01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸੀ.ਪੀ.ਆਈ. ਦੇ 25ਵੇਂ ਮਹਾਸੰਮੇਲਨ ਦੌਰਾਨ ਡੀ. ਰਾਜਾ ਨੂੰ ਦੁਬਾਰਾ ਪਾਰਟੀ ਦਾ ਕੌਮੀ ਜਨਰਲ ਸਕੱਤਰ ਚੁਣਿਆ

Ad Position 21
No active advertisement
ਅਜੀਤ ਡੈਸਕ 26-09-2025

ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕਰਨ ਦੀ ਕੀਤੀ ਮੰਗ
<br/>
ਚੰਡੀਗੜ੍ਹ, 25 ਸਤੰਬਰ (ਅਜਾਇਬ ਸਿੰਘ ਔਜਲਾ)-ਸਥਾਨਕ ਕਿਸਾਨ ਭਵਨ ਸੈਕਟਰ 35 ਚੰਡੀਗੜ੍ਹ ਵਿਖੇ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦਾ 25ਵਾਂ ਮਹਾਸੰਮੇਲਨ ਸਮਾਪਤ ਹੋ ਗਿਆ | ਇਸ ਮੌਕੇ ਮੌਜੂਦਾ ਜਨਰਲ ਸਕੱਤਰ ਡੀ. ਰਾਜਾ ਨੂੰ ਦੁਬਾਰਾ ਪਾਰਟੀ ਦਾ ਕੌਮੀ ਜਨਰਲ ਸਕੱਤਰ ਚੁਣ ਲਿਆ ਗਿਆ ਹੈ ਅਤੇ ਨਾਲ ਹੀ ਨਵੇਂ ਕੌਮੀ ਸਕੱਤਰੇਤ ਦਾ ਐਲਾਨ ਵੀ ਕੀਤਾ ਗਿਆ | ਇਸ ਵਿਚ ਅਮਰਜੀਤ ਕੌਰ, ਡਾ. ਬੀ.ਸੀ. ਕਾਂਗੋ, ਪ੍ਰਕਾਸ਼ ਬਾਬੂ, ਪਲੱਬ ਵੈਕਟਾਂਰੈਡੀ, ਗਿਰੀਸ਼ ਸ਼ਰਮਾ, ਰਾਮ ਕਿਸ਼ਨ ਪਾਂਡਾ ਸਮੇਤ 11 ਮੈਂਬਰੀ ਕੌਮੀ ਸਕੱਤਰੇਤ ਤੇ 31 ਮੈਂਬਰੀ ਐਗਜ਼ੀਕਿਊਟਿਵ ਕਮੇਟੀ ਦੀ ਚੋਣ ਕੀਤੀ ਗਈ ਹੈ | ਪੰਜਾਬ ਦੇ ਸੀਨੀਅਰ ਆਗੂ ਹਰਦੇਵ ਅਰਸ਼ੀ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਚੁਣੇ ਗਏ | ਅੱਜ ਦੀ ਕਾਰਵਾਈਆਂ ਵਿਚ ਪਾਰਟੀ ਕਾਂਗਰਸ ਨੇ ਕਈ ਮਹੱਤਵਪੂਰਨ ਮਤੇ ਪਾਸ ਕੀਤੇ | ਪੰਜਾਬ ਦੇ ਆਗੂ ਹਰਦੇਸ਼ ਅਰਸ਼ੀ ਨੇ ਵਾਹਗਾ ਸਮੇਤ ਪੰਜਾਬ ਦੇ ਹੋਰ ਸਰਹੱਦੀ ਰਾਸਤਿਆਂ ਥਾਈਾ ਪਾਕਿਸਤਾਨ ਨਾਲ ਵਪਾਰ ਬਹਾਲ ਕਰਨ ਦੀ ਮੰਗ ਕੀਤੀ | ਇਸੇ ਤਰ੍ਹਾਂ ਇਕ ਹੋਰ ਮਤਾ ਪੰਜਾਬ ਸੀ.ਪੀ.ਆਈ. ਦੇ ਸੂਬਾ ਸਕੱਤਰ ਬੰਤ ਬਰਾੜ ਨੇ ਪੇਸ਼ ਕੀਤਾ, ਜਿਸ ਵਿਚ ਮੌਜੂਦਾ ਨਿਆਂ ਪ੍ਰਬੰਧਾਂ ਵਿਚ ਆਏ ਵਿਗਾੜਾਂ ਦੀ ਅਲੋਚਨਾ ਕੀਤੀ ਗਈ | ਪਾਰਟੀ ਨੇ ਮੰਗ ਕੀਤੀ ਕਿ ਉਹ ਸਾਰੇ ਕੈਦੀ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀ ਕਰ ਲਈਆਂ ਹਨ, ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ | ਪਾਰਟੀ ਦਾ ਕਹਿਣਾ ਹੈ ਕਿ ਇਸ ਸਬੰਧ ਵਿਚ ਘੱਟ ਗਿਣਤੀ ਫਿਰਕਿਆਂ ਖ਼ਾਸ ਕਰਕੇ ਸਿੱਖ ਅਤੇ ਮੁਸਲਮਾਨ ਘੱਟ ਗਿਣਤੀ ਨਾਲ ਸਬੰਧਤ ਕੈਦੀਆਂ ਨਾਲ ਅਨਿਆਂ ਪੂਰਵਕ ਵਰਤਾਰਾ ਕੀਤਾ ਜਾ ਰਿਹਾ ਹੈ | ਸੰਮੇਲਨ ਦੌਰਾਨ ਪ੍ਰਮੁੱਖ ਆਗੂਆਂ ਤੋਂ ਇਲਾਵਾ ਸੋਸ਼ਲ ਮੀਡੀਆ ਦੀ ਟੀਮ ਵਿਚ ਏ.ਕੇ. ਕੋਨਗੋ, ਪਿ੍ਥੀਪਾਲ ਸਿੰਘ ਮਾੜੀ ਮੇਘਾ, ਵਿਵੇਕ ਸ਼ਰਮਾ, ਲਵਪ੍ਰੀਤ ਸਿੰਘ ਮਾੜੀ ਮੇਘਾ, ਗੁਰਵਿੰਦਰ ਸਿੰਘ, ਗੁਰਮੀਤ ਸਿੰਘ, ਸ਼ਰੀਮਾਨ ਤੇਲਗਾਨਾ ਅਤੇ ਲਖਵਿੰਦਰ ਸਿੰਘ ਦੇ ਨਾਲ ਨਾਲ ਗੁਰਨਾਮ ਕੰਵਰ, ਬਲਵਿੰਦਰ ਜੰਮੂ, ਡਾ. ਸੁਖਦੇਵ ਸਿੰਘ ਸਿਰਸਾ ਆਦਿ ਨੇ ਵੀ ਸ਼ਿਰਕਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਗਰੇਡ-ਬੀ ਹਾਸਿਲ ਕਰਨ ਲਈ ਸਟਾਫ਼ ਨਰਸਾਂ ਪਾਰਕਿੰਗ ਇਮਾਰਤ ਦੀ ਛੱਤ 'ਤੇ ਚੜ੍ਹੀਆਂ ਅਗਲੀ ਖ਼ਬਰ ਸਕੂਲੀ ਬੱਚੇ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਹੇਠ ਸਾਇੰਸ ਅਧਿਆਪਕ ਮੁਅੱਤਲ
Ad Position 24