ਹੋ ਚੀ ਮਿਨ੍ਹ ਸਿਟੀ (ਵੀਅਤਨਾਮ), 23 ਸਤੰਬਰ (ਅ. ਬ.)-ਭਾਰਤ ਦੇ ਮਸ਼ਹੂਰ ਆਯੁਰਵੇਦ ਗੁਰੂ ਤੇ ਐਚ. ਆਈ. ਆਈ. ਐਮ. ਐਸ. (ਜੀਨਾਸਿਖੋ) ਦੇ ਸੰਸਥਾਪਕ ਆਚਾਰੀਆ ਮਨੀਸ਼ ਨੂੰ ਗ੍ਰੈਂਡ ਰਿਕਾਰਡਜ਼ ਵਰਲਡਕਿੰਗਜ਼ ਵਲੋਂ ਸਮੁਦਾਇਕ ਸਿਹਤ ਤੇ ਕੁਦਰਤੀ ਇਲਾਜ਼ ਨੂੰ ਇਕ ਨਵੀਂ ਦਿਸ਼ਾ ਦੇਣ ਲਈ ਵਿਸ਼ਵ ਰਿਕਾਰਡ ਧਾਰਕ ਆਨਰੇਰੀ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਰੋਹ ਵੀਅਤਨਾਮ ਦੇ ਹੋ ਚੀ ਮਿਨ੍ਹ ਸਿਟੀ 'ਚ ਕਰਵਾਇਆ ਗਿਆ ਸੀ, ਜਿੱਥੇ ਅੰਤਰਰਾਸ਼ਟਰੀ ਰਿਕਾਰਡ ਸੰਗਠਨਾਂ ਦੇ ਮੁਖੀ, ਸਿਹਤ ਮਾਹਿਰ ਅਤੇ ਦੁਨੀਆ ਭਰ ਦੇ ਵਿਸ਼ੇਸ਼ ਮਹਿਮਾਨ ਮੌਜੂਦ ਸਨ। ਇਸਨੇ ਭਾਰਤ ਦੇ ਰਵਾਇਤੀ ਡਾਕਟਰੀ ਅਭਿਆਸਾਂ ਨੂੰ ਇਕ ਨਵੀਂ ਪਛਾਣ ਵੀ ਦਿੱਤੀ।
ਆਚਾਰੀਆ ਮਨੀਸ਼ ਨੂੰ ਮਿਲਿਆ ਅੰਤਰ-ਰਾਸ਼ਟਰੀ ਸਨਮਾਨ
ਅਜੀਤ ਡੈਸਕ
24-09-2025