ਜੰਮੂ-ਕਸ਼ਮੀਰ ਹਾਈਵੇਅ ਚੌਥੇ ਦਿਨ ਵੀ ਬੰਦ ਰਿਹਾ
ਅਜੀਤ ਡੈਸਕ
06-09-2025
ਜੰਮੂ, 5 ਸਤੰਬਰ (ਪੀ.ਟੀ.ਆਈ)- ਜੰਮੂ-ਕਸ਼ਮੀਰ ਰਾਸ਼ਟਰੀ ਰਾਜ ਮਾਰਗ 'ਤੇ ਕਈ ਥਾਵਾਂ ਤੇ ਢਿਗਾਂ ਡਿੱਗੀਆਂ ਅਤੇ ਮਲਬੇ ਦੇ ਹਿੱਸੇ ਸੜਕਾਂ ਵਿਚ ਧਸ ਗਏ ਜਿਸ ਕਰਕੇ ਚੌਥੇ ਦਿਨ ਵੀ ਆਵਾਜਾਈ ਬੰਦ ਰਹੀ | ਹਾਲ ਹੀ ਵਿਚ ਜੰਮੂ ਦੇ ਪੁਣਛ ਜ਼ਿਲੇ੍ਹ ਨੂੰ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ੍ਹ ਨਾਲ ਜੋੜਨ ਵਾਲੇ ਮੁਗ਼ਲ ਰੋਡ ਨੂੰ ਤਿੰਨ ਦਿਨਾਂ ਦੀ ਸਖ਼ਤ ਮਸ਼ੱਕਤ ਤੋਂ ਬਾਅਦ ਆਵਾਜਾਈ ਲਈ ਦੁਬਾਰਾ ਖੋਲ ਦਿੱਤਾ ਗਿਆ ਹੈ | ਟ੍ਰੈਫਿਕ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਜਖੇਨੀ (ਉਧਮਪੁਰ) ਤੋਂ ਸ੍ਰੀਨਗਰ ਵੱਲ ਅਤੇ ਜਖੇਨੀ ਤੋਂ ਬਾਲੀ ਨਾਲਾ ਵਿਚਕਾਰ ਸੜਕ ਵਿਚਲੀਆਂ ਰੁਕਾਵਟਾਂ ਕਰਕੇ ਹਾਈਵੇ ਅੱਜ ਵੀ ਆਵਾਜਾਈ ਲਈ ਬੰਦ ਰਹੇਗਾ |