22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਜ਼ੀਰਕਪੁਰ 'ਚ 'ਟ੍ਰੇਡਿੰਗ' ਦੇ ਨਾਂਅ 'ਤੇ 100 ਕਰੋੜ ਦੀ ਠੱਗੀ ਮਾਰ ਕੇ ਪਤੀ-ਪਤਨੀ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 24-09-2025

ਜ਼ੀਰਕਪੁਰ, 23 ਸਤੰਬਰ (ਮਨਿੰਦਰ ਸਿੰਘ)-ਸ਼ਹਿਰ ਵਿਚ ਟ੍ਰੇਡਿੰਗ ਦੇ ਨਾਂਅ 'ਤੇ ਇਕ ਵਾਰ ਫਿਰ ਸੈਂਕੜੇ ਲੋਕਾਂ ਨਾਲ ਕਰੀਬ 100 ਕਰੋੜ ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮੰਗਲਵਾਰ ਨੂੰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਠੱਗੀ ਦਾ ਸ਼ਿਕਾਰ ਕਰੀਬ 4 ਦਰਜਨ ਲੋਕਾਂ ਨੇ ਗੋਲਡਨ ਸਕੂਏਰ ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕਰਦਿਆਂ ਨਾਅਰੇਬਾਜ਼ੀ ਕੀਤੀ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਵਤਾਰ ਸਿੰਘ, ਮੋਨੂੰ, ਰਜਿੰਦਰ ਸਿੰਘ, ਪਿ੍ੰਸ, ਆਸ਼ੀਸ਼, ਸ਼ਿਵਾ, ਰੂਬੀ ਤੇ ਅਨਿਲ ਕੁਮਾਰ ਸਮੇਤ ਹੋਰਨਾਂ ਨੇ ਦੱਸਿਆ ਕਿ ਜ਼ੀਰਕਪੁਰ-ਅੰਬਾਲਾ ਰੋਡ 'ਤੇ ਸਥਿਤ ਗੋਲਡਨ ਸਕੂਏਰ ਨਾਮਕ ਬਿਲਡਿੰਗ ਵਿਚ ਸਾਲ 2019 ਵਿਚ ਸਟਾਂਚ ਟ੍ਰੇਡਰਜ਼ ਨਾਮਕ ਕੰਪਨੀ ਨੇ ਆਪਣਾ ਦਫ਼ਤਰ ਖੋਲਿ੍ਹਆ ਸੀ, ਜੋ ਕਿ ਨਿਧੀ ਭਾਰਦਵਾਜ ਦੇ ਨਾਂਅ 'ਤੇ ਸੀ | ਉਸ ਦੇ ਨਾਲ ਉਸ ਦਾ ਪਤੀ ਸੁਨੀਲ ਕੁਮਾਰ ਵੀ ਕੰਮ ਕਰਦਾ ਸੀ | ਉਨ੍ਹਾਂ ਨੇ ਇਸ ਦਫ਼ਤਰ ਵਿਚ ਲੋਕਾਂ ਦੇ ਪੈਸੇ ਲਗਵਾ ਕੇ ਟ੍ਰੇਡਿੰਗ ਦਾ ਕੰਮ ਸ਼ੁਰੂ ਕੀਤਾ ਸੀ | ਇਹ ਸੁਨੀਲ ਕੁਮਾਰ ਤੇ ਹੋਰ ਲੋਕਾਂ ਨੂੰ ਪੈਸਿਆਂ ਬਦਲੇ 3 ਤੋਂ ਲੈ ਕੇ 8 ਫ਼ੀਸਦੀ ਤੱਕ ਵਿਆਜ਼ ਦਿੰਦੇ ਸਨ | ਕੁਝ ਲੋਕਾਂ ਨੇ ਵਿਆਜ਼ ਦੇ ਲਾਲਚ ਵਿਚ ਆਪਣੇ ਸ਼ੋਅਰੂਮ ਤੱਕ ਵੇਚ ਦਿੱਤੇ, ਜਦਕਿ ਕਈਆਂ ਨੇ ਬੈਂਕ ਤੋਂ ਲੋਨ ਲੈ ਕੇ ਇਸ ਕੰਪਨੀ ਵਿਚ ਪੈਸੇ ਲਗਾਏ | 2019 ਤੋਂ ਇਕ ਕੈਬਿਨ ਵਿਚ ਸ਼ੁਰੁੂ ਹੋਇਆ ਇਹ ਦਫ਼ਤਰ ਕੁਝ ਸਮੇਂ ਵਿਚ ਹੀ 5 ਕੈਬਿਨਾਂ ਵਾਲਾ ਵੱਡਾ ਆਲੀਸ਼ਾਨ ਦਫ਼ਤਰ ਬਣ ਗਿਆ ਸੀ, ਜਿਸ ਦਾ ਉਹ ਮਹੀਨੇ ਦਾ 75,000 ਰੁਪਏ ਕਿਰਾਇਆ ਦੇ ਰਹੇ ਸੀ | ਲੋਕਾਂ ਨੇ ਦੱਸਿਆ ਕਿ ਉਕਤ ਪਤੀ-ਪਤਨੀ ਨੇ ਇਕ ਵਟਸਐਪ ਗਰੁੱਪ ਬਣਾਇਆ ਹੋਇਆ ਸੀ, ਜਿਸ ਵਿਚ 300 ਮੈਂਬਰ ਸਨ | ਉਹ ਅਚਾਨਕ ਗਰੁੱਪ ਤੋਂ ਲੈਫਟ ਹੋ ਗਏ ਅਤੇ ਸ਼ਹਿਰ ਤੋਂ ਗਾਇਬ ਹੋ ਗਏ | ਇਸ ਮੌਕੇ ਲੋਕਾਂ ਵਲੋਂ ਕੰਪਨੀ ਵਿਚ ਪੈਸੇ ਲਗਾਉਣ ਵਾਲਿਆਂ ਦੀ ਇਕ ਸੂਚੀ ਵੀ ਦਿਖਾਈ, ਜਿਸ ਵਿਚ 87 ਲੋਕਾਂ ਵਲੋਂ 31 ਕਰੋੜ 76 ਲੱਖ ਰੁਪਏ ਇਸ ਕੰਪਨੀ ਵਿਚ ਲਗਾਏ ਗਏ ਸਨ | ਇਨ੍ਹਾਂ ਸਾਰੇ ਲੋਕਾਂ ਨੇ ਅੱਜ ਐਸ. ਐਸ. ਪੀ. ਮੁਹਾਲੀ ਨੂੰ ਆਪਣੀ ਸ਼ਿਕਾਇਤ ਦਿੱਤੀ ਹੈ | ਥਾਣਾ ਮੁਖੀ ਜ਼ੀਰਕਪੁਰ ਸਤਿੰਦਰ ਸਿੰਘ ਨੇ ਦੱਸਿਆ ਕਿ ਅਜੇ ਤੱਕ ਉਨ੍ਹਾਂ ਨੂੰ ਠੱਗੀ ਸੰਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਪਰ ਸ਼ਿਕਾਇਤ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਨਗਰ ਕੀਰਤਨ ਨਾਗਪੁਰ ਤੋਂ ਚੰਦਰਪੁਰ (ਮਹਾਰਾਸ਼ਟਰ) ਪੁੱਜਾ <br/> ਅਗਲੀ ਖ਼ਬਰ ਸਿੱਖ ਇਤਿਹਾਸ ਨੂੰ ਦਰਸਾਉਂਦੇ ਪੰਜ ਧਾਰਮਿਕ ਮਾਡਲ ਫਿਲਪੀਨ ਦੀ ਧਰਤੀ 'ਤੇ ਸਿੱਖ ਅਜਾਇਬਘਰ 'ਚ ਕੀਤੇ ਜਾਣਗੇ ਸੁਸ਼ੋਭਿਤ
Ad Position 24