ਨਵੀਂ ਦਿੱਲੀ, 5 ਸਤੰਬਰ (ਪੀ.ਟੀ.ਆਈ.)-ਸੁਪਰੀਮ ਕੋਰਟ ਨੇ ਇਕ ਵੱਖ ਹੋਈ ਜੋੜੀ, ਜਿਨ੍ਹਾਂ ਦੇ ਰਿਸ਼ਤੇ 'ਚ 1951 ਮਾਡਲ ਪੁਰਾਣੀ ਰੋਲਸ ਰਾਇਸ ਕਾਰ, ਜਿਸ ਨੂੰ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਬੜੌਦਾ ਦੀ 'ਮਹਾਰਾਣੀ' ਲਈ ਆਰਡਰ ਕੀਤਾ ਸੀ, ਨੂੰ ਲੈ ਕੇ ਆਈ ਖਟਾਸ ਕਾਰਨ ਉਨ੍ਹਾਂ ਦੇ ਵਿਆਹ ਨੂੰ ਭੰਗ ਕਰ ਦਿੱਤਾ ਹੈ | ਜਸਟਿਸ ਸੂਰਿਆ ਕਾਂਤ, ਜੋਇਮਲਿਆ ਬਾਗਚੀ ਤੇ ਵਿਪੁਲ ਐੱਮ ਪੰਚੋਲੀ ਦੇ ਬੈਂਚ ਨੇ ਧਿਰਾਂ ਵਿਚਾਲੇ ਸਮਝੌਤੇ ਨੂੰ ਦਰਜ ਕੀਤਾ, ਜਿਸ ਅਨੁਸਾਰ ਆਦਮੀ, ਔਰਤ ਨੂੰ 2.25 ਕਰੋੜ ਰੁਪਏ ਅਦਾ ਕਰੇਗਾ, ਜਿਸ ਨਾਲ ਉਨ੍ਹਾਂ ਵਿਚਾਲੇ ਸਾਰੇ ਦਾਵਿਆਂ ਦਾ ਨਿਪਟਾਰਾ ਕੀਤਾ ਜਾਵੇਗਾ | ਬੈਂਚ ਨੇ 29 ਅਗਸਤ ਨੂੰ ਫੈਸਲਾ ਸੁਣਾਉਂਦਿਆਂ ਕਿਹਾ ਕਿ ਅਸੀਂ ਪਤੀ ਤੇ ਪਤਨੀ ਵਿਚਾਲੇ ਸਾਰੇ ਰਿਸ਼ਤਿਆਂ ਨੂੰ ਭੰਗ ਕਰਦੇ ਹਾਂ, ਇਨ੍ਹਾਂ ਵਿਚਾਲੇ ਕੋਈ ਵੀ ਰਿਸ਼ਤਾ ਵਿਆਹੁਤਾ ਜਾਂ ਹੋਰ ਨਹੀਂ ਹੋਵੇਗਾ | ਸਮਝੌਤੇ ਅਨੁਸਾਰ ਆਦਮੀ 31 ਅਗਸਤ ਤੱਕ ਇਕ ਕਰੋੜ ਰੁਪਏ ਅਦਾ ਕਰੇਗਾ ਅਤੇ ਬਾਕੀ 1.25 ਕਰੋੜ 30 ਨਵੰਬਰ ਤੱਕ ਦੇਵੇਗਾ | ਵਿਵਸਥਾ ਦੇ ਤਹਿਤ, ਅÏਰਤ ਆਪਣੇ ਪਤੀ ਦੁਆਰਾ ਦਿੱਤੇ ਗਏ ਤੋਹਫ਼ੇ ਆਪਣੇ ਕੋਲ ਰੱਖੇਗੀ ਅਤੇ ਪਤੀ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਪ੍ਰਾਪਤ ਹੋਏ ਸਾਰੇ ਤੋਹਫ਼ੇ ਜਿਵੇਂ ਕਿ ਮੰਗਣੀ ਦੀ ਅੰਗੂਠੀ ਅਤੇ ਹੋਰ ਕੀਮਤੀ ਚੀਜ਼ਾਂ ਵਾਪਸ ਕਰ ਦੇਵੇਗਾ ਜੋ ਉਹ 1 ਕਰੋੜ ਰੁਪਏ ਦੇ ਡਿਮਾਂਡ ਡਰਾਫਟ ਦੇ ਨਾਲ ਸÏਾਪੇਗਾ¢ ਉਨ੍ਹਾਂ ਵਿਚਕਾਰ ਸਾਰੇ ਮਾਮਲਿਆਂ ਨੂੰ ਰੱਦ ਕਰਦੇ ਹੋਏ, ਬੈਂਚ ਨੇ ਇਸਨੂੰ 'ਮੁਕੰਮਲ ਅਤੇ ਅੰਤਿਮ' ਸਮਝÏਤਾ ਮੰਨਿਆ¢