22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਰਾਜ ਕੁਮਾਰ ਭਟੇਜਾ ਵਲੋਂ ਬੁੱਕ ਸ਼ੈਲਰ ਐਸੋਸੀਏਸ਼ਨ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 24-09-2025
ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਦੀਆਂ ਹਦਾਇਤਾਂ 'ਤੇ ਜੀ.ਐੱਸ.ਟੀ. ਰੀਫੋਰਮਸ 2.0 ਬੀ.ਜੇ.ਪੀ. ਸ੍ਰੀ ਮੁਕਤਸਰ ਸਾਹਿਬ ਦੇ ਕੋ-ਕਨਵੀਨਰ ਰਾਜ ਕੁਮਾਰ ਭਟੇਜਾ ਮੇਲੂ ਵਲੋਂ ਬੁੱਕ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਅਰੋੜਾ ਦੀ ਸਾਈਾ ਬੁੱਕ ਡੀਪੂ 'ਤੇ ਕੀਤੀ ਗਈ, ਜਿਸ ਵਿਚ ਹੋਰ ਬੁੱਕ ਸ਼ੈਲਰ ਨੇ ਵੀ ਭਾਗ ਲਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜ ਕੁਮਾਰ ਭਟੇਜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਿਹੜਾ 2.0 ਰੀਫੋਰਮਸ ਤਹਿਤ ਨੋਟ ਬੁੱਕ ਪੈਨਸਲ, ਸ਼ਾਪਨਰ ਤੇ ਸਟੇਸ਼ਨਰੀ ਦੇ ਸਾਮਾਨ ਨੂੰ ਜੀ.ਐੱਸ.ਟੀ. ਰਹਿਤ ਕਰਦਿਆਂ 0 ਕਰ ਦਿੱਤਾ ਗਿਆ ਹੈ, ਉਸ ਨਾਲ ਵਿਦਿਆਰਥੀਆਂ ਦੇ ਬਹੁਤ ਭਾਰੀ ਖ਼ਰਚ ਤੋਂ ਨਿਜ਼ਾਤ ਮਿਲੇਗੀ | ਇਹ ਚੰਗਾ ਕਦਮ ਹੈ | ਉਨ੍ਹਾਂ ਇਸ ਬਾਰੇ ਬੁੱਕ ਸ਼ੈਲਰ ਨੂੰ ਜਾਣੂ ਕਰਵਾਉਂਦਿਆਂ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਬਿਹਤਰੀਨ ਕੰਮ ਕਰਨ ਲਈ ਪ੍ਰੇਰਿਆ | ਇਸ ਮੌਕੇ ਇੰਡਸਟਰੀਜ਼ ਸੈੱਲ ਦੇ ਪੰਜਾਬ ਦੇ ਕੋ-ਕਨੀਵਨਰ ਸਤੀਸ਼ ਭਟੇਜਾ, ਭਾਜਪਾ ਮੰਡਲ-2 ਦੇ ਪ੍ਰਧਾਨ ਹਰੀਸ਼ ਵਾਟਸ ਵੀ ਮੌਜੂਦ ਸਨ | ਉਧਰ ਰਾਜ ਕੁਮਾਰ ਮੇਲੂ ਵਲੋਂ ਗੁੰਬਰ ਕਰਿਆਨਾ ਸਟੋਰ 'ਤੇ ਵੀ ਪ੍ਰੋਗਰਾਮ ਕਰਦਿਆਂ ਦੁਕਾਨਦਾਰਾਂ ਨੂੰ ਜਾਗਰੂਕ ਕਰਦਿਆਂ ਜੀ.ਐੱਸ.ਟੀ. ਦੇ ਲਾਭ ਲੋਕਾਂ ਤੱਕ ਪਹੁੰਚਾਉਣ ਨੂੰ ਪ੍ਰੇਰਿਆ, ਤਾਂ ਜੋ ਮੱਧਮ ਵਰਗ ਦਾ ਜੀਵਨ ਪੱਧਰ ਉੱਚਾ ਉੱਠ ਸਕੇ | ਇਸ ਮੌਕੇ ਸੰਦੀਪ ਗਿਰਧਰ, ਪ੍ਰਦੀਪ ਧੂੜੀਆ, ਸਿਕੰਦਰ, ਰਾਜਾ ਕਾਮਰੇਡ, ਵਿਜੇ ਵਰਮਾ ਐਡਵੋਕੇਟ, ਸੁਰਿੰਦਰ ਛਾਬੜਾ, ਜੌਲੀ ਮੋਬਾਈਲ ਵਾਲੇ ਹਾਜ਼ਰ ਸਨ | ਇਸੇ ਤਰ੍ਹਾਂ ਹੁਣ ਵੱਖ-ਵੱਖ ਦੁਕਾਨਦਾਰਾਂ ਨੇ ਜੀ.ਐੱਸ.ਟੀ. ਸੰਬੰਧੀ ਲਏ ਫ਼ੈਸਲਿਆਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਲਾਭ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਜਸਵਿੰਦਰ ਸਿੰਘ ਥਿੰਦ ਨੇ ਏ.ਆਰ.ਟੀ.ਓ. ਸ੍ਰੀ ਮੁਕਤਸਰ ਸਾਹਿਬ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਆਚਾਰੀਆ ਮਨੀਸ਼ ਨੂੰ ਮਿਲਿਆ ਅੰਤਰ-ਰਾਸ਼ਟਰੀ ਸਨਮਾਨ
Ad Position 24