ਗੀਤਕਾਰਾਂ, ਗਾਇਕਾਂ ਤੇ ਹੋਰ ਫ਼ਨਕਾਰਾਂ ਵਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ/ਫ਼ਰੀਦਕੋਟ, 18 ਅਕਤੂਬਰ (ਅਜਾਇਬ ਸਿੰਘ ਔਜਲਾ, ਜਸਵੰਤ ਸਿੰਘ ਪੁਰਬਾ)-ਪੰਜਾਬੀ ਗੀਤਕਾਰੀ ਦੇ ਨਾਮਵਰ ਹਸਤਾਖ਼ਰ ਬਾਬੂ ਸਿੰਘ ਮਾਨ ਮਰ੍ਹਾੜਾਂ ਵਾਲੇ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਪਤਨੀ ਸਰਦਾਰਨੀ ਗੁਰਨਾਮ ਕੌਰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ, ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ | ਉਹ ਅਦਾਕਾਰ ਤੇ ਨਿਰਮਾਤਾ ਅਮਿਤੋਜ ਮਾਨ ਦੇ ਮਾਤਾ ਜੀ ਸਨ | ਗੁਰਨਾਮ ਕੌਰ ਸੇਵਾ ਮੁਕਤ ਅਧਿਆਪਕਾ ਸਨ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ | ਅੱਜ ਸਵੇਰ ਉਨ੍ਹਾਂ ਦਾ ਮੁਹਾਲੀ ਵਿਖੇ ਆਪਣੇ ਘਰ 'ਚ ਹੀ ਦਿਹਾਂਤ ਹੋ ਗਿਆ | ਗੁਰਨਾਮ ਕੌਰ ਦਾ ਅੰਤਿਮ ਸੰਸਕਾਰ 19 ਅਕਤੂਬਰ, 2025 ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਪਿੰਡ ਮਰਾੜ੍ਹ ਨੇੜੇ ਜੰਡ ਸਾਹਿਬ ਜ਼ਿਲ੍ਹਾ ਫ਼ਰੀਦਕੋਟ ਵਿਖੇ ਹੋਵੇਗਾ | ਬਾਬੂ ਸਿੰਘ ਮਾਨ ਮਰ੍ਹਾੜਾਂ ਵਾਲੇ ਅਤੇ ਅਮਿਤੋਜ ਮਾਨ ਨਾਲ ਗਾਇਕ ਤੇ ਚੰਡੀਗੜ੍ਹ ਲੋਕ ਗਾਇਕ ਕਲਾ ਮੰਚ ਦੇ ਚੇਅਰਮੈਨ ਹਰਦੀਪ, ਪ੍ਰਸਿੱਧ ਗਾਇਕ ਤੇ ਅਦਾਕਾਰ ਹਰਭਜਨ ਮਾਨ, ਸੁਰਜੀਤ ਖ਼ਾਨ, ਸੁੱਖ ਬਰਾੜ, ਸਤਵਿੰਦਰ ਬੁੱਗਾ , ਜਗਤਾਰ ਜੱਗਾ, ਗੁਰਕ੍ਰਿਪਾਲ ਸਿੰਘ ਸੁਰਾਪੁਰੀ, ਕੁਲਬੀਰ ਸੈਣੀ, ਬਾਈ ਅਮਰਜੀਤ, ਸਾਰੰਗ ਸਿਕੰਦਰ, ਅਮਰ ਨੂਰੀ, ਅਲਾਪ ਸਿਕੰਦਰ, ਸਤਵਿੰਦਰ ਬਿੱਟੀ, ਆਰ. ਦੀਪ ਰਮਨ, ਨੇ ਜਿਥੇ ਦੁੱਖ ਦਾ ਇਜ਼ਹਾਰ ਕੀਤਾ ਹੈ, ਉਥੇ ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸੰਧੂ, ਜਰਨੈਲ ਘੁਮਾਣ, ਭੱਟੀ ਭੜੀਵਾਲਾ, ਸੰਗੀਤਕਾਰ ਸਚਿਨ ਆਹੂਜਾ, ਮਨੀ ਔਜਲਾ, ਨਿਰਮਾਤਾ, ਨਿਰਦੇਸ਼ਕ ਇਕਬਾਲ ਢਿੱਲੋਂ, ਅਨੂਪ ਕੁਮਾਰ, ਪ੍ਰਭ, ਨਵ ਬਾਜਵਾ, ਵਿੱਕੀ ਮੋਦੀ, ਜਸਵਿੰਦਰ ਸਿੰਘ ਜੱਸੀ, ਕੁਲਵੰਤ ਗਿੱਲ ਦੇ ਨਾਲ-ਨਾਲ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਹਰਪ੍ਰੀਤ ਸਿੰਘ ਸੇਖੋਂ ਤੋਂ ਇਲਾਵਾ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਵਿਸ਼ਵ ਪੰਜਾਬੀ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਸਹਿਜਪ੍ਰੀਤ ਸਿੰਘ ਮਾਂਗਟ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਇਸੇ ਤਰ੍ਹਾਂ ਪ੍ਰਸਿੱਧ ਬਾਲ ਸ਼੍ਰੋ੍ਰਮਣੀ ਸਾਹਿਤਕਾਰ ਪ੍ਰੋ. ਮਨਮੋਹਨ ਸਿੰਘ ਦਾਊ, ਗੁਰਦਰਸ਼ਨ ਸਿੰਘ ਮਾਵੀ , ਦਵਿੰਦਰ ਢਿੱਲੋਂ, ਰਵਿੰਦਰ ਕੌਰ ਰੀਤ, ਗਗਨਦੀਪ ਕੌਰ (ਸੁਨੀਤਾ) ਆਦਿ ਦੇ ਨਾਲ-ਨਾਲ ਪੰਜਾਬੀ ਕਲਚਰ ਤੇ ਵੈਲਫ਼ੇਅਰ ਸੁਸਾਇਟੀ ਦੇ ਸੰਸਥਾਪਕ ਫੂਲ ਰਾਜ ਸਿੰਘ, ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਸ਼ਾਹਪੁਰ, ਪੰਜ ਦਰਿਆ ਦੇ ਪ੍ਰਧਾਨ ਲੱਖਾ ਸਿੰਘ ਆਦਿ ਵਲੋਂ ਵੀ ਬਾਬੂ ਸਿੰਘ ਮਾਨ ਮਰ੍ਹਾੜਾਂ ਵਾਲਾ ਤੇ ਅਮਿਤੋਜ ਮਾਨ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ |
ਗੀਤਕਾਰ ਬਾਬੂ ਸਿੰਘ ਮਾਨ ਨੂੰ ਸਦਮਾ-ਪਤਨੀ ਦਾ ਦਿਹਾਂਤ
ਅਜੀਤ ਡੈਸਕ
19-10-2025