21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਐਂਟੀ-ਰੈਗਿੰਗ ਜਾਗਰੂਕਤਾ ਹਫ਼ਤਾ ਮਨਾਇਆ

ਫ਼ਰੀਦਕੋਟ, 21 ਅਗਸਤ (ਜਸਵੰਤ ਸਿੰਘ ਪੁਰਬਾ)-ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਐਂਟੀ-ਰੈਗਿੰਗ ਜਾਗਰੂਕਤਾ ਹਫ਼ਤਾ ਕਾਲਜ ਦੇ ਪ੍ਰਿੰਸੀਪਲ ਡਾ. ਸੀਮਾ ਭੱਟੀ ਦੀ ਅਗਵਾਈ ਹੇਠ ਮਨਾਇਆ ਗਿਆ।

Ad Position 21
No active advertisement
ਅਜੀਤ ਡੈਸਕ 22-08-2026
ਫ਼ਰੀਦਕੋਟ, 21 ਅਗਸਤ (ਜਸਵੰਤ ਸਿੰਘ ਪੁਰਬਾ)-ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਐਂਟੀ-ਰੈਗਿੰਗ ਜਾਗਰੂਕਤਾ ਹਫ਼ਤਾ ਕਾਲਜ ਦੇ ਪ੍ਰਿੰਸੀਪਲ ਡਾ. ਸੀਮਾ ਭੱਟੀ ਦੀ ਅਗਵਾਈ ਹੇਠ ਮਨਾਇਆ ਗਿਆ। ਡਾ. ਗਿਰੀਸ਼ ਸਾਹਨੀ ਰਜਿਸਟਰਾਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਡਾ. ਰਾਜ ਕੁਮਾਰ ਮੁਖੀ, ਫਾਰਮਾਕੋਲੋਜੀ ਵਿਭਾਗ ਨੇ ਪ੍ਰੋਗਰਾਮ ਦੇ ਕੋਆਰਡੀਨੇਟਰ ਵਜੋਂ ਭੂਮਿਕਾ ਨਿਭਾਈ। ਪ੍ਰੋਗਰਾਮ ਵਿਚ ਡਾ ਰੋਹਿਤ ਚੋਪੜਾ, ਅਡੀਸ਼ਨਲ ਰਜਿਸਟਰਾਰ, ਡਾ. ਗੁਰਸ਼ਰਨ ਸਿੰਘ ਢੀਂਡਸਾ ਅਤੇ ਕਾਲਜ ਦੇ ਫੈਕਲਟੀ ਮੈਂਬਰਾਂ ਵਲੋਂ ਸ਼ਿਰਕਤ ਕੀਤੀ ਗਈ। ਇਸ ਹਫ਼ਤੇ ਭਰ ਚੱਲੇ ਜਾਗਰੂਕਤਾ ਪ੍ਰੋਗਰਾਮ ਦਾ ਥੀਮ ‘ਰੈਗਿੰਗ ਦੇ ਵਿਰੁੱਧ ਇਕਜੁੱਟ ਸੁਰੱਖਿਅਤ ਕੈਂਪਸ ਸਭ ਲਈ ਸਨਮਾਨ’ ਰਿਹਾ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਰੈਗਿੰਗ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ ਅਤੇ ਕਾਲਜ ਕੈਂਪਸ ਵਿਚ ਸੁਰੱਖਿਅਤ, ਸਨਮਾਨਜਨਕ ਅਤੇ ਸੁਖਾਵਾਂ ਮਾਹੌਲ ਨੂੰ ਉਤਸ਼ਾਹਿਤ ਕਰਨਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਐਮ.ਬੀ.ਬੀ.ਐਸ. ਪਹਿਲੇ ਪ੍ਰੋਫੈਸ਼ਨਲ ਦੇ ਵਿਦਿਆਰਥੀਆਂ ਲਈ ਐਂਟੀ-ਰੈਗਿੰਗ ਸਹੁੰ ਚੁੱਕ ਸਮਾਗਮ ਨਾਲ ਹੋਈ। ਇਸ ਤੋਂ ਬਾਅਦ ਐਮ.ਬੀ.ਬੀ.ਐਸ. ਫਾਈਨਲ ਪ੍ਰੋਫੈਸ਼ਨਲ ਦੇ ਵਿਦਿਆਰਥੀਆਂ ਲਈ ਐਂਟੀ-ਰੈਗਿੰਗ ਜਾਗਰੂਕਤਾ ਸਬੰਧੀ ਲਘੂ ਫ਼ਿਲਮ ਦਿਖਾਈ ਗਈ। ਇਸ ਤੋਂ ਇਲਾਵਾ ਪੋਸਟਰ ਮੁਕਾਬਲਾ ਅਤੇ ਰੰਗੋਲੀ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਰਚਨਾਤਮਕ ਪੋਸਟਰਾਂ ਰਾਹੀਂ ਰੈਗਿੰਗ ਦੇ ਵਿਰੁੱਧ ਆਪਣੇ ਵਿਚਾਰ ਪ੍ਰਗਟ ਕੀਤੇ। ਹਫ਼ਤੇ ਦੀ ਸਮਾਪਤੀ ਵਾਲੀ ਡਿਕਟਰੀ ਸਮਾਗਮ ਅਤੇ ਸਰਟੀਫਿਕੇਟ ਵੰਡ ਸਮਾਰੋਹ ਨਾਲ ਹੋਈ। ਡਾ. ਗਿਰੀਸ਼ ਸਾਹਨੀ ਰਜਿਸਟਰਾਰ ਬੀ.ਐਫ.ਯੂ.ਐਚ.ਐਸ. ਨੇ ਐਂਟੀ-ਰੈਗਿੰਗ ਜਾਗਰੂਕਤਾ ਲਈ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਡਾ. ਸੀਮਾ ਭੱਟੀ ਪ੍ਰਿੰਸੀਪਲ ਜੀ.ਜੀ.ਐੱਸ. ਮੈਡੀਕਲ ਕਾਲਜ ਫ਼ਰੀਦਕੋਟ ਨੇ ਕਾਲਜ ਦੀ ਰੈਗਿੰਗ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਨੂੰ ਦੁਹਰਾਉਂਦਿਆਂ ਕਿਹਾ ਕਿ ਹਰ ਵਿਦਿਆਰਥੀ ਨੂੰ ਸੁਰੱਖਿਅਤ, ਸਹਿਯੋਗੀ ਅਤੇ ਸਨਮਾਨਜਨਕ ਸਿੱਖਣ ਦਾ ਮਾਹੌਲ ਪ੍ਰਦਾਨ ਕਰਨਾ ਕਾਲਜ ਦੀ ਪ੍ਰਮੁੱਖ ਜ਼ਿੰਮੇਵਾਰੀ ਹੈ। ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਰਾਜ ਕੁਮਾਰ ਨੇ ਕਿਹਾ ਕਿ ਇਸ ਹਫ਼ਤੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਰੈਗਿੰਗ ਸਬੰਧੀ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਰੈਗਿੰਗ-ਮੁਕਤ ਕੈਂਪਸ ਲਈ ਸਾਂਝੇ ਤੌਰ ’ਤੇ ਯਤਨ ਕਰਨ ਲਈ ਪ੍ਰੇਰਿਤ ਕਰਨਾ ਸੀ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਲਛਮਣ ਦਾਸ ਦੀ 15ਵੀਂ ਬਰਸੀ ਮੌਕੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਸਰਕਾਰੀ ਕੰਮਾਂ ਦੀ ਪੈਰਵੀ ਲਈ ਅਰਸ਼ ਸੱਚਰ ਵਲੋਂ ਵਿਸ਼ੇਸ਼ ਮੁਹਿੰਮ 31 ਅਗਸਤ ਤੱਕ
Ad Position 24