18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਰਾਵੀ 'ਚ ਆਏ ਹੜ੍ਹ ਕਾਰਨ ਪਾਕਿ ਰੇਂਜਰਾਂ ਦੀਆਂ ਦਰਜਨਾਂ ਚੌਕੀਆਂ ਡੁੱਬੀਆਂ

Ad Position 21
No active advertisement
ਅਜੀਤ ਡੈਸਕ 06-09-2025
ਅੰਮਿ੍ਤਸਰ, 5 ਸਤੰਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ ਵਿਖੇ ਰਾਵੀ ਦਰਿਆ 'ਚ ਆਏ ਹੜ੍ਹ ਨੇ ਦਰਿਆ ਦੇ ਕੰਢੇ ਨੇੜੇ ਆਬਾਦ ਪਿੰਡ ਜੱਸਰ, ਮਲਿਕ ਬਾਗ, ਸੁਲਤਾਨਪੁਰ, ਰਾਣੀਵਾਲ, ਤਾਤਾਰਪੁਰ, ਮੰਡੀ ਖੇਲ, ਸਤਵਾਲ, ਮਸ਼ਰੀਵਾਲ, ਭਜਨਾ ਕੋਟ, ਨੰਗਲੀ, ਪੰਨਵਾਂ ਮਰਦਵਾਲ, ਵਲੀਪੁਰ, ਹਕੀਮਪੁਰ, ਕੋਟਲਾ ਅਤੇ ਕੋਠੇ ਸਮੇਤ ਦਰਜਨਾਂ ਪਿੰਡਾਂ ਅਤੇ ਤਹਿਸੀਲ ਸ਼ਕਰਗੜ੍ਹ 'ਚ ਭਾਰੀ ਤਬਾਹੀ ਮਚਾਈ ਹੈ | ਰਾਵੀ ਦਰਿਆ ਦੇ ਤੇਜ਼ ਵਹਾਅ ਨਾਲ ਭਾਰਤ ਵਲੋਂ ਸਰਹੱਦ 'ਤੇ ਲਗਾਈ ਸੁਰੱਖਿਆ ਵਾੜ ਨੂੰ ਵੀ ਕੁਝ ਥਾਵਾਂ 'ਤੇ ਨੁਕਸਾਨ ਪਹੁੰਚਿਆ ਹੈ | ਦੱਸਿਆ ਜਾ ਰਿਹਾ ਹੈ ਕਿ ਕਰਤਾਰਪੁਰ ਲਾਂਘੇ ਦੇ ਜ਼ੀਰੋ ਪੁਆਇੰਟ ਦੇ ਦੋਵੇਂ ਪਾਸੇ ਸਥਾਪਿਤ ਚੌਕੀਆਂ, ਦਫ਼ਤਰ ਅਤੇ ਗੁਪਤ ਟਿਕਾਣੇ ਪਾਕਿਸਤਾਨ ਰੇਂਜਰਜ਼ ਨੂੰ ਛੱਡਣੇ ਪਏ ਹਨ | ਕਰਤਾਰਪੁਰ ਲਾਂਘੇ ਦੇ ਪੁਲ ਹੇਠਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਸਾਹਮਣੇ ਪਾਕਿ ਰੇਂਜਰਾਂ ਵਲੋਂ ਭਾਰਤੀ ਸਰਹੱਦ ਪਾਸੇ ਨਜ਼ਰ ਰੱਖਣ ਅਤੇ ਖੇਤਰ ਦੀ ਸੁਰੱਖਿਆ ਲਈ ਚੌਕੀਆਂ ਅਤੇ ਰਿਹਾਇਸ਼ੀ ਕੁਆਟਰਾਂ ਦੇ ਨਾਲ-ਨਾਲ ਕਈ ਗੁਪਤ ਟਿਕਾਣੇ ਵੀ ਬਣਾਏ ਹੋਏ ਸਨ, ਜੋ ਹੜ੍ਹਾਂ ਦੇ ਪਾਣੀ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ | ਰੇਂਜਰਾਂ ਦੇ ਕਈ ਫਾਰਵਰਡ ਡਿਫੈਂਸ ਪੁਆਇੰਟ ਜਾਂ ਉੱਚ-ਜ਼ਮੀਨ 'ਤੇ ਸਥਿਤ ਨਿਗਰਾਨੀ ਪੋਸਟਾਂ ਵੀ ਪ੍ਰਭਾਵਿਤ ਹੋਈਆਂ ਹਨ | ਹਾਲਾਂਕਿ, ਇਸ ਸੰਬੰਧ 'ਚ ਅਜੇ ਤੱਕ ਪਾਕਿ ਵਲੋਂ ਕੋਈ ਅਧਿਕਾਰਤ ਵੇਰਵੇ ਸਾਹਮਣੇ ਨਹੀਂ ਆਏ | ਪਾਕਿ ਦੇ ਹੜ੍ਹ ਪੂਰਵ ਅਨੁਮਾਨ ਵਿਭਾਗ ਦੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਕਸੂਰ 'ਚ ਦਰਿਆ ਸਤਲੁਜ ਦੇ ਨਾਲ ਲੱਗਦਾ ਗੰਡਾ ਸਿੰਘ ਵਾਲਾ ਹਫ਼ਤਾ ਭਰ ਹੜ੍ਹ ਨਾਲ ਪ੍ਰਭਾਵਿਤ ਰਹੇਗਾ | ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਸਰਹੱਦ 'ਤੇ ਮੌਜੂਦ ਪਰੇਡ ਗਰਾਊਾਡ ਅਤੇ ਕੋਰੀਡੋਰ 'ਚ ਹੜ੍ਹ ਦਾ ਪਾਣੀ ਦਾਖਲ ਹੋਣ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਵਿਚਕਾਰ ਗੰਡਾ ਸਿੰਘ ਵਾਲਾ ਜੁਆਇੰਟ ਚੈੱਕ ਪੋਸਟ (ਜੇ. ਸੀ. ਪੀ.) 'ਤੇ ਰੋਜ਼ਾਨਾ ਝੰਡਾ ਉਤਾਰਨ ਦੀ ਰਸਮ ਅਤੇ ਪਰੇਡ ਰੱਦ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਪਠਾਣਮਾਜਰਾ ਦੀ ਅਗਾਊਾ ਜ਼ਮਾਨਤ ਅਰਜ਼ੀ 'ਤੇ ਸੁਣਵਾਈ 8 ਨੂੰ <br/> ਅਗਲੀ ਖ਼ਬਰ ਅਮਨ ਅਰੋੜਾ ਤੇ ਸੰਜੇ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ <br/>
Ad Position 24