ਅੰਮਿ੍ਤਸਰ, 4 ਸਤੰਬਰ (ਸੁਰਿੰਦਰ ਕੋਛੜ)-ਲੰਡਨ 'ਚ ਰਹਿੰਦੇ ਤਿੰਨ ਪਾਕਿਸਤਾਨੀ 'ਮੀਆਂ ਭਰਾਵਾਂ' ਨੂੰ ਉਥੋਂ ਦੀ ਇਕ ਅਦਾਲਤ ਨੇ 7 ਸਾਲ ਦੀ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਕ੍ਰਮਵਾਰ 22 ਸਾਲ ਅਤੇ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਲੰਡਨ ਦੀ ਪ੍ਰੈਸਟਨ ਕਰਾਊਨ ਟ੍ਰਾਇਲ ਕੋਰਟ ਨੇ ਤਿੰਨਾਂ ਪਾਕਿਸਤਾਨੀ ਭਰਾਵਾਂ ਨੂੰ ਦੋਸ਼ੀ ਠਹਿਰਾਇਆ ਹੈ | ਤਿੰਨਾਂ 'ਚੋਂ ਦੋ ਨੂੰ 22 ਸਾਲ ਦੀ ਸਖ਼ਤ ਕੈਦ ਅਤੇ ਤੀਜੇ ਦੋਸ਼ੀ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਤਿੰਨਾਂ ਵਿਰੁੱਧ ਸਾਲ 1996 ਤੋਂ 2012 ਤੱਕ ਕੁੱਲ 62 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਸਨ | ਹਾਲਾਂਕਿ, ਤਿੰਨਾਂ ਭਰਾਵਾਂ ਨੇ ਆਪਣੇ ਵਿਰੁੱਧ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ | ਅਦਾਲਤੀ ਫੈਸਲੇ ਤੋਂ ਬਾਅਦ ਪੁਲਿਸ ਦੇ ਡਿਪਟੀ ਚੀਫ ਇੰਸਪੈਕਟਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੋਂ ਚੱਲ ਰਹੇ ਮਾਮਲਿਆਂ 'ਚੋਂ ਇਕ ਹੈ | ਦੋਸ਼ੀ ਭਰਾਵਾਂ ਦੇ ਨਾਂਅ ਸ਼ਾਹ ਅਮਰਾਨ ਮੀਆਂ (49), ਸ਼ਾਹ ਜੋਮਨ ਮੀਆਂ (38) ਅਤੇ ਸ਼ਾਹ ਅਲਮਾਨ ਮੀਆਂ (47) ਦੱਸੇ ਜਾ ਰਹੇ ਹਨ |
ਤਿੰਨ ਪਾਕਿਸਤਾਨੀ 'ਮੀਆਂ ਭਰਾਵਾਂ' ਨੂੰ 7 ਸਾਲ ਦੀ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ 'ਚ 22 ਤੇ 10 ਸਾਲ ਕੈਦ ਦੀ ਸਜ਼ਾ <br/>
ਅਜੀਤ ਡੈਸਕ
05-09-2025