18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪੰਜਾਬ ਸਰਕਾਰ ਵਲੋਂ ਡੀ.ਐਸ.ਪੀ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ

Ad Position 21
No active advertisement
ਅਜੀਤ ਡੈਸਕ 06-09-2025
ਚੰਡੀਗੜ੍ਹ, 5 ਸਤੰਬਰ (ਪ੍ਰੋ. ਅਵਤਾਰ ਸਿੰਘ)–ਪੰਜਾਬ ਸਰਕਾਰ ਵਲੋਂ ਪੁਲਿਸ ਵਿਭਾਗ ਵਿਚ ਅਹਿਮ ਫ਼ੈਸਲਾ ਲੈਂਦੇ ਹੋਏ ਡੀ.ਐਸ.ਪੀ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ | ਪੰਜਾਬ ਦੇ ਪੁਲਿਸ ਮੁਖੀ ਵਲੋਂ ਜਾਰੀ ਹੁਕਮਾਂ ਅਨੁਸਾਰ ਕਈ ਅਧਿਕਾਰੀਆਂ ਨੂੰ ਤਰੱਕੀ ਮਗਰੋਂ ਨਵੀਆਂ ਜਗ੍ਹਾਂ 'ਤੇ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ 'ਚ ਜਗਜੀਤ ਸਿੰਘ (406/ਬੀ.ਆਰ.) ਨੂੰ ਤਰੱਕੀ ਮਗਰੋਂ ਡੀ.ਐਸ.ਪੀ. ਸਬ ਡਵੀਜ਼ਨ ਤਰਨ ਤਾਰਨ, ਸੁਖਬੀਰ ਸਿੰਘ (426/ ਬੀ.ਆਰ., 90/ ਬੀ.ਆਰ.ਟੀ.) ਨੂੰ ਡੀ.ਐਸ.ਪੀ. ਡਿਟੈਕਟਿਵ ਤਰਨ ਤਾਰਨ, ਗੁਰਇੰਦਰਪਾਲ ਸਿੰਘ ਨਾਗਰਾ (48/ਇੰਟ., 162/ਪੀ.ਆਰ.) ਨੂੰ ਡੀ.ਐਸ.ਪੀ. ਡਿਟੈਕਟਿਵ ਅੰਮਿ੍ਤਸਰ (ਦਿਹਾਤੀ), ਮਨਿੰਦਰਪਾਲ ਸਿੰਘ (ਡੀ.ਆਰ. 2016) ਨੂੰ ਡੀ.ਐਸ.ਪੀ. ਡਿਟੈਕਟਿਵ ਗੁਰਦਾਸਪੁਰ, ਗੁਰਬਿੰਦਰ ਸਿੰਘ (343/ ਬੀ.ਆਰ.) ਨੂੰ ਡੀ.ਐਸ.ਪੀ. 36ਵੀਂ ਬਟਾਲੀਅਨ ਪੀ.ਏ.ਪੀ., ਬਹਾਦੁਰਗੜ• ਪਟਿਆਲਾ ਵਿਖੇ ਤਾਇਨਾਤ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਨੇ ਰੈੱਡ ਕਰਾਸ ਸੁਸਾਇਟੀ ਪੰਜਾਬ ਵਲੋਂ ਹੜ੍ਹ ਪੀੜਤਾਂ ਲਈ ਰਾਹਤ ਸਮਗਰੀ ਦੇ 9 ਟਰੱਕ ਕੀਤੇ ਰਵਾਨਾ <br/> ਅਗਲੀ ਖ਼ਬਰ ਪੰਜਾਬ ਦੇ 1902 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ-43 ਮੌਤਾਂ <br/>
Ad Position 24