ਮੁੰਬਈ/ਭੋਪਾਲ, 7 ਸਤੰਬਰ (ਪੀ. ਟੀ. ਆਈ.)-ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵਿਚ ਭਗਵਾਨ ਗਣੇਸ਼ ਦੀਆਂ ਮੂਰਤੀਆਂ ਦੇ ਵਿਸਰਜਨ ਕਰਨ ਤੋਂ ਬਾਅਦ ਡੁੱਬਣ ਸਮੇਤ ਵੱਖ-ਵੱਖ ਘਟਨਾਵਾਂ ਵਿਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ | ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਵਿਚ ਠਾਣੇ, ਪੁਣੇ, ਨਾਂਦੇੜ, ਨਾਸਿਕ, ਜਲਗਾਓਾ ਤੇ ਅਮਰਾਵਤੀ ਜਿਲਿ੍ਹਆਂ ਵਿਚ ਵੱਖ-ਵੱਖ ਇਲਾਕਿਆਂ 'ਚ ਚਾਰ ਵਿਅਕਤੀ ਡੁੱਬ ਗਏ ਤੇ 13 ਲਾਪਤਾ ਹੋ ਗਏ | ਨਗਰ ਨਿਗਮ ਅਧਿਕਾਰੀਆਂ ਨੇ ਕਿਹਾ ਕਿ ਮੁੰਬਈ ਸ਼ਹਿਰ ਵਿਚ, ਵਿਸਰਜਨ ਜਲੂਸ ਦੌਰਾਨ ਇੱਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਤੇ ਪੰਜ ਜ਼ਖ਼ਮੀ ਹੋ ਗਏ | ਮੱਧ ਪ੍ਰਦੇਸ਼ ਦੇ ਰਾਏਸੇਨ ਜਿਲ੍ਹੇ ਵਿਚ, ਮੂਰਤੀ ਵਿਸਰਜਨ ਦੌਰਾਨ 2 ਨਾਬਾਲਗ ਲੜਕੇ ਡੁੱਬ ਗਏ | ਮੁੰਬਈ ਦੇ ਗੁਆਂਢੀ ਪਾਲਘਰ ਜਿਲ੍ਹੇ ਵਿਚ, ਗਣਪਤੀ ਮੂਰਤੀ ਵਿਸਰਜਨ ਦੌਰਾਨ ਇੱਕ ਨਦੀ ਵਿਚ ਰੁੜੇ ਤਿੰਨ ਵਿਅਕਤੀਆਂ ਨੂੰ ਸਮੁੰਦਰੀ ਅਧਿਕਾਰੀਆਂ ਦੀ ਮਦਦ ਨਾਲ ਬਚਾਇਆ ਗਿਆ |