26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਕੈਬਨਿਟ ਮੀਟਿੰਗ ਦਾ ਰੱਦ ਹੋਣਾ ਹੜ੍ਹ ਪੀੜਤਾਂ ਦਾ ਦਿਲ ਤੋੜਨ ਵਾਲਾ ਫ਼ੈਸਲਾ-ਧਾਰਨੀ

Ad Position 21
No active advertisement
ਅਜੀਤ ਡੈਸਕ 07-09-2025

ਫ਼ਤਹਿਗੜ੍ਹ ਸਾਹਿਬ, 6 ਸਤੰਬਰ (ਰਵਿੰਦਰ ਮੌਦਗਿਲ)-ਸ਼ੋ੍ਰਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਦਾ ਰੱਦ ਹੋਣਾ ਮੰਦਭਾਗਾ ਹੀ ਨਹੀਂ, ਬਲਕਿ ਹੜ੍ਹ ਪੀੜਤਾਂ ਦਾ ਦਿਲ ਤੋੜਨ ਵਾਲਾ ਫ਼ੈਸਲਾ ਵੀ ਹੈ | ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਨੂੰ ਆਸ ਸੀ ਕਿ ਪੰਜਾਬ ਸਰਕਾਰ ਕੈਬਨਿਟ ਮੀਟਿੰਗ ਵਿਚ ਉਨ੍ਹਾਂ ਲਈ ਆਫ਼ਤ ਰਾਹਤ ਫ਼ੰਡ ਵਿਚੋਂ ਕੁਝ ਨਾ ਕੁਝ ਮਾਲੀ ਸਹਾਇਤਾ ਦੇਣ ਦਾ ਐਲਾਨ ਜ਼ਰੂਰ ਕਰੇਗੀ ਪਰ ਅਫ਼ਸੋਸ ਅਜਿਹਾ ਨਾ ਹੋ ਸਕਿਆ | ਉਨ੍ਹਾਂ ਕਿਹਾ ਕਿ ਇੰਝ ਲੱਗਦਾ ਹੈ ਕਿ ਮੁੱਖ ਮੰਤਰੀ ਹੀ ਬਿਮਾਰ ਨਹੀਂ ਹੋਏ, ਸਾਰੀ ਪੰਜਾਬ ਸਰਕਾਰ ਹੀ ਬਿਮਾਰ ਹੋ ਗਈ ਹੈ | ਧਾਰਨੀ ਨੇ ਕਿਹਾ ਕਿ ਹੜ੍ਹਾਂ ਦੀ ਤਰਾਸਦੀ ਨੂੰ ਦੇਖਦੇ ਹੋਏ ਇਹ ਮੀਟਿੰਗ ਕਿਸੇ ਵੀ ਹੋਰ ਸੀਨੀਅਰ ਮੰਤਰੀ ਦੀ ਅਗਵਾਈ ਵਿਚ ਹੋ ਜਾਣੀ ਚਾਹੀਦੀ ਸੀ ਤਾਂ ਜੋ ਲੋੜਵੰਦਾਂ ਦੀ ਬਾਂਹ ਫੜੀ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਭਾਰੀ ਮੀਂਹ ਦਾ ਇਸ ਵਾਰ ਦਾਲ ਬਾਜ਼ਾਰ 'ਤੇ ਵੀ ਪਵੇਗਾ ਅਸਰ ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਕਾਲਜ ਵਿਖੇ ਐੱਨ. ਐੱਸ. ਡੀ. ਵਰਕਸ਼ਾਪ ਦੀ ਸ਼ੁਰੂਆਤ
Ad Position 24