ਸਰਕਾਰੀ ਕੰਮਾਂ ਦੀ ਪੈਰਵੀ ਲਈ ਅਰਸ਼ ਸੱਚਰ ਵਲੋਂ ਵਿਸ਼ੇਸ਼ ਮੁਹਿੰਮ 31 ਅਗਸਤ ਤੱਕ
ਫ਼ਰੀਦਕੋਟ, 21 ਅਗਸਤ (ਜਸਵੰਤ ਸਿੰਘ ਪੁਰਬਾ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਅਰਸ਼ ਸੱਚਰ ਵਲੋਂ ਫ਼ਰੀਦਕੋਟ ਵਾਸੀਆਂ ਦੇ ਲੰਬੇ ਸਮੇਂ ਤੋਂ ਪੈਂਡਿੰਗ ਪਏ ਜਾਇਜ਼ ਸਰਕਾਰੀ ਕੰਮਾਂ ਦੀ ਪੈਰਵੀ ਲਈ ਵਿਸ਼ੇਸ਼ ਲੋਕ-ਸੇਵਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਅਰਸ਼ ਸੱਚਰ ਨੇ ਫ਼ਰੀਦਕੋਟ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦਾ ਕਿਸੇ ਸਰਕਾਰੀ ਵਿਭਾਗ ਨਾਲ ਸਬੰਧਿਤ ਕੋਈ ਜਾਇਜ਼ ਕੰਮ ਲੰਬੇ ਸਮੇਂ ਤੋਂ ਪੈਂਡਿੰਗ ਹੈ ਜਾਂ ਉਨ੍ਹਾਂ ਨੂੰ ਕੰਮ ਕਰਵਾਉਣ ਲਈ ਵਾਰ-ਵਾਰ ਦਫ਼ਤਰਾਂ ਦੇ ਚੱਕਰ ਲਗਾਉਣੇ ਪੈ ਰਹੇ ਹਨ, ਤਾਂ ਉਹ ਆਪਣੀ ਅਰਜ਼ੀ ਅਤੇ ਸਬੰਧਿਤ ਦਸਤਾਵੇਜ਼ਾਂ ਦੀਆਂ ਕਾਪੀਆਂ 31 ਅਗਸਤ 2026 ਤੱਕ ਉਨ੍ਹਾਂ ਕੋਲ ਜਮ੍ਹਾਂ ਕਰਵਾ ਸਕਦੇ ਹਨ।
ਫ਼ਰੀਦਕੋਟ, 21 ਅਗਸਤ (ਜਸਵੰਤ ਸਿੰਘ ਪੁਰਬਾ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਅਰਸ਼ ਸੱਚਰ ਵਲੋਂ ਫ਼ਰੀਦਕੋਟ ਵਾਸੀਆਂ ਦੇ ਲੰਬੇ ਸਮੇਂ ਤੋਂ ਪੈਂਡਿੰਗ ਪਏ ਜਾਇਜ਼ ਸਰਕਾਰੀ ਕੰਮਾਂ ਦੀ ਪੈਰਵੀ ਲਈ ਵਿਸ਼ੇਸ਼ ਲੋਕ-ਸੇਵਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਅਰਸ਼ ਸੱਚਰ ਨੇ ਫ਼ਰੀਦਕੋਟ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦਾ ਕਿਸੇ ਸਰਕਾਰੀ ਵਿਭਾਗ ਨਾਲ ਸਬੰਧਿਤ ਕੋਈ ਜਾਇਜ਼ ਕੰਮ ਲੰਬੇ ਸਮੇਂ ਤੋਂ ਪੈਂਡਿੰਗ ਹੈ ਜਾਂ ਉਨ੍ਹਾਂ ਨੂੰ ਕੰਮ ਕਰਵਾਉਣ ਲਈ ਵਾਰ-ਵਾਰ ਦਫ਼ਤਰਾਂ ਦੇ ਚੱਕਰ ਲਗਾਉਣੇ ਪੈ ਰਹੇ ਹਨ, ਤਾਂ ਉਹ ਆਪਣੀ ਅਰਜ਼ੀ ਅਤੇ ਸਬੰਧਿਤ ਦਸਤਾਵੇਜ਼ਾਂ ਦੀਆਂ ਕਾਪੀਆਂ 31 ਅਗਸਤ 2026 ਤੱਕ ਉਨ੍ਹਾਂ ਕੋਲ ਜਮ੍ਹਾਂ ਕਰਵਾ ਸਕਦੇ ਹਨ। ਇਸ ਮੁਹਿੰਮ ਅਧੀਨ ਮਾਲ ਵਿਭਾਗ ਅਤੇ ਪਟਵਾਰਖਾਨਾ, ਨਗਰ ਕੌਂਸਲ, ਪੇਂਡੂ ਵਿਕਾਸ ਤੇ ਪੰਚਾਇਤ, ਜਲ ਸਪਲਾਈ ਤੇ ਸੈਨੀਟੇਸ਼ਨ, ਸਿਹਤ, ਸਿੱਖਿਆ, ਖੇਤੀਬਾੜੀ, ਨਹਿਰੀ ਤੇ ਸਿੰਚਾਈ, ਸਮਾਜਿਕ ਸੁਰੱਖਿਆ ਤੇ ਪੈਨਸ਼ਨ, ਬਿਜਲੀ, ਸੇਵਾ ਕੇਂਦਰ ਸਮੇਤ ਹੋਰ ਲੋਕ-ਸੇਵਾਵਾਂ ਨਾਲ ਸਬੰਧਿਤ ਜਾਇਜ਼ ਮਾਮਲੇ ਲਏ ਜਾਣਗੇ।