19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

38ਵੇਂ ਮਾਸਕੋ ਅੰਤਰਰਾਸ਼ਟਰੀ ਪੁਸਤਕ ਮੇਲੇ ਵਿਚ 'ਗੈਸਟ ਆਫ਼ ਆਨਰ' ਬਣਿਆ ਭਾਰਤ <br/>

Ad Position 21
No active advertisement
ਅਜੀਤ ਡੈਸਕ 06-09-2025
ਨਵੀਂ ਦਿੱਲੀ, 5 ਸਤੰਬਰ (ਮਿਸਰਦੀਪ ਭਾਟੀਆ)-'ਮਾਸਕੋ ਅੰਤਰਰਾਸ਼ਟਰੀ ਪੁਸਤਕ ਮੇਲਾ 2025' ਵਿਖੇ ਇੰਡੀਆ ਪੈਵੇਲੀਅਨ ਦਾ ਉਦਘਾਟਨ ਰੂਸ ਦੇ ਵਿਦੇਸ਼ ਮੰਤਰਾਲੇ ਅਲੈਗਜ਼ੈਂਡਰ ਅਲੀਮੋਵ, ਰੂਸ ਵਿਚ ਭਾਰਤ ਦੇ ਰਾਜਦੂਤ ਵਿਨੈ ਕੁਮਾਰ, ਸਿੱਖਿਆ ਮੰਤਰਾਲੇ ਦੇ ਸੰਯੁਕਤ ਸਕੱਤਰ ਗੋਬਿੰਦ ਜੈਸਵਾਲ ਅਤੇ ਰੂਸ ਦੇ ਡਿਜੀਟਲ ਵਿਕਾਸ ਮੰਤਰਾਲੇ ਦੇ ਨਿਰਦੇਸ਼ਕ ਵਲਾਦੀਮੀਰ ਵਿਕਟਰੋਵਿਚ ਗਿ੍ਰਗੋਰੀਏਵ ਦੀ ਮੌਜੂਦਗੀ ਵਿਚ ਕੀਤਾ ਗਿਆ | ਭਾਰਤ ਇਸ ਸਾਲ 3 ਸਤੰਬਰ ਤੋਂ 7 ਸਤੰਬਰ 2025 ਤੱਕ ਸਨਮਾਨਿਤ ਮਹਿਮਾਨ ਦੇਸ਼ ਵਜੋਂ 38ਵੇਂ ਮਾਸਕੋ ਅੰਤਰਰਾਸ਼ਟਰੀ ਪੁਸਤਕ ਮੇਲੇ ਵਿਚ ਇਤਿਹਾਸਕ ਵੀ.ਡੀ.ਐਨ.ਕੇ.ਐਸ. ਪ੍ਰਦਰਸ਼ਨੀ ਸਥਾਨ 'ਤੇ ਵੱਖ-ਵੱਖ ਭਾਰਤੀ ਭਾਸ਼ਾਵਾਂ ਦੀਆਂ 2500 ਤੋਂ ਵੱਧ ਪੁਸਤਕਾਂ ਪ੍ਰਦਰਸ਼ਿਤ ਕਰੇਗਾ | ਇਹ ਸਮਾਗਮ ਨੈਸ਼ਨਲ ਬੁੱਕ ਟਰੱਸਟ, ਇੰਡੀਆ, ਨਵੀਂ ਦਿੱਲੀ ਦੇ ਚੇਅਰਮੈਨ ਪ੍ਰੋ. ਮਿਲਿੰਦ ਸੁਧਾਕਰ ਮਰਾਠੇ ਦੇ ਸਵਾਗਤੀ ਭਾਸ਼ਨ ਨਾਲ ਸ਼ੁਰੂ ਹੋਇਆ | ਨੈਸ਼ਨਲ ਬੁੱਕ ਟਰੱਸਟ, ਇੰਡੀਆ ਦੇ ਡਾਇਰੈਕਟਰ ਯੁਵਰਾਜ ਮਲਿਕ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ | ਰਿਬਨ ਕੱਟਣ ਤੋਂ ਬਾਅਦ ਐਨ.ਬੀ.ਟੀ. ਦੀਆਂ 22 ਕਿਤਾਬਾਂ ਦਾ ਰੂਸੀ ਅਨੁਵਾਦ ਵੀ ਪੈਵੇਲੀਅਨ ਵਿਚ ਲਾਂਚ ਕੀਤਾ ਗਿਆ | ਵੱਖ-ਵੱਖ ਪਤਵੰਤਿਆਂ ਨੇ ਭਾਰਤ ਮੰਡਪ ਵਿਖੇ ਕਿਤਾਬਾਂ ਦੇ ਸਟਾਲਾਂ ਦਾ ਦੌਰਾ ਕੀਤਾ | ਭਾਰਤ ਤੋਂ 60 ਤੋਂ ਵੱਧ ਡੈਲੀਗੇਟ ਜਿਨ੍ਹਾਂ ਵਿਚ ਲੇਖਕ, ਵਿਦਵਾਨ, ਪ੍ਰਕਾਸ਼ਕ ਅਤੇ ਅਧਿਕਾਰੀ ਸ਼ਾਮਿਲ ਹਨ, ਮੇਲੇ ਵਿਚ ਹਿੱਸਾ ਲੈ ਰਹੇ ਹਨ | ਸਮਾਗਮ ਦੇ ਅੰਤ ਵਿਚ 'ਅਨੁਵਾਦ ਰਾਹੀਂ ਬਾਲ ਸਾਹਿਤ ਨੂੰ ਅਮੀਰ ਬਣਾਉਣਾ' ਵਿਸ਼ੇ 'ਤੇ ਇਕ ਗੋਲਮੇਜ਼ ਚਰਚਾ ਵੀ ਹੋਈ | ਆਉਣ ਵਾਲੇ ਦਿਨਾਂ ਵਿਚ ਵੱਖ-ਵੱਖ ਪ੍ਰੋਗਰਾਮਾਂ ਦੇ ਨਾਲ ਮਾਸਕੋ ਅੰਤਰਰਾਸ਼ਟਰੀ ਮੇਲਾ 2025 ਵਿਚ ਭਾਰਤ ਮੰਡਪ ਵਿਚ ਭਾਰਤ ਦੀ ਸਾਹਿਤਕ ਅਤੇ ਸੱਭਿਆਚਾਰਕ ਵਿਰਾਸਤ ਦਾ ਇਕ ਜੀਵੰਤ ਪ੍ਰਦਰਸ਼ਨ ਕੀਤਾ ਜਾਵੇਗਾ | ਭਾਰਤ ਮੰਡਪ ਵਿਚ ਨੈਸ਼ਨਲ ਬੁੱਕ ਟਰੱਸਟ, ਇੰਡੀਆ, ਨਵੀਂ ਦਿੱਲੀ ਨੇ 50 ਤੋਂ ਵੱਧ ਭਾਰਤੀ ਪ੍ਰਕਾਸ਼ਨ ਸੰਸਥਾਨਾਂ ਨੂੰ ਇਕੱਠੇ ਲਿਆ ਕੇ ਅੰਗਰੇਜ਼ੀ, ਹਿੰਦੀ, ਬੰਗਲਾ ਅਤੇ ਤਾਮਿਲ ਸਮੇਤ ਭਾਰਤੀ ਭਾਸ਼ਾਵਾਂ ਵਿਚ ਸਭ ਤੋਂ ਵਧੀਆ ਸਾਹਿਤਕ ਪੁਸਤਕਾਂ ਦਾ ਪ੍ਰਦਰਸ਼ਨ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਐਨ.ਆਈ.ਏ. ਵਲੋਂ ਅੰਮਿ੍ਤਸਰ ਗ੍ਰਨੇਡ ਹਮਲੇ ਮਾਮਲੇ 'ਚ ਲੋੜੀਂਦਾ ਮੁੱਖ ਮੁਲਜ਼ਮ ਗਿ੍ਫ਼ਤਾਰ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ 3 ਨੌਜਵਾਨ ਕਾਬੂ
Ad Position 24