੰਜਾਬੀ, ਫ਼ਾਰਸੀ, ਉਰਦੂ, ਅੰਗਰੇਜ਼ੀ, ਹਿੰਦੀ ਅਤੇ ਸੰਸਕਿ੍ਤ 'ਚ ਪ੍ਰਕਾਸ਼ਿਤ ਪੁਸਤਕਾਂ ਦੇ ਵੱਖ-ਵੱਖ ਸੈਕਸ਼ਨ ਬਣਾਏ ਗਏ ਹਨ | ਉਕਤ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਨ 1742 ਤੋਂ ਲੈ ਕੇ ਸੰਨ 1900 ਦੇ ਵਿਚਾਲੇ ਪ੍ਰਕਾਸ਼ਿਤ ਹੋਈਆਂ ਅਤੇ ਹਥ-ਲਿਖਤ ਪੁਸਤਕਾਂ ਸਮੇਤ ਕਈ ਦੁਰਲਭ ਪੁਸਤਕਾਂ ਵੀ ਮੌਜੂਦ ਹਨ | ਉਕਤ ਲਾਇਬ੍ਰੇਰੀ ਦੀ 100 ਸਾਲ ਤੋਂ ਵਧੇਰੇ ਪੁਰਾਣੀ ਇਮਾਰਤ ਦੇ ਅੰਦਰ ਵੱਡੇ-ਵੱਡੇ ਹਾਲ ਕਮਰਿਆਂ 'ਚ ਲਾਅ, ਆਰਟਸ, ਸਾਇੰਸ, ਇਤਿਹਾਸ, ਆਰਕੀਟੈਕਚਰ ਸਮੇਤ ਵੱਖ-ਵੱਖ ਭਾਸ਼ਾਵਾਂ 'ਚ ਪ੍ਰਕਾਸ਼ਿਤ ਧਾਰਮਿਕ, ਰੈਫਰੇਂਸ, ਸਾਹਿੱਤਿਕ, ਜੀਵਨੀਆਂ, ਕਵਿਤਾਵਾਂ ਆਦਿ ਨਾਲ ਸੰਬੰਧਿਤ ਪੁਸਤਕਾਂ ਲਈ ਕਈ ਸੈਕਸ਼ਨ ਮੌਜੂਦ ਹਨ | ਇਸ ਤੋਂ ਇਲਾਵਾ ਲਾਇਬ੍ਰੇਰੀ 'ਚ ਬੱਚਿਆਂ ਲਈ ਬਾਲ ਵਿਭਾਗ ਅਤੇ ਬਜ਼ੁਰਗਾਂ ਲਈ ਵੱਖਰਾ ਕਮਰਾ ਬਣਾਇਆ ਗਿਆ ਹੈ, ਜਿਥੋਂ ਉਹ ਕਿਤਾਬਾਂ ਦਾ ਗਿਆਨ ਪ੍ਰਾਪਤ ਕਰ ਸਕਦੇ ਹਨ | ਹਾਲਾਂਕਿ, ਲਾਇਬ੍ਰੇਰੀ 'ਚ ਰੱਖ-ਰਖਾਅ ਦੇ ਸਾਧਨ ਸਿਮਤ ਹੋਣ ਕਰਕੇ ਜਿੱਥੇ ਲੋਹੇ ਦੇ ਰੈਕ ਅਤੇ ਅਲਮਾਰੀਆਂ 'ਚ ਰੱਖੀਆਂ ਬਹੁਤ ਸਾਰੀਆਂ ਦੁਰਲੱਭ ਪੁਸਤਕਾਂ ਦਾ ਵਧੇਰੇ ਪਾਠਕ ਲਾਹਾ ਨਹੀਂ ਲੈ ਪਾ ਰਹੇ ਹਨ, ਉਥੇ ਹੀ ਬਹੁਤ ਸਾਰੀਆਂ ਪੁਸਤਕਾਂ ਅਤੇ ਰਸਾਲੇ ਆਦਿ ਖ਼ਰਾਬ ਵੀ ਹੋ ਰਹੇ ਹਨ | ਇਸ ਲਾਇਬ੍ਰੇਰੀ ਵਿਚਲੇ 'ਸਕਾਲਰ ਰੂਮ' ਵਿਚ ਬੈਠ ਕੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਡਾ. ਮਨਮੋਹਨ ਸਿੰਘ, ਫ਼ੌਜ ਦੇ ਪਹਿਲੇ ਪੰਜ ਸਟਾਰ ਜਨਰਲ ਫ਼ੀਲਡ ਮਾਰਸ਼ਲ ਸੈਮ ਮਾਨਿਕ ਸ਼ਾਹ, ਪ੍ਰਸਿੱਧ ਲੇਖਕ ਸਆਦਤ ਹਸਨ ਮੰਟੋ, ਸੰਨ 1935 'ਚ ਅੰਮਿ੍ਤਸਰ ਦੇ ਮੁਹੰਮਦਨ ਐਂਗਲੋ ਓਰੀਐਂਟਲ (ਐੱਮ. ਏ. ਓ.) ਕਾਲਜ 'ਚ ਬਤੌਰ ਅੰਗਰੇਜ਼ੀ ਦੇ ਪ੍ਰੋਫੈਸਰ ਵਜੋਂ ਸੇਵਾਵਾਂ ਦੇਣ ਵਾਲੇ ਪ੍ਰਸਿੱਧ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼, ਪਹਿਲੀ ਮਹਿਲਾ ਪੁਲਿਸ ਅਧਿਕਾਰੀ ਕਿਰਨ ਬੇਦੀ ਅਤੇ ਕਈ ਹੋਰ ਨਾਮਵਰ ਹਸਤੀਆਂ ਇਥੇ ਘੰਟਿਆਂ ਬੱਧੀ ਆਪਣਾ ਸਮਾਂ ਬਿਤਾਉਂਦੀਆਂ ਆਪਣੇ ਗਿਆਨ 'ਚ ਵਾਧਾ ਕਰਦੀਆਂ ਰਹੀਆਂ ਹਨ | ਸਥਾਨਕ ਸਮਾਜਿਕ ਕਾਰਕੁਨ ਨਰੇਸ਼ ਜੌਹਰ ਦਾ ਕਹਿਣਾ ਹੈ ਕਿ ਇਸ ਲਾਇਬ੍ਰੇਰੀ ਵਿਚ ਇਤਿਹਾਸ ਅਤੇ ਹੋਰਨਾਂ ਵਿਸ਼ਿਆਂ ਦੀਆਂ ਬਹੁਤ ਸਾਰੀਆਂ ਅਜਿਹੀਆਂ ਦੁਰਲਭ ਪੁਸਤਕਾਂ ਮੌਜੂਦ ਹਨ, ਜੋ ਸੂਬੇ ਦੀ ਕਿਸੇ ਵੀ ਲਾਇਬ੍ਰੇਰੀ ਜਾਂ ਹੋਰ ਸਥਾਨ 'ਤੇ ਉਪਲਬਧ ਨਹੀਂ ਹਨ | ਸੰਬੰਧਿਤ ਵਿਭਾਗ ਨੂੰ ਇਸ ਲਾਇਬ੍ਰੇਰੀ ਦੇ ਰੱਖ-ਰਖਾਅ ਵਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਇਸ ਵਿਰਾਸਤੀ ਧਰੋਹਰ ਨੂੰ ਪਹੁੰਚਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਡਾ. ਅਸ਼ੋਕ ਮਿੱਤਲ ਵਲੋਂ ਹੜ੍ਹ ਪੀੜਤਾਂ ਲਈ 20 ਲੱਖ ਰੁਪਏ ਦਾ ਯੋਗਦਾਨ ਅਗਲੀ ਖ਼ਬਰ ਸ਼ਹੀਦੀ ਨਗਰ ਕੀਰਤਨ ਕਾਨਪੁਰ ਤੋਂ ਆਰੰਭ ਹੋ ਕੇ ਲਖਨਊ ਪੁੱਜਾ <br/>
Ad Position 24