29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਦਿੱਲੀ ਹਾਈ ਕੋਰਟ ਵਲੋਂ ਬਰਖ਼ਾਸਤ ਸੀ.ਆਰ.ਪੀ.ਐਫ. ਜਵਾਨ ਦੇ ਹੱਕ 'ਚ ਫ਼ੈਸਲਾ

Ad Position 21
No active advertisement
ਅਜੀਤ ਡੈਸਕ 19-10-2025
ਨਵੀਂ ਦਿੱਲੀ, 18 ਅਕਤੂਬਰ (ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ ਸੀ.ਆਰ.ਪੀ. ਐੱਫ਼ ਦੇ ਜਵਾਨ ਦੀ ਬਰਖ਼ਾਸਤਗੀ ਨੂੰ ਰੱਦ ਕਰਦੇ ਹੋਏ ਉਸ ਨੂੰ ਤੁਰੰਤ ਬਹਾਲ ਕਰਨ ਦੇ ਆਦੇਸ਼ ਦਿੱਤੇ ਹਨ¢ ਹਾਈ ਕੋਰਟ ਨੇ ਕਿਹਾ ਕਿ ਸੇਵਾ 'ਚ ਬਰਖ਼ਾਸਤਗੀ ਇੱਕ ਬੇਹੱਦ ਸਖ਼ਤ ਕਦਮ ਹੈ ਜੋ ਮੁਲਾਜ਼ਮ ਦੇ ਪਰਿਵਾਰ ਨੂੰ ਸੰਕਟ 'ਚ ਖੜਾ ਕਰ ਦਿੰਦਾ ਹੈ ਅਤੇ ਅਜੀਵਕਾ ਨੂੰ ਅਚਾਨਕ ਤੇ ਅਪਮਾਨਜਨਕ ਰੂਪ ਨਾਲ ਬੰਦ ਕਰ ਦਿੰਦਾ ਹੈ¢ ਜਸਟਿਸ ਸੀ.ਹਰੀਸ਼ੰਕਰ ਅਤੇ ਜਸਟਿਸ ਓਮ ਪ੍ਰਕਾਸ਼ ਸ਼ੁਕਲਾ ਦੀ ਬੈਂਚ ਨੇ ਆਪਣੇ ਫ਼ੈਸਲੇ 'ਚ ਸੀ.ਆਰ.ਪੀ.ਐੱਫ਼. ਮੁਲਾਜ਼ਮ ਦੀ ਬਰਖਸਾਤਗੀ ਨੂੰ ਰੱਦ ਕਰਦੇ ਹੋਏ ਉਸ ਨੂੰ ਫ਼ੌਰਨ ਬਹਾਲ ਕਰਨ ਦਾ ਹੁਕਮ ਸੁਣਾਇਆ ਹੈ¢ ਇਸ ਦੇ ਨਾਲ ਹੀ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਬਰਖ਼ਾਸਤਗੀ ਕੋਈ ਨਿਯਮਿਤ ਕਦਮ ਨਹੀਂ ਹੈ, ਖ਼ਾਸਕਰ ਜਿੱਥੇ ਮੁਲਾਜ਼ਮਾਂ ਦੇ ਖ਼ਿਲਾਫ਼ ਲੱਗੇ ਇਲਜ਼ਾਮ ਨੈਤਿਕ ਪਤਨ, ਵਿੱਤੀ ਜਾਂ ਇਸੇ ਤਰ੍ਹਾਂ ਦੀ ਬੇਨਿਯਮੀਆਂ ਨਾਲ ਸਬੰਧਿਤ ਨਾ ਹੋਣ |

Ad Position 22
No active advertisement
ਪਿਛਲੀ ਖ਼ਬਰ ਭਾਰਤ-ਅਫਗਾਨਿਸਾਨ ਦੀ ਭਾਈਵਾਲੀ ਤੋਂ ਖ਼ਤਰਾ ਮਹਿਸੂਸ ਕਰ ਰਿਹੈ ਪਾਕਿ-ਮਰੀਅਮ ਸੁਲੇਮਾਨਖਿਲ ਅਗਲੀ ਖ਼ਬਰ ਮੋਜ਼ਾਮਬੀਕ ਕਿਸ਼ਤੀ ਹਾਦਸੇ ਵਿਚ 3 ਭਾਰਤੀਆਂ ਦੀ ਮੌਤ ਇਕ ਜ਼ਖ਼ਮੀ, 5 ਨੂੰ ਬਚਾਇਆ <br/>
Ad Position 24