ਨਵੀਂ ਦਿੱਲੀ, 18 ਅਕਤੂਬਰ (ਜਗਤਾਰ ਸਿੰਘ, ਮਿਸਰਦੀਪ ਭਾਟੀਆ)-ਦੀਵਾਲੀ ਤੋਂ ਸਿਰਫ਼ ਦੋ ਦਿਨ ਪਹਿਲਾਂ ਦਿੱਲੀ ਵਿਚ ਪ੍ਰਦੂਸ਼ਣ ਵਧਿਆ ਹੈ¢ ਰਾਜਧਾਨੀ ਦੇ ਕਈ ਇਲਾਕਿਆਂ ਵਿਚ ਹਵਾ ਗੁਣਵੱਤਾ ਸੂਚਕ ਅੰਕ 350 ਨੂੰ ਪਾਰ ਕਰ ਗਿਆ ਹੈ ¢ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਸਨਿਚਰਵਾਰ ਸਵੇਰੇ 8 ਵਜੇ ਹਵਾ ਦੀ ਗੁਣਵੱਤਾ 367 ਦਰਜ ਕੀਤੀ ਗਈ¢ ਆਨੰਦ ਵਿਹਾਰ ਵਿਚ ਸਭ ਤੋਂ ਵੱਧ ਹਵਾ ਦੀ ਗੁਣਵੱਤਾ 370 ਦਰਜ ਕੀਤੀ ਗਈ¢ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ ਦਿੱਲੀ- ਐੱਨ.ਸੀ.ਆਰ. ਵਿਚ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ ਲਾਗੂ ਕੀਤਾ ਹੈ¢ ਕਮਿਸ਼ਨ ਨੇ ਇਹ ਕਾਰਵਾਈ ਖੇਤਰ ਵਿਚ ਹਵਾ ਦੀ ਗੁਣਵੱਤਾ 211 ਤੱਕ ਪਹੁੰਚਣ ਤੋਂ ਬਾਅਦ ਕੀਤੀ¢ਦਿੱਲੀ-ਐੱਨ.ਸੀ.ਆਰ. ਵਿਚ ਪ੍ਰਦੂਸ਼ਣ ਦੀ ਸਥਿਤੀ ਚਿੰਤਾਜਨਕ ਹੁੰਦੀ ਜਾ ਰਹੀ ਹੈ¢ ਮੌਸਮ ਬਦਲ ਗਿਆ ਹੈ¢ ਸਵੇਰੇ ਧੁੰਦ, ਦੁਪਹਿਰ ਨੂੰ ਤੇਜ਼ ਧੁੱਪ ਅਤੇ ਸ਼ਾਮ ਨੂੰ ਥੋੜ੍ਹੀ ਜਿਹੀ ਠੰਢ ਹੋ ਜਾਂਦੀ ਹੈ¢ ਠੰਢ ਦੀ ਆਮਦ ਦੇ ਨਾਲ, ਪ੍ਰਦੂਸ਼ਿਤ ਹਵਾ ਨੇ ਦਿੱਲੀ-ਐੱਨ ਸੀ ਆਰ ਦੇ ਨਿਵਾਸੀਆਂ ਦਾ ਜੀਵਨ ਮੁਸ਼ਕਲ ਬਣਾ ਦਿੱਤਾ ਹੈ¢ ਬੀਤੇ ਕੱਲ੍ਹ ਯਾਨੀ ਸ਼ੁੱਕਰਵਾਰ ਨੂੰ ਦਿੱਲੀ ਵਿਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ¢ ਵਧਦੇ ਹਵਾ ਪ੍ਰਦੂਸ਼ਣ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਗਾਜ਼ੀਆਬਾਦ ਸਥਿਤ ਪਲਮੋਨੋਲੋਜਿਸਟ ਡਾ. ਸ਼ਰਦ ਜੋਸ਼ੀ ਨੇ ਦੱਸਿਆ ਕਿ ਏ.ਕਿਊ.ਆਈ. ਵਿਚ ਕਾਫ਼ੀ ਵਾਧਾ ਹੋਇਆ ਹੈ | ਇਹ ਸੀ.ਓ.ਪੀ.ਡੀ., ਦਮਾ ਜਾਂ ਟੀ.ਬੀ. ਵਰਗੀਆਂ ਬਿਮਾਰੀਆਂ ਨੂੰ ਵਧਾਉਂਦਾ ਹੈ ਜਿਸ ਨਾਲ ਸਾਨੂੰ ਖਾਂਸੀ, ਬੁਖ਼ਾਰ, ਸਾਹ ਚੜ੍ਹਨਾ ਅਤੇ ਛਾਤੀ ਵਿਚ ਦਰਦ ਵਰਗੇ ਲੱਛਣ ਹੁੰਦੇ ਹਨ | ਉਨ੍ਹਾਂ ਨੂੰ ਖ਼ਰਾਬ ਹਵਾ ਗੁਣਵੱਤਾ ਤੋਂ ਬਚਣ ਲਈ ਬਾਹਰੀ ਗਤੀਵਿਧੀਆਂ ਦੌਰਾਨ ਐਨ-95 ਜਾਂ ਡਬਲ ਸਰਜੀਕਲ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ |