01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਗਰੇਡ-ਬੀ ਹਾਸਿਲ ਕਰਨ ਲਈ ਸਟਾਫ਼ ਨਰਸਾਂ ਪਾਰਕਿੰਗ ਇਮਾਰਤ ਦੀ ਛੱਤ 'ਤੇ ਚੜ੍ਹੀਆਂ

Ad Position 21
No active advertisement
ਅਜੀਤ ਡੈਸਕ 26-09-2025

ਮੰਗਾਂ ਪੂਰੀਆਂ ਨਾ ਹੋਣ ਤੱਕ ਜਾਰੀ ਰੱਖਾਂਗੇ ਧਰਨਾ-ਨਰਸ ਸੰਦੀਪ ਕੌਰ
<br/>
ਪਟਿਆਲਾ, 25 ਸਤੰਬਰ (ਮਨਦੀਪ ਸਿੰਘ ਖਰੌੜ)-ਸਰਕਾਰੀ ਰਾਜਿੰਦਰਾ ਹਸਪਤਾਲ ਦੀਆਂ ਸਟਾਫ਼ ਨਰਸਾਂ ਨੇ ਗਰੇਡ ਬੀ ਹਾਸਲ ਕਰਨ ਲਈ ਹਸਪਤਾਲ ਦੀ ਬਹੁਮੰਜ਼ਿਲੀ ਪਾਰਕਿੰਗ ਛੱਤ 'ਤੇ ਚੜ੍ਹ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਧਰਨਾ ਜਾਰੀ ਰੱਖਣਗੀਆਂ | ਇਸ ਸੰਬੰਧੀ ਸਟਾਫ਼ ਨਰਸ ਸੰਦੀਪ ਕੌਰ ਬਰਨਾਲਾ ਨੇ ਦੱਸਿਆ ਕਿ ਬਾਕੀ ਰਾਜਾਂ 'ਚ ਨਰਸਾਂ ਦੀ ਬੇਸਿਕ ਪੇਅ 4600 ਦਿੱਤੀ ਜਾਂਦੀ ਹੈ ਪਰ ਸਾਨੂੰ ਇਥੇ ਪੰਜਾਬ 'ਚ 3200 ਰੁਪਏ ਮਿਲ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀਆਂ ਤਨਖ਼ਾਹਾਂ ਕਾਫ਼ੀ ਘੱਟ ਜਾਂਦੀਆਂ ਹਨ | ਨਰਸਾਂ ਦਾ ਗਰੇਡ ਬੀ ਬਣਦਾ ਹੈ ਅਤੇ ਸਰਕਾਰ ਵਲੋਂ ਉਨ੍ਹਾਂ ਨੂੰ ਸੀ ਗਰੇਡ 'ਚ ਰੱਖਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਸਰਕਾਰਾਂ ਕੋਲ ਮੁੱਦਾ ਉਠਾਇਆ ਸੀ ਪਰ ਹਾਲੇ ਤਕ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਮੰਗ ਪੂਰੀ ਨਹੀਂ ਕੀਤੀ | ਨਰਸ ਸੰਦੀਪ ਕੌਰ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਉਸ ਸਮੇਂ ਤਕ ਰਾਜਿੰਦਰਾ ਹਸਪਤਾਲ ਦੀਆਂ 1000 ਦੇ ਕਰੀਬ ਸਟਾਫ਼ ਨਰਸਾਂ ਧਰਨਾ ਜਾਰੀ ਰੱਖਣਗੀਆਂ | ਇਸ ਧਰਨੇ ਦੀ ਸੂਚਨਾ ਮਿਲਦੀ ਹੀ ਡੀ.ਐਸ.ਪੀ. ਸਿਟੀ-1 ਸਤਨਾਮ ਸਿੰਘ ਸੰਘਾ ਨੇ ਉੱਥੇ ਪਹੁੰਚ ਕੇ ਧਰਨਾਕਾਰੀਆਂ ਨੂੰ ਸ਼ਾਂਤ ਕਰ ਕੇ ਹੇਠਾਂ ਉਤਰਨ ਲਈ ਕਿਹਾ ਪਰ ਸਟਾਫ਼ ਨਰਸਾਂ ਨੇ ਮੰਗਾਂ ਪੂਰੀਆਂ ਨਾ ਹੋਣ ਤੱਕ ਧਰਨਾ ਜਾਰੀ ਰੱਖਣਗੀਆਂ |

Ad Position 22
No active advertisement
ਪਿਛਲੀ ਖ਼ਬਰ ਐਮੀ ਵਿਰਕ ਤੇ ਤਾਨੀਆ ਦੀ ਫ਼ਿਲਮ 'ਗੋਡੇ ਗੋਡੇ ਚਾਅ 2' ਦਾ ਪਹਿਲਾ ਪੋਸਟਰ ਜਾਰੀ <br/> ਅਗਲੀ ਖ਼ਬਰ ਸੀ.ਪੀ.ਆਈ. ਦੇ 25ਵੇਂ ਮਹਾਸੰਮੇਲਨ ਦੌਰਾਨ ਡੀ. ਰਾਜਾ ਨੂੰ ਦੁਬਾਰਾ ਪਾਰਟੀ ਦਾ ਕੌਮੀ ਜਨਰਲ ਸਕੱਤਰ ਚੁਣਿਆ
Ad Position 24