06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਏਸ਼ੀਅਨ ਸਾਫਟ ਟੈਨਿਸ ਚੈਂਪੀਅਨਸ਼ਿਪ 'ਚੋਂ ਭਾਰਤੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ <br/>

Ad Position 21
No active advertisement
ਅਜੀਤ ਡੈਸਕ 23-09-2025
ਜਲੰਧਰ, 22 ਸਤੰਬਰ (ਡਾ.ਜਤਿੰਦਰ ਸਾਬੀ)-ਕੋਰੀਆ ਦੇ ਸ਼ਹਿਰ ਮੰਗਯੌਗ ਵਿਖੇ ਕਰਵਾਈ ਗਈ ਏਸ਼ੀਅਨ ਸਾਫਟ ਟੈਨਿਸ ਚੈਂਪੀਅਨਸ਼ਿੱਪ ਭਾਰਤੀ ਸਾਫਟ ਟੈਨਿਸ ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪੰਜਾਬ ਦੀ ਮਹਿਲਾ ਕੋਚ ਅਮਰਜੀਤ ਕੌਰ ਦੀ ਅਗਵਾਈ 'ਚ ਗਈ ਇਸ ਟੀਮ ਦੇ ਖਿਡਾਰੀਆਂ ਨੇ ਪਹਿਲੀ ਵਾਰ ਤਗਮਾ ਜਿੱਤ ਕੇ ਮਾਣਮੱਤੀ ਪ੍ਰਾਪਤੀ ਕੀਤੀ | ਇਹ ਜਾਣਕਾਰੀ ਦਿੰਦੇ ਹੋਏ ਭਾਰਤੀ ਸਾਫਟ ਟੈਨਿਸ ਐਸੋਸੀਏਸ਼ਨ ਦੇ ਸਹਾਇਕ ਸਕੱਤਰ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਭਾਰਤੀ ਟੀਮ ਦੇ ਕੋਚ ਕਾਰਤਿਕ ਤੇ ਮਹਿਲਾ ਕੋਚ ਅਮਰਜੀਤ ਕੌਰ ਦੀ ਅਗਵਾਈ ਹੇਠ ਟੀਮ ਦੇ ਖਿਡਾਰੀਆਂ ਨੇ ਮਰਦਾਂ ਦੇ ਵਰਗ 'ਚ ਜੈ ਮੀਣਾ, ਤਿਵਾਰੀ ਨੇ ਸਿੰਗਲ ਵਰਗ 'ਚ ਤੇ ਡਬਲਜ਼ ਵਰਗ ਤੇ ਮਿਸ਼ਰਤ ਟੀਮ ਵਰਗ 'ਚ ਰਾਜਵੀਰ, ਅਨੀਕੇਤ, ਆਰੀਅਨ, ਜੈ ਮੀਣਾ, ਓਮ ਯਾਦਵ ਤੇ ਮਹਿਲਾ ਟੀਮ ਦੇ ਵਿਚ ਤਨੂੰਸ਼੍ਰੀ, ਤਿਵਾੜੀ, ਅਨੁਸ਼ਕਾ ਦੀ ਟੀਮ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ | ਜੇਤੂ ਟੀਮ ਨੂੰ ਪੰਜਾਬ ਸਾਫਟ ਟੈਨਿਸ ਐਸੋਸੀਏਸ਼ਨ ਦੇ ਸਹਾਇਕ ਸਕੱਤਰ ਡਾ. ਪ੍ਰਦੀਪ ਕੁਮਾਰ ਸਿੰਘ ਨੇ ਵਧਾਈ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਸਲਾਹਕਾਰ ਕਮੇਟੀ ਦੀ ਮੀਟਿੰਗ <br/> ਅਗਲੀ ਖ਼ਬਰ ਪੰਜਾਬ ਪੁਲਿਸ ਦੀ ਲਾਪਰਵਾਹੀ 'ਤੇ ਹਾਈ ਕੋਰਟ ਸਖ਼ਤ, ਪੰਜਾਬ ਸਰਕਾਰ ਨੂੰ ਲਗਾਇਆ 1 ਲੱਖ ਰੁਪਏ ਦਾ ਜੁਰਮਾਨਾ <br/>
Ad Position 24
No active advertisement