27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਕੋਟਾ ਦੀ ਸਫ਼ਲਤਾ ਦਾ ਉਡਾਣ ਨੂੰ ਮਿਲੇਗਾ ਅਸਮਾਨ-ਓਮ ਬਿਰਲਾ ਕੋਚਿੰਗ ਸੰਸਥਾਵਾਂ ਨੇ ਲੋਕ ਸਭਾ ਸਪੀਕਰ ਜ਼ਰੀਏ ਮੋਦੀ ਦਾ ਕੀਤਾ ਧੰਨਵਾਦ <br/>

Ad Position 21
No active advertisement
ਅਜੀਤ ਡੈਸਕ 04-09-2025
ਕੋਟਾ, 3 ਸਤੰਬਰ (ਅ.ਬ.)- ਗ੍ਰੀਨਫੀਲਡ ਏਅਰਪੋਰਟ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਕੋਟਾ 'ਚ ਉਤਸ਼ਾਹ ਦਾ ਮਾਹੌਲ ਹੈ | ਸਾਲਾਂ ਪੁਰਾਣੀ ਇਹ ਮੰਗ ਪੂਰੀ ਹੋਣ ਨਾਲ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ | ਇਸੇ ਸਿਲਸਿਲੇ ਤਹਿਤ ਸ਼ਹਿਰ ਦੀਆਂ ਪ੍ਰਮੁੱਖ ਕੋਚਿੰਗ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਲੋਕ ਸਭਾ ਕੈਂਪਸ ਦਫਤਰ 'ਚ ਲੋਕ ਸਭਾ ਸਪੀਕਰ ਓਮ ਬਿਰਲਾ ਦਾ ਧੰਨਵਾਦ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਧੰਨਵਾਦ ਪ੍ਰਗਟਾਇਆ | ਇਸ ਮੌਕੇ ਐਲਨ, ਮੋਸ਼ਨ, ਵਾਈਬ੍ਰੇਂਟ, ਈ-ਸਰਲ, ਸਰਵਮ, ਆਕਾਸ਼, ਰੇਜੋਨੈਂਸ, ਕੈਰੀਅਰ ਵਿਲ, ਫਿਜਿਕਸ ਵਾਲਾ, ਅਣਅਕੈਡਮੀ ਅਤੇ ਬੰਸਲ ਕਲਾਸੇਜ਼ ਸਮੇਤ ਸਾਰੀਆਂ ਪ੍ਰਮੁੱਖ ਸੰਸਥਾਵਾਂ ਦੇ ਨਿਰਦੇਸ਼ਕ ਤੇ ਸੀਨੀਅਰ ਮੈਂਬਰ ਮੌਜੂਦ ਸਨ | ਉਨ੍ਹਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਬੁੱਕੇ ਭੇਟ ਕਰਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ | ਪ੍ਰਤੀਨਿਧੀਆਂ ਨੇ ਕਿਹਾ ਕਿ ਬਿਰਲਾ ਦੇ ਨਿਰੰਤਰ ਯਤਨਾਂ ਨਾਲ ਇਹ ਯੋਜਨਾ ਹੁਣ ਜ਼ਮੀਨੀ ਪੱਧਰ 'ਤੇ ਉਤਰਨ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਮਾਰੂਤੀ ਸੁਜ਼ੂਕੀ ਵਲੋਂ ਐਸ.ਯੂ.ਵੀ. ਵਿਕਟੋਰਿਸ ਲਾਂਚ <br/> ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਉੱਘੇ ਹਾਸਰਸ ਤੇ ਫ਼ਿਲਮੀ ਕਲਾਕਾਰ ਗੁਰਪ੍ਰੀਤ ਘੁੱਗੀ ਵੀ ਅੱਗੇ ਆਏ <br/>
Ad Position 24