22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸ਼ਹੀਦੀ ਨਗਰ ਕੀਰਤਨ ਨਾਗਪੁਰ ਤੋਂ ਚੰਦਰਪੁਰ (ਮਹਾਰਾਸ਼ਟਰ) ਪੁੱਜਾ <br/>

Ad Position 21
No active advertisement
ਅਜੀਤ ਡੈਸਕ 24-09-2025

ਅੰਮਿ੍ਤਸਰ, 23 ਸਤੰਬਰ (ਸਟਾਫ ਰਿਪੋਰਟਰ)-ਸ਼੍ਰੋਮਣੀ ਕਮੇਟੀ ਵਲੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸੰਬੰਧ ਵਿਚ ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅੱਜ ਸਵੇਰੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਨਾਗਪੁਰ ਤੋਂ ਰਵਾਨਾ ਹੋ ਕੇ ਚੰਦਰਪੁਰ (ਮਹਾਂਰਾਸ਼ਟਰ) ਵਿਖੇ ਪੁੱਜਾ | ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸਜੇ ਧਾਰਮਿਕ ਦੀਵਾਨ ਵਿਚ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਗੁਰਮਤਿ ਵਿਚਾਰਾਂ ਅਤੇ ਨੌਵੇਂ ਪਾਤਿਸ਼ਾਹ ਨਾਲ ਸੰਬੰਧਿਤ ਗੁਰ ਇਤਿਹਾਸ ਸਰਵਣ ਕਰਾਇਆ ਅਤੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਗਾਇਣ ਕੀਤਾ | ਰਸਤੇ ਵਿਚ ਨਗਰ ਕੀਰਤਨ ਦਾ ਮਹਾਰਾਸ਼ਟਰ ਦੀਆਂ ਸੰਗਤਾਂ ਵਲੋਂ ਉਤਸ਼ਾਹ ਸਹਿਤ ਪਾਲਕੀ ਸਾਹਿਬ ਵਾਲੀ ਬੱਸ 'ਤੇ ਫੁੱਲਾਂ ਦੀ ਵਰਖਾ ਕਰਦਿਆਂ ਭਰਵਾਂ ਸਵਾਗਤ ਕੀਤਾ ਗਿਆ | ਚੰਦਰਪੁਰ ਵਿਖੇ ਬਲਦੇਵ ਸਿੰਘ ਵਲੋਂ ਨਗਰ ਕੀਰਤਨ ਵਿਚ ਸ਼ਾਮਿਲ ਵਾਹਨਾਂ ਵਿਚ ਤੇਲ ਭਰਾਉਣ ਦੀ ਸੇਵਾ ਕੀਤੀ ਗਈ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਕੁਲਦੀਪ ਸਿੰਘ ਰੋਡੇ, ਮੈਨੇਜਰ ਨਰਿੰਦਰ ਸਿੰਘ ਮਥਰੇਵਾਲ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਇੰਚਾਰਜ ਗੁਰਮੇਜ ਸਿੰਘ, ਹਰਵਿੰਦਰ ਸਿੰਘ, ਹਰਭਜਨ ਸਿੰਘ, ਰਾਮ ਸਿੰਘ ਮੁੰਬਈ, ਪ੍ਰਚਾਰਕ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ, ਗੁਰਦੁਆਰਾ ਗੁਰੂ ਨਾਨਕ ਦਰਬਾਰ ਨਾਗਪੁਰ ਦੇ ਪ੍ਰਬੰਧਕ ਮਲਕੀਤ ਸਿੰਘ, ਜਸਦੇਵ ਸਿੰਘ ਸਮੇਤ ਮਹਾਂਰਸ਼ਟਰ ਦੀਆਂ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੀ.ਐਸ.ਟੀ. ਘਟਣ ਨਾਲ 2 ਲੱਖ ਕਰੋੜ ਦੀ ਵਧੇਗੀ ਖਰੀਦਦਾਰੀ-ਸ਼ਵੇਤ ਮਲਿਕ ਅਗਲੀ ਖ਼ਬਰ ਜ਼ੀਰਕਪੁਰ 'ਚ 'ਟ੍ਰੇਡਿੰਗ' ਦੇ ਨਾਂਅ 'ਤੇ 100 ਕਰੋੜ ਦੀ ਠੱਗੀ ਮਾਰ ਕੇ ਪਤੀ-ਪਤਨੀ ਫ਼ਰਾਰ <br/>
Ad Position 24