19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਐਨ.ਆਈ.ਏ. ਵਲੋਂ ਅੰਮਿ੍ਤਸਰ ਗ੍ਰਨੇਡ ਹਮਲੇ ਮਾਮਲੇ 'ਚ ਲੋੜੀਂਦਾ ਮੁੱਖ ਮੁਲਜ਼ਮ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 06-09-2025
ਨਵੀਂ ਦਿੱਲੀ, 5 ਸਤੰਬਰ (ਏਜੰਸੀ)- ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅੰਮਿ੍ਤਸਰ ਮੰਦਰ ਗ੍ਰਨੇਡ ਹਮਲੇ ਦੇ ਮਾਮਲੇ 'ਚ ਲੋੜੀਂਦੇ ਮੁੱਖ ਮੁਲਜ਼ਮ ਨੂੰ ਬਿਹਾਰ ਤੋਂ ਗਿ੍ਫ਼ਤਾਰ ਕੀਤਾ ਹੈ | ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਕਿ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ 'ਚ ਭੈਣੀ ਬਾਂਗਰ ਪਿੰਡ ਦੇ ਰਹਿਣ ਵਾਲੇ ਸ਼ਰਨਜੀਤ ਕੁਮਾਰ ਉਰਫ਼ ਸੰਨੀ ਨੂੰ ਗਯਾ (ਬਿਹਾਰ) ਤੋਂ ਗਿ੍ਫ਼ਤਾਰ ਕੀਤਾ ਗਿਆ | ਜਾਂਚ ਏਜੰਸੀ ਨੇ ਕਿਹਾ ਕਿ ਸ਼ਰਨਜੀਤ ਇਸ ਸਾਲ 15 ਮਾਰਚ ਦੀ ਸਵੇਰ ਨੂੰ ਹੋਏ ਹਮਲੇ ਦੀ ਸਾਜ਼ਿਸ਼ ਅਤੇ ਉਸ ਨੂੰ ਅੰਜਾਮ ਦੇਣ 'ਚ ਸਰਗਰਮੀ ਨਾਲ ਸ਼ਾਮਿਲ ਸੀ | ਗ੍ਰਨੇਡ ਮੋਟਰਸਾਈਕਲ ਸਵਾਰ 2 ਵਿਅਕਤੀਆਂ ਗੁਰਸਿਦਕ ਸਿੰਘ ਅਤੇ ਵਿਸ਼ਾਲ ਗਿੱਲ ਨੇ ਸੁੱਟਿਆ ਸੀ, ਜੋ ਯੂਰਪ, ਅਮਰੀਕਾ ਅਤੇ ਕੈਨੇਡਾ 'ਚ ਸਥਿਤ ਆਪਣੇ ਸਰਗਨਿਆਂ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ | ਏਜੰਸੀ ਨੇ ਕਿਹਾ ਕਿ ਸ਼ਰਨਜੀਤ ਨੂੰ 1 ਮਾਰਚ ਨੂੰ ਗੁਰਦਾਸਪੁਰ ਦੇ ਬਟਾਲਾ 'ਚ ਇਕ ਹੋਰ ਗਿ੍ਫ਼ਤਾਰ ਮੁਲਜ਼ਮ ਤੋਂ ਚਾਰ ਗ੍ਰਨੇਡਾਂ ਦੀ ਖੇਪ ਮਿਲੀ ਸੀ | ਹਮਲੇ ਤੋਂ ਦੋ ਦਿਨ ਪਹਿਲਾਂ ਉਸ ਨੇ ਗੁਰਸਿਦਕ ਤੇ ਵਿਸ਼ਾਲ ਨੂੰ ਇਕ ਗ੍ਰਨੇਡ ਸੌਂਪਿਆ ਸੀ | ਇਕ ਮਹੀਨਾ ਪਹਿਲਾਂ ਐਨ.ਆਈ.ਏ. ਵਲੋਂ ਬਟਾਲਾ ਇਲਾਕੇ ਦੀ ਤਲਾਸ਼ੀ ਲੈਣ ਤੋਂ ਬਾਅਦ ਸ਼ਰਨਜੀਤ ਫਰਾਰ ਹੋ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ ਪੁਰੀ ਬੀਚ ਵਿਖੇ ਅਧਿਆਪਕ ਦਿਵਸ ਮੌਕੇ ... ਅਗਲੀ ਖ਼ਬਰ 38ਵੇਂ ਮਾਸਕੋ ਅੰਤਰਰਾਸ਼ਟਰੀ ਪੁਸਤਕ ਮੇਲੇ ਵਿਚ 'ਗੈਸਟ ਆਫ਼ ਆਨਰ' ਬਣਿਆ ਭਾਰਤ <br/>
Ad Position 24