06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਸਲਾਹਕਾਰ ਕਮੇਟੀ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 23-09-2025
ਚੰਡੀਗੜ੍ਹ, 22 ਸਤੰਬਰ (ਵਿਕਰਮਜੀਤ ਸਿੰਘ ਮਾਨ)- ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐਫ.ਸੀ.ਆਈ.) ਸਲਾਹਕਾਰ ਕਮੇਟੀ ਦੀ ਇਕ ਅਹਿਮ ਮੀਟਿੰਗ ਅੱਜ ਚੰਡੀਗੜ੍ਹ ਵਿਖੇ ਹੋਈ ਜਿਸ ਦੌਰਾਨ ਪੰਜਾਬ 'ਚ ਝੋਨੇ ਦੀ ਨਿਰਵਿਘਨ ਖ਼ਰੀਦ ਯਕੀਨੀ ਬਣਾਉਣ ਦੇ ਨਾਲ-ਨਾਲ ਕਿਸਾਨਾਂ ਦਾ ਭੁਗਤਾਨ ਸਮੇਂ ਸਿਰ ਯਕੀਨੀ ਬਣਾਉਣ ਲਈ ਵੀ ਸਖ਼ਤ ਹਦਾਇਤ ਦਿੱਤੀ ਗਿਆ ਹੈ | ਇਸਦੇ ਨਾਲ ਹੀ ਮੀਟਿੰਗ 'ਚ ਇਸ ਸਬੰਧੀ ਢੁੱਕਵੇਂ ਕਦਮ ਚੁੱਕੇ ਜਾਣੇ ਦੇ ਹੁਕਮ ਦਿੱਤੇ ਗਏ ਕਿ ਖ਼ਰੀਦ ਮਿਲਿੰਗ ਤੋਂ ਬਾਅਦ ਵਾਲਾ ਝੋਨਾ ਜਿੰਨੀ ਜਲਦੀ ਹੋ ਸਕੇ ਸੂਬੇ ਤੋਂ ਬਾਹਰ ਭੇਜਿਆ ਜਾਵੇ ਤੇ ਆਉਣ ਵਾਲੀ ਫਸਲ ਲਈ ਢੁਕਵੀਂ ਸਮਰੱਥਾ ਪੈਦਾ ਕਰਨ ਲਈ ਇਹ ਪੁਖ਼ਤਾ ਕੀਤਾ ਜਾਣਾ ਚਾਹੀਦਾ ਹੈ ਕਿ ਰਾਈਸ ਮਿੱਲਰਾਂ ਦੇ ਗੁਦਾਮਾਂ ਅਤੇ ਸ਼ੈੱਡਾਂ ਵਿਚ ਕਿਸੇ ਕਿਸਮ ਦੀ ਦਿੱਕਤ ਨਾ ਹੋਵੇ ਅਤੇ ਖ਼ਰੀਦ ਏਜੰਸੀਆਂ ਤੇ ਉਨ੍ਹਾਂ ਦੇ ਨੁਮਾਇੰਦਿਆਂ ਦੁਆਰਾ ਇਨ੍ਹਾਂ ਦੀ ਵਾਧੂ ਸਟੋਰੇਜ ਸਮਰੱਥਾ ਵਜੋਂ ਨਾ ਵਰਤਿਆ ਜਾਵੇ | ਇਸ ਦੌਰਾਨ ਐਫ.ਸੀ.ਆਈ. ਦੇ ਪੰਜਾਬ ਖੇਤਰ ਦੇ ਜਨਰਲ ਮੈਨੇਜਰ ਬੀ. ਸ਼੍ਰੀਨਿਵਾਸਨ ਨੇ ਪੰਜਾਬ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਝੋਨੇ ਤੇ ਚੌਲਾਂ ਦੋਵਾਂ ਦੇ ਸਬੰਧ 'ਚ ਕੀਤੇ ਜਾ ਰਹੇ ਖ਼ਰੀਦ ਕਾਰਜਾਂ ਤੇ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਜਾਣਕਾਰੀ | ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੌਜੂਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਪੰਜਾਬ ਤੇ ਚੰਡੀਗੜ੍ਹ ਵਿਚ ਝੋਨੇ ਦੀ ਖ਼ਰੀਦ ਪੂਰੀ ਤਰ੍ਹਾਂ ਨਿਰਵਿਘਨ ਹੋਣੀ ਚਾਹੀਦੀ ਹੈ | ਤਿਵਾੜੀ ਨੇ ਚਿੰਤਾ ਪ੍ਰਗਟ ਕੀਤੀ ਕਿ ਪੰਜਾਬ ਤੋਂ ਖ਼ਰੀਦੇ ਜਾਣ ਵਾਲੇ ਝੋਨੇ/ਚਾਵਲ ਦੀ ਸਪਲਾਈ ਜਿੱਥੇ ਜਾਂਦੀ ਹੈ, ਉਹ ਦਾਇਰਾ ਲਗਾਤਾਰ ਸੁੰਗੜ ਰਿਹਾ ਹੈ, ਕਿਉਂਕਿ ਦੱਖਣੀ ਸੂਬਿਆਂ ਵਿਚ ਵੱਧ ਤੋਂ ਵੱਧ ਮਾਤਰਾ ਵਿਚ ਝੋਨਾ ਉਗਾਇਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਜਬਰਨ ਵਸੂਲੀ ਦੇ ਮਾਮਲੇ 'ਚ ਵਿਧਾਇਕ ਰਮਨ ਅਰੋੜਾ ਨੂੰ ਮਿਲੀ ਜ਼ਮਾਨਤ <br/> ਅਗਲੀ ਖ਼ਬਰ ਏਸ਼ੀਅਨ ਸਾਫਟ ਟੈਨਿਸ ਚੈਂਪੀਅਨਸ਼ਿਪ 'ਚੋਂ ਭਾਰਤੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ <br/>
Ad Position 24
No active advertisement