ਅੰਮਿ੍ਤਸਰ, 7 ਸਤੰਬਰ (ਰੇਸ਼ਮ ਸਿੰਘ)-ਅੰਮਿ੍ਤਸਰ 'ਚ ਮਾਰਚ ਮਹੀਨੇ ਮੰਦਿਰ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਮੁੱਖ ਮੁਲਜ਼ਮ ਨੂੰ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਵਲੋਂ ਬਿਹਾਰ ਤੋਂ ਕਾਬੂ ਕਰ ਲਿਆ ਗਿਆ ਹੈ | ਪੁਲਿਸ ਵਲੋਂ ਇਸ ਨੂੰ ਗਿ੍ਫ਼ਤਾਰ ਕੀਤੇ ਜਾਣ ਉਪਰੰਤ ਅੰਮਿ੍ਤਸਰ ਲਿਆਂਦਾ ਜਾ ਰਿਹਾ ਹੈ | ਮਿਲੇ ਵੇਰਵਿਆਂ ਅਨੁਸਾਰ ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਸ਼ਨਾਖਤ ਸ਼ਰਨਜੀਤ ਕੁਮਾਰ (35) ਉਰਫ਼ ਸੰਨੀ ਵਾਸੀ ਵਾਸੀ ਭੈਣੀ ਬਾਂਗੜ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ | ਕੌਮੀ ਜਾਂਚ ਏਾਜਸੀ ਨੂੰ ਜਾਂਚ 'ਚ ਪਤਾ ਲੱਗਾ ਸੀ ਕਿ ਇਸ ਹਮਲੇ ਦੇ ਪਿਛੇ ਵਿਦੇਸ਼ੀ ਮੁਲਕਾਂ 'ਚ ਬੈਠੇ ਹੈਂਡਲਰਾਂ ਦਾ ਹੱਥ ਹੈ | ਇਹ ਧਮਾਕਾ ਇਥੇ ਛੇਹਰਟਾ ਦੇ ਮੰਦਰ ਠਾਕੁਰਦੁਆਰਾ 'ਚ ਇਸੇ ਸਾਲ 15 ਮਾਰਚ ਨੂੰ ਹੋਇਆ ਸੀ | ਇਸ ਮਾਮਲੇ 'ਚ ਇਕ ਨੌਜਵਾਨ ਪੁਲਿਸ ਨਾਲ ਹੋਏ ਮੁਕਾਬਲੇ 'ਚ ਮਾਰਿਆ ਗਿਆ ਸੀ | ਮੁਖ ਮੁਲਜ਼ਮ ਦੀ ਗਿ੍ਫ਼ਤਾਰੀ ਸੰਬੰਧੀ ਸਥਾਨਕ ਪੁਲਿਸ ਨਾਲ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਗਈ ਪਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ |