29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਭਾਰਤ-ਅਫਗਾਨਿਸਾਨ ਦੀ ਭਾਈਵਾਲੀ ਤੋਂ ਖ਼ਤਰਾ ਮਹਿਸੂਸ ਕਰ ਰਿਹੈ ਪਾਕਿ-ਮਰੀਅਮ ਸੁਲੇਮਾਨਖਿਲ

Ad Position 21
No active advertisement
ਅਜੀਤ ਡੈਸਕ 19-10-2025

ਅੰਮਿ੍ਤਸਰ, 18 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਅਫ਼ਗਾਨਿਸਤਾਨ 'ਚ ਹਵਾਈ ਹਮਲੇ ਨੂੰ ਲੈ ਕੇ ਦੁਨੀਆ ਭਰ 'ਚ ਪਾਕਿ ਦੀ ਆਲੋਚਨਾ ਕੀਤੀ ਜਾ ਰਹੀ ਹੈ | ਸਾਬਕਾ ਅਫ਼ਗਾਨ ਸੰਸਦ ਮੈਂਬਰ ਮਰੀਅਮ ਸੁਲੇਮਾਨਖਿਲ ਨੇ ਇਸ ਨੂੰ ਕਾਇਰਤਾਪੂਰਨ ਤੇ ਵਹਿਸ਼ੀ ਹਮਲਾ ਕਿਹਾ | ਉਨ੍ਹਾਂ ਪਾਕਿ ਹਮਲੇ ਨੂੰ ਯੋਜਨਾਬੱਧ ਅੱਤਵਾਦ ਦੱਸਿਆ ਤੇ ਇਸ ਲਈ ਪਾਕਿ ਫੌਜ ਨੂੰ ਜ਼ਿੰਮੇਵਾਰ ਠਹਿਰਾਇਆ | ਸੁਲੇਮਾਨਖਿਲ ਨੇ ਕਿਹਾ ਕਿ ਜਦੋਂ ਵੀ ਅਫ਼ਗਾਨਿਸਤਾਨ ਆਪਣੇ ਇਤਿਹਾਸਕ ਸਾਥੀ ਭਾਰਤ ਨੇੜੇ ਆਉਂਦਾ ਹੈ ਤਾਂ ਪਾਕਿ ਦੀ ਫੌਜੀ ਸਥਾਪਨਾ ਨੂੰ ਖ਼ਤਰਾ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ | ਉਹ ਅਫ਼ਗਾਨਾਂ ਤੇ ਭਾਰਤੀਆਂ ਵਿਚਕਾਰ ਸ਼ਾਂਤੀ ਬਰਦਾਸ਼ਤ ਨਹੀਂ ਕਰ ਸਕਦੇ | ਸੁਲੇਮਾਨਖਿਲ ਨੇ ਭਾਰਤ ਤੇ ਅਫ਼ਗਾਨਿਸਤਾਨ ਦੋਵਾਂ ਨੂੰ ਰਾਵਲਪਿੰਡੀ 'ਚ ਪੈਦਾ ਹੋਈ ਕੱਟੜਪੰਥੀ ਵਿਚਾਰਧਾਰਾ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਤੋਂ ਪਹਿਲਾਂ ਹੀ ਦਿੱਲੀ ਦੀ ਆਬੋ ਹਵਾ ਹੋਈ ਬੇਹੱਦ ਖ਼ਰਾਬ <br/> ਅਗਲੀ ਖ਼ਬਰ ਦਿੱਲੀ ਹਾਈ ਕੋਰਟ ਵਲੋਂ ਬਰਖ਼ਾਸਤ ਸੀ.ਆਰ.ਪੀ.ਐਫ. ਜਵਾਨ ਦੇ ਹੱਕ 'ਚ ਫ਼ੈਸਲਾ
Ad Position 24