18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਹਵਾਈ ਫ਼ੌਜ ਨੇ ਮਨੀਮਹੇਸ਼ 'ਚ ਫਸੇ 350 ਸ਼ਰਧਾਲੂ ਬਚਾਏ

Ad Position 21
No active advertisement
ਅਜੀਤ ਡੈਸਕ 06-09-2025
ਸ਼ਿਮਲਾ/ਬਿਲਾਸਪੁਰ, 5 ਸਤੰਬਰ (ਪੀ.ਟੀ.ਆਈ)-ਹਿਮਾਚਲ ਪ੍ਰਦੇਸ਼ 'ਚ ਮਨੀਮਹੇਸ਼ ਵਿਖੇ ਫਸੇ 350 ਸ਼ਰਧਾਲੂਆਂ ਨੂੰ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਰਾਹੀਂ ਕੱਢ ਕੇ ਭਰਮੌਰ ਤੋਂ ਚੰਬਾ ਲਿਆਂਦਾ ਗਿਆ ਹੈ | ਅਧਿਕਾਰੀਆਂ ਨੇ ਦੱਸਿਆ ਕਿ ਚੰਬਾ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ 'ਤੇ ਅਜੇ ਵੀ ਸੈਂਕੜੇ ਸ਼ਰਧਾਲੂ ਫਸੇ ਹੋਏ ਹਨ, ਜਿਨ੍ਹਾਂ ਵਿਚ ਖਾਸ ਕਰਕੇ ਭਰਮੌਰ ਵਿਧਾਨ ਸਭਾ ਹਲਕੇ 'ਚ ਹਨ, ਜਿਸ ਦਾ ਅਗਸਤ ਮਹੀਨੇ ਦੇ ਆਖਰੀ ਹਫਤੇ 'ਚ ਪਏ ਭਾਰੀ ਮੀਂਹ ਨਾਲ ਆਏ ਹੜ੍ਹਾਂ ਅਤੇ ਢਿੱਗਾਂ ਡਿੱਗਣ ਨਾਲ ਸੜਕੀ ਰਸਤੇ ਸੰਪਰਕ ਟੁੱਟਿਆ ਹੋਇਆ ਹੈ | ਚੰਬਾ ਦੇ ਡਿਪਟੀ ਕਮਿਸ਼ਨਰ ਮੁਕੇਸ਼ ਰੇਪਾਸਵਲ ਨੇ ਦੱਸਿਆ ਕਿ ਭਾਰਤੀ ਹਵਾਈ ਫੌਜ ਦੇ 2 ਹੈਲੀਕਾਪਟਰਾਂ ਰਾਹੀਂ ਸ਼ੁੱਕਰਵਾਰ ਨੂੰ ਫਸੇ ਹੋਏ ਸ਼ਰਧਾਲੂਆਂ ਨੂੰ ਉਥੋਂ ਕੱਢਿਆ ਗਿਆ ਹੈ | ਜ਼ਿਕਰਯੋਗ ਹੈ ਕਿ 15 ਅਗਸਤ ਤੋਂ ਸ਼ੁਰੂ ਹੋਈ ਮਨੀਮਹੇਸ਼ ਯਾਤਰਾ ਦੌਰਾਨ 17 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਹੋਰ ਚੰਬਾ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ 'ਤੇ ਫਸੇ ਹੋਏ ਹਨ, ਖਾਸ ਕਰਕੇ ਭਰਮੌਰ 'ਚ | ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਬਰਕਰਾਰ ਹੈ | ਮਨੀਮਹੇਸ਼ ਝੀਲ ਕੈਲਾਸ਼ ਪਰਬਤ ਦੇ ਹੇਠਾਂ 13,000 ਫੁੱਟ ਦੀ ਉਚਾਈ 'ਤੇ ਸਥਿਤ ਹੈ |
Ad Position 22
No active advertisement
ਪਿਛਲੀ ਖ਼ਬਰ ਭਾਰਤ ਨੇ ਨਵਾਰੋ ਦੀਆਂ ਅਪਮਾਨਜਨਕ ਟਿੱਪਣੀਆਂ ਕੀਤੀਆਂ ਰੱਦ <br/> ਅਗਲੀ ਖ਼ਬਰ ਮਾਲਵੇ ਦਾ ਪ੍ਰਸਿੱਧ ਮੇਲਾ ਛਪਾਰ ਸ਼ੁਰੂ <br/>
Ad Position 24