16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਹੜ੍ਹਾਂ ਦੀ ਮਾਰ ਤੇ ਮੌਸਮ ਦੀ ਖ਼ਰਾਬੀ ਕਾਰਨ ਸੂਬਾ ਸਰਕਾਰ ਵਲੋਂ ਝੋਨੇ ਦੀ ਖਰੀਦ ਦਾ ਮਿੱਥਿਆ ਟੀਚਾ ਖੁੰਝਣ ਦੇ <br/>

Ad Position 21
No active advertisement
ਅਜੀਤ ਡੈਸਕ 27-09-2025
ਬਠਿੰਡਾ, 26 ਸਤੰਬਰ -ਝੋਨੇ ਦੀ ਫ਼ਸਲ ਨੂੰ ਲੱਗੇ ਵੱਖ-ਵੱਖ ਰੋਗਾਂ ਨਾਲ ਝਾੜ ਘੱਟ ਰਹਿਣ ਦੇ ਚਲਦਿਆਂ ਪੰਜਾਬ ਦੇ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ | ਝੋਨੇ ਦੀਆਂ ਅਗੇਤੀਆਂ ਕਿਸਮਾਂ ਬਾਸਮਤੀ ਦੇ ਝਾੜ ਘੱਟ ਨਿਕਲਣ ਅਤੇ ਝੋਨੇ ਦੀਆਂ ਪਛੇਤੀਆਂ ਕਿਸਮਾਂ ਨੂੰ ਮੌਸਮ 'ਚ ਲਗਾਤਾਰ ਵੱਧ ਨਮੀ ਰਹਿਣ ਤੋਂ ਬਾਅਦ ਝੋਨਾ ਪੱਕਣ ਮੌਕੇ ਚੱਲ ਰਹੇ 35 ਡਿਗਰੀ ਤੋਂ ਵੱਧ ਤਾਪਮਾਨ ਨੇ ਝੋਨਾ ਉਤਪਾਦਕ ਕਿਸਾਨਾਂ ਨੂੰ ਫਿਕਰਾਂ 'ਚ ਪਾ ਦਿੱਤਾ ਹੈ | ਝੋਨੇ ਦੀ ਲੰਬਾ ਸਮਾਂ ਲੈ ਕੇ ਪੱਕਣ ਵਾਲੀਆਂ ਕਿਸਮਾਂ ਪੀ. ਆਰ. 112, ਹਾਈਬਿ੍ਡ ਕਿਸਮਾਂ ਪੂਸਾ 44 ਆਦਿ ਵਰਾਇਟੀਆਂ ਦੇ ਪੱਕਣ ਦੇ ਦਿਨਾਂ ਵਿਚ ਵਧੇਰੇ ਗਰਮੀ ਪੈਣ ਤੇ ਤਾਪਮਾਨ 36 ਡਿਗਰੀ ਸੈਲਸੀਅਸ ਦੇ ਨਜ਼ਦੀਕ ਰਹਿਣ ਕਾਰਨ ਝੋਨੇ ਦੇ ਦਾਣੇ ਸੁੱਕ ਰਹੇ ਹਨ, ਜਿਸ ਨਾਲ ਝੋਨੇ ਦੀਆਂ ਮੁੰਜਰਾਂ ਦੇ 10 ਤੋਂ 15 ਫ਼ੀਸਦੀ ਦਾਣੇ ਸਹੀ ਤਰ੍ਹਾਂ ਨਹੀਂ ਪੱਕ ਰਹੇ ਹਨ | ਜਿਸ ਨਾਲ ਝੋਨੇ ਦੇ ਦਾਣੇ ਘੱਟ ਬਣਨ ਕਾਰਨ ਝੋਨੇ ਦੀਆਂ ਪਛੇਤੀਆਂ ਕਿਸਮਾਂ ਦਾ ਝਾੜ ਵੀ ਆਮ ਨਾਲੋਂ 4 ਤੋਂ 7 ਕੁਇੰਟਲ ਘੱਟ ਰਹਿ ਸਕਦਾ | ਇਸ ਦੇ ਚਲਦਿਆਂ ਕਿਸਾਨਾਂ ਨੂੰ ਪ੍ਰਤੀ ਏਕੜ 10 ਤੋਂ 15 ਹਜ਼ਾਰ ਰੁਪਏ ਦਾ ਆਰਥਿਕ ਘਾਟਾ ਝੱਲਣਾ ਪੈ ਸਕਦਾ ਹੈ | ਪਹਿਲਾਂ ਵੀ ਝੋਨੇ ਦੀ ਫ਼ਸਲ ਨੂੰ ੂ ਬੌਣਾ ਰੋਗ ਅਤੇ ਹਲਦੀ ਰੋਗ ਨੇ ਕਾਫ਼ੀ ਪ੍ਰਭਾਵਿਤ ਕੀਤਾ ਹੈ | ਕਿਸਾਨਾਂ ਅਨੁਸਾਰ ਬਾਸਪਤੀ ਦਾ ਝਾੜ ਵੀ 4 ਤੋਂ 6 ਕੁਇੰਟਲ ਪ੍ਰਤੀ ਏਕੜ ਘੱਟ ਰਹਿ ਗਿਆ ਹੈ | ਦੂਜੇ ਪਾਸੇ, ਬਾਸਪਤੀ ਦੇ ਭਾਅ ਘੱਟ ਮਿਲਣ ਕਾਰਨ ਬਾਸਪਤੀ ਉਤਪਾਦਕ ਕਿਸਾਨਾਂ ਨੂੰ ਵੀ ਆਰਥਿਕ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿਸਾਨ ਝੋਨੇ ਦੀਆਂ ਲੰਬਾ ਸਮਾਂ ਲੈ ਕੇ ਪੱਕਣ ਵਾਲੀਆਂ ਪਛੇਤੀਆਂ ਕਿਸਮਾਂ 'ਤੇ ਮਹਿੰਗੀਆਂ ਸਪਰੇਆਂ ਕਰਨ ਵਿਚ ਲੱਗੇ ਹੋਏ ਹਨ | ਦੂਜੇ ਪਾਸੇ, ਪੰਜਾਬ ਦੀਆਂ ਅਨਾਜ ਮੰਡੀਆਂ 'ਚ ਪਰਮਲ ਝੋਨੇ ਦੀ ਆਮਦ ਦਿਨ-ਬ-ਦਿਨ ਤੇਜ਼ੀ ਫੜ੍ਹ ਰਹੀ ਹੈ | ਦੱਸਣਯੋਗ ਹੈ ਕਿ 16 ਸਤੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਣ ਤੋਂ ਬਾਅਦ ਪਹਿਲੇ ਹਫ਼ਤੇ ਮੰਡੀਆਂ ਵਿਚ ਝੋਨੇ ਦੀ ਆਮਦ ਮੱਧਮ ਰਫ਼ਤਾਰ ਵਿਚ ਰਹੀ | 25 ਸਤੰਬਰ ਤੋਂ ਬਾਅਦ ਪੰਜਾਬ ਦੀਆਂ ਸਮੂਹ ਅਨਾਜ ਮੰਡੀਆਂ ਵਿਚ ਝੋਨੇ ਦੀ ਆਮਦ ਨੇ ਪੂਰੀ ਤੇਜ਼ੀ ਫੜ੍ਹ ਲਈ ਹੈ | ਸੂਬੇ ਦੀ 55 ਹਜ਼ਾਰ ਅਨਾਜ ਮੰਡੀਆਂ ਵਿਚ 725 ਮੀਟਰਿਕ ਟਨ ਦੇ ਕਰੀਬ ਝੋਨੇ ਦੀ ਆਮਦ ਹੋ ਚੁੱਕੀ ਹੈ | ਪੰਜਾਬ ਸਰਕਾਰ ਕਿਸਾਨਾਂ ਦੀ ਝੋਨੇ ਦੀ ਫ਼ਸਲ ਖਰੀਦਣ ਲਈ ਫ਼ਿਕਰਮੰਦ ਨਜ਼ਰ ਆ ਰਹੀ ਹੈ | ਸੂਬਾ ਸਰਕਾਰ ਵਲੋਂ ਕੇਂਦਰ ਸਰਕਾਰ ਪਾਸੋਂ ਝੋਨੇ ਦੀ ਖਰੀਦ ਕਰਨ ਲਈ 45 ਹਜ਼ਾਰ ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਪਾਸ ਕਰਵਾਉਣ ਦੇ ਅਗਾਊਾ ਪ੍ਰਬੰਧ ਕੀਤੇ ਹੋਏ ਹਨ | ਪੰਜਾਬ ਲਈ ਇਸੇ ਵਰ੍ਹੇ 172 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਮਿਥਿਆ ਗਿਆ ਹੈ | ਸੂਬੇ ਵਿਚ 15 ਫ਼ੀਸਦੀ ਝੋਨੇ ਫ਼ਸਲ 'ਤੇ ਹੜ੍ਹ ਦੀ ਮਾਰ ਅਤੇ ਵੱਖ-ਵੱਖ ਰੋਗਾਂ ਨਾਲ ਪ੍ਰਭਾਵਿਤ ਹੋਣ ਅਤੇ ਝਾੜ ਘੱਟ ਨਿਕਲਣ ਕਾਰਨ ਮਿਥਿਆ ਹੋਇਆ ਟੀਚਾ ਪੂਰਾ ਕਰਨਾ ਆਸਾਨ ਨਹੀਂ ਰਹੇਗਾ | ਸੂਬੇ ਵਿਚ ਮੌਸਮ ਦੀ ਖ਼ਰਾਬੀ ਕਾਰਨ ਝੋਨੇ ਦੀ ਪ੍ਰਭਾਵਿਤ ਹੋਈ ਫ਼ਸਲ ਨੂੰ ਲੈ ਕੇ ਕਿਸਾਨ ਆਗੂਆਂ ਨੱਥਾ ਸਿੰਘ, ਕਸ਼ਮੀਰ ਸਿੰਘ, ਕੁਲਵੰਤ ਸਿੰਘ ਬਰਾੜ, ਅਮਰਜੀਤ ਸਿੰਘ ਵਲੋਂ ਮੰਗ ਕਰਦੇ ਹੋਏ ਕਿਹਾ ਗਿਆ ਕਿ ਇਸ ਵਾਰ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਝੋਨੇ ਦੀ ਫ਼ਸਲ

Ad Position 22
No active advertisement
ਪਿਛਲੀ ਖ਼ਬਰ ਬਲਕੌਰ ਸਿੰਘ ਸਿੱਧੂ ਸਿਹਤ ਕਾਰਨਾਂ ਕਰਕੇ ਅਦਾਲਤ 'ਚ ਗਵਾਹੀ ਦੇਣ ਨਾ ਪਹੁੰਚੇ ਸ਼ੂਟਰ ਦੀਪਕ ਮੁੰਡੀ ਨੇ ਵਿਅਕਤੀਗਤ, ਜਦਕਿ... ਅਗਲੀ ਖ਼ਬਰ ਹੀਰ ਐਕਸਪ੍ਰੈੱਸ ਨੇ 2 ਹਫ਼ਤਿਆਂ 'ਚ ਕਮਾਏ 9.42 ਕਰੋੜ ਦਿਵਿਤਾ ਜੁਨੇਜਾ ਬਣੀ ਦਰਸ਼ਕਾਂ ਦੀ ਨਵੀਂ ਸਟਾਰ <br/>
Ad Position 24