23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਪੰਜਾਬ 'ਚ ਲੁਪਤ ਹੁੰਦੀਆਂ ਗਿੱਧਾਂ ਦੀ ਗਿਣਤੀ ਵਧਾਉਣ ਵਾਲਾ ਪ੍ਰਾਜੈਕਟ ਹੌਕਿਆਂ ਨਾਲ ਵਧ ਰਿਹੈ ਅੱਗੇ ਗਿੱਧਾਂ ਦੀ ਘਾਟ ਕਾਰਨ ਖ਼ੰੂਖ਼ਾਰ ਕੁੱਤਿਆਂ ਦੀ ਗਿਣਤੀ ਵਧੀ <br/>

Ad Position 21
No active advertisement
ਅਜੀਤ ਡੈਸਕ 28-09-2025
ਪਟਿਆਲਾ, 27 ਸਤੰਬਰ-ਮਰੇ ਪਸ਼ੂਆਂ ਦਾ ਮਾਸ ਖਾ ਕੇ ਮਨੁੱਖੀ ਜੀਵਨ ਨੂੰ ਤੰਦਰੁਸਤ ਵਾਤਾਵਰਨ ਦੇਣ ਲਈ ਜਿਹੜੀਆਂ ਗਿੱਧਾਂ ਦੇ ਝੁੰਡਾਂ ਦਾ ਅਹਿਮ ਰੋਲ ਹੁੰਦਾ ਸੀ, ਹੁਣ ਲੁਪਤ ਹੋਣ ਕੰਢੇ ਉਨ੍ਹਾਂ ਗਿੱਧਾਂ ਨੂੰ ਬਚਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਜੋ 'ਵਲਚਰ ਰੈਸਟੋਰੈਂਟ ਪ੍ਰਾਜੈਕਟ' ਸ਼ੁਰੂ ਕੀਤਾ ਗਿਆ ਸੀ | ਉਹ ਫ਼ੰਡਾਂ ਦੀ ਤੋਟ ਵਿਚ ਵੀ ਭਾਵੇਂ ਸਾਰਥਿਕ ਨਤੀਜਿਆਂ ਨਾਲ ਅੱਗੇ ਵੱਧ ਰਿਹਾ ਹੈ | ਇਸ ਦੇ ਬਾਵਜੂਦ ਅਜਿਹੇ ਪ੍ਰਾਜੈਕਟ ਸੂਬੇ ਵਿਚ ਹੋਰ ਲਗਾਉਣ ਦੀ ਥਾਂ ਇਸ ਪ੍ਰਾਜੈਕਟ ਨੂੰ ਵੀ ਉਤਸ਼ਾਹਿਤ ਕਰਨ ਵਿਚ ਸੂਬਾ ਅਤੇ ਕੇਂਦਰ ਸਰਕਾਰ ਦੀ ਰੁਚੀ ਨਜ਼ਰ ਨਹੀਂ ਆ ਰਹੀ | ਇਨ੍ਹਾਂ ਗਿੱਧਾਂ ਦੀ ਘਾਟ ਕਾਰਨ ਮਰੇ ਹੋਏ ਪਸ਼ੂਆਂ ਦਾ ਮਾਸ ਖਾ ਕੇ ਪਲਦੇ ਉਨ੍ਹਾਂ ਖ਼ੰੂਖ਼ਾਰ ਕੁੱਤਿਆਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ, ਜਿਨ੍ਹਾਂ ਦੀ ਭੇਟ ਨਿੱਤ ਦਿਨ ਪੰਜਾਬ 'ਚ ਮਨੁੱਖੀ ਜਾਨਾਂ ਚੜ੍ਹ ਰਹੀਆਂ ਹਨ | ਅੱਜ ਤੋਂ ਲਗਭਗ ਚਾਰ ਦਹਾਕੇ ਪਹਿਲਾਂ ਜਿਹੜੀਆਂ ਗਿੱਧਾਂ ਦੇ ਹੱਡਾ ਰੋੜੀ ਤੇ ਮਰੇ ਪਸ਼ੂਆਂ, ਜਾਨਵਰਾਂ ਦਾ ਮਾਸ ਖਾਣ ਲਈ ਵੱਡੇ ਝੰੁਡ ਵੇਖਣ ਨੂੰ ਆਮ ਮਿਲਦੇ ਸਨ, ਉਹ ਗਿੱਧਾਂ ਪਿਛਲੇ ਤਿੰਨ ਦਹਾਕਿਆਂ ਤੋਂ ਵੇਖਣ ਨੂੰ ਵੀ ਨਹੀਂ ਮਿਲ ਰਹੀਆਂ | ਮਾਹਿਰਾਂ ਮੁਤਾਬਿਕ 1990 ਤੋਂ ਬਾਅਦ ਗਿੱਧਾਂ ਦੀ ਗਿਣਤੀ ਵਰਤਮਾਨ ਸਮੇਂ 99 ਫ਼ੀਸਦੀ ਘੱਟ ਗਈ ਹੈ | ਗਿੱਧਾਂ ਦੇ ਖ਼ਤਮ ਹੋਣ ਦਾ ਮੁੱਖ ਕਾਰਨ 1980-90 ਦੇ ਦਹਾਕੇ ਵਿਚਕਾਰ ਜੋ ਪਾਲਤੂ ਗਾਵਾਂ ਤੇ ਮੱਝਾਂ ਦੀ ਵੱਡੀ ਗਿਣਤੀ ਸੀ, ਉਸ ਸਮੇਂ ਇਨ੍ਹਾਂ ਪਸ਼ੂਆਂ ਨੂੰ ਦਰਦ, ਸੋਜਿਸ਼ ਤੇ ਦੁਧਾਰੂ ਪਸ਼ੂਆਂ ਨੂੰ ਪਸਮਾਉਣ ਲਈ 'ਡਾਇਕਲੋਫੈਨਿਕ' ਨਾਂਅ ਦਾ ਇੰਜੈਕਸ਼ਨ ਲਗਾਇਆ ਜਾਂਦਾ ਸੀ | ਜਦੋਂ ਇਨ੍ਹਾਂ ਦਵਾਈ ਯੁਕਤ ਪਸ਼ੂਆਂ ਨੂੰ ਮਰਨ ਉਪਰੰਤ ਗਿੱਧਾਂ ਖਾਂਦੀਆਂ ਤਾਂ ਫਿਰ ਇਸ ਦਵਾਈ ਵਾਲੇ ਮੀਟ ਦਾ ਘਾਤਕ ਅਸਰ ਗਿੱਧਾਂ ਦੀਆਂ ਕਿਡਨੀਆਂ 'ਤੇ ਪੈਦਾ ਸੀ ਤੇ ਉਹ ਇਸਦੇ ਅਸਰ ਨਾਲ ਮਰ ਕੇ ਖ਼ਤਮ ਹੋ ਗਈਆਂ | ਉਪਰੰਤ 2006 ਵਿਚ ਭਾਵੇਂ ਇਸ ਦਵਾਈ 'ਤੇ ਰੋਕ ਲਗਾ ਦਿੱਤੀ ਗਈ ਸੀ ਪਰ ਇਸ ਦੇ ਘਾਤਕ ਸਿੱਟਿਆਂ ਤੋਂ ਅਸੀਂ ਗਿੱਧਾਂ ਨੂੰ ਗਵਾ ਲਿਆ | ਇਸ ਵਰਤਾਰੇ ਨੂੰ ਰੋਕਣ ਲਈ 2009 ਵਿਚ ਕੇਂਦਰ ਸਰਕਾਰ ਦੀ ਮਦਦ ਨਾਲ ਪੰਜਾਬ ਸਰਕਾਰ ਦੇ ਜੰਗਲੀ ਜੀਵ ਵਿਭਾਗ ਵਲੋਂ ਪਠਾਨਕੋਟ ਦੇ ਪਹਾੜੀ ਖੇਤਰ 'ਚ ਪੈਂਦੇ ਪਿੰਡ ਚੰਦੋਲਾ ਵਿਖੇ ਇਹ 'ਵਲਚਰ ਰੈਸਟੋਰੈਂਟ' ਬਣਾਇਆ ਗਿਆ | ਇਸ ਜਗ੍ਹਾ 'ਤੇ 2012 ਵਿਚ 35 ਦੇ ਕਰੀਬ ਗਿੱਧਾਂ ਦੀ ਹਾਜ਼ਰੀ ਦਰਜ ਕੀਤੀ ਗਈ | ਉਪਰੰਤ 2022 ਵਿਚ ਇਨ੍ਹਾਂ ਦੀ ਗਿਣਤੀ ਵਧ ਕੇ 350 ਦੇ ਕਰੀਬ ਦਰਜ ਕੀਤੀ ਗਈ ਹੈ | ਸਾਲ 2012 ਵਿਚ ਇਹ ਪ੍ਰਾਜੈਕਟ ਫ਼ੰਡਾਂ ਦੀ ਘਾਟ ਕਾਰਨ ਬੰਦ ਹੋ ਗਿਆ ਸੀ | ਫਿਰ ਦੁਬਾਰਾ ਉਸ ਵਕਤ ਦੇ ਡਿਪਟੀ ਕਮਿਸ਼ਨਰ ਨੇ 2021 ਵਿਚ 14 ਲੱਖ ਦੇ ਫੰਡ ਜਾਰੀ ਕਰਕੇ ਇਸ ਪ੍ਰਾਜੈਕਟ ਨੂੰ ਮੁੜ ਸ਼ੁਰੂ ਕਰਵਾਇਆ ਸੀ | ਇਸ ਸੰਬੰਧੀ ਫੋਨ 'ਤੇ ਗੱਲ ਕਰਦਿਆਂ ਪਰਮਜੀਤ ਸਿੰਘ ਜ਼ਿਲ੍ਹਾ ਜੰਗਲਾਤ ਅਫ਼ਸਰ ਨੇ ਕਿਹਾ ਕਿ ਇਹ ਪ੍ਰਾਜੈਕਟ ਕਾਮਯਾਬੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਹੁਣ ਇਥੇ ਗਿੱਧਾਂ ਦੀ ਹਾਜ਼ਰੀ 450 ਵੀ ਦਰਜ ਕੀਤੀ ਜਾਂਦੀ ਹੈ | ਇਸ ਸੰਬੰਧੀ ਗੱਲ ਕਰਦਿਆਂ ਡਾ. ਓਾਕਾਰ ਸਿੰਘ ਮੁੱਖੀ ਜੀਵ ਤੇ ਵਾਤਾਵਰਨ ਵਿਗਿਆਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਇਨ੍ਹਾਂ ਨੂੰ ਮੁੜ ਸੁਰਜੀਤ ਕਰਨ ਲਈ ਪੰਜਾਬ ਦੇ ਹਰ ਜ਼ਿਲੇ੍ਹ ਵਿਚ 'ਵਲਚਰ' ਪ੍ਰੋਗਰਾਮ ਚਲਾਉਣੇ ਚਾਹੀਦੇ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸੱਭਿਆਚਾਰ ਦੀ ਅਹਿਮ ਕਲਾ ਕਸੀਦਾਕਾਰੀ ਆਖ਼ਰੀ ਸਾਹਾਂ 'ਤੇ ਫੁਲਕਾਰੀ ਨੂੰ ਭਾਰਤ ਸਰਕਾਰ ਵਲੋਂ ਭੂਗੋਲਿਕ ਪਛਾਣ... ਅਗਲੀ ਖ਼ਬਰ ਐਨ.ਸੀ.ਈ.ਆਰ.ਟੀ. ਹੁਣ 10ਵੀਂ ਅਤੇ 12ਵੀਂ ਜਮਾਤ ਦੇ ਸਰਟੀਫਿਕੇਟਾਂ ਨੂੰ ਬਰਾਬਰ ਮਾਨਤਾ ਦੇਵੇਗਾ <br/>
Ad Position 24