ਅਹਿਮਦਗੜ੍ਹ, 5 ਸਤੰਬਰ (ਰਵਿੰਦਰ ਪੁਰੀ)-ਮਾਲਵੇ ਦਾ ਪ੍ਰਸਿੱਧ ਛਪਾਰ ਮੇਲਾ ਅੱਜ ਸ਼ੁਰੂ ਹੋ ਗਿਆ | ਪਹਿਲੇ ਦਿਨ ਮੇਲੇ ਦੀਆਂ ਰÏਣਕਾਂ ਮੱਠੀਆਂ ਰਹੀਆਂ¢ 5 ਦਿਨਾਂ ਲਈ ਭਰਦੇ ਇਸ ਵਿਸ਼ਾਲ ਮੇਲੇ ਨੂੰ ਇਸ ਵਾਰ ਭਾਰੀ ਮੀਂਹ ਅਤੇ ਹੜ੍ਹਾਂ ਦੀ ਮਾਰ ਨੇ ਕਾਫੀ ਪ੍ਰਭਾਵਿਤ ਕੀਤਾ¢ ਹਰ ਸਾਲ ਪੰਜਾਬ ਦੇ ਦੂਰ-ਦੂਰਾਡਿਓ ਲੱਖਾਂ ਦੀ ਗਿਣਤੀ 'ਚ ਇਥੇ ਗੁੱਗਾ ਮਾੜੀ ਮੰਦਿਰ ਵਿਖੇ ਮੱਥਾ ਟੇਕਣ ਆਉਂਦੇ ਸ਼ਰਧਾਲੂਆਂ ਦੀ ਅੱਜ ਆਮਦ ਬਹੁਤ ਹੀ ਘੱਟ ਰਹੀ¢ ਮੇਲੇ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣਦੇ ਵੱਡੇ ਬਿਜਲਈ ਝੂਲਿਆਂ ਅੱਗੇ ਜਿਥੇ ਲੰਮੀਆਂ ਕਤਾਰਾਂ ਲੱਗਦੀਆਂ ਸਨ ਅਤੇ ਨਾਲ ਹੀ ਮੱਥਾ ਟੇਕਣ ਆਉਂਦੇ ਸ਼ਰਧਾਲੂਆਂ ਦਾ ਭੀੜ ਭੜੱਕਾ ਅੱਜ ਨਹੀਂ ਦੇਖਣ ਨੂੰ ਮਿਲਿਆ¢ ਗੁੱਗਾ ਮਾੜੀ ਮੰਦਿਰ ਦੇ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਵਲੋਂ ਕੀਤੇ ਗਏ ਵੱਡੇ ਪੱਧਰ ਦੇ ਇੰਤਜਾਮ ਪਹਿਲਾਂ ਨਾਲੋਂ ਵੀ ਵਧੇਰੇ ਕੀਤੇ ਗਏ ਹਨ¢ ਅਗਲੇ ਦਿਨੀਂ ਮੇਲਾ ਵੱਡੇ ਪੱਧਰ 'ਤੇ ਭਰਨ ਦੀ ਉਮੀਦ ਹੈ¢