07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਨੀਰਵ ਮੋਦੀ ਨੇ ਹਵਾਲਗੀ ਮਾਮਲੇ 'ਚ ਕੁਝ ਵੱਡਾ ਹੋਣ ਦਾ ਕੀਤਾ ਦਾਅਵਾ

Ad Position 21
No active advertisement
ਅਜੀਤ ਡੈਸਕ 19-10-2025
ਲੰਡਨ, 18 ਅਕਤੂਬਰ (ਪੀ. ਟੀ. ਆਈ.)-ਪੀ.ਐਨ.ਬੀ. ਘੁਟਾਲੇ ਦੇ ਦੋਸ਼ੀ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਨੇ ਦਾਅਵਾ ਕੀਤਾ ਕਿ ਅਗਲੇ ਮਹੀਨੇ ਲੰਡਨ 'ਚ ਧੋਖਾਧੜੀ ਤੇ ਹਵਾਲਾ ਰਾਸ਼ੀ ਦੇ ਦੋਸ਼ਾਂ ਨਾਲ ਸਬੰਧਿਤ ਉਸਦੀ ਹਵਾਲਗੀ ਦੀ ਸੁਣਵਾਈ ਦੁਬਾਰਾ ਸ਼ੁਰੂ ਹੋਵੇਗੀ | ਉਸਨੇ ਦਾਅਵਾ ਕੀਤਾ ਕਿ ਇਸ ਮਾਮਲੇ 'ਚ 'ਸਨਸਨੀਖੇਜ਼ ਘਟਨਾਵਾਂ' ਹੋਣ ਵਾਲੀਆਂ ਹਨ | 54 ਸਾਲਾ ਨੀਰਵ ਮੋਦੀ ਸ਼ੁੱਕਰਵਾਰ ਨੂੰ ਰਾਇਲ ਕੋਰਟਸ ਆਫ਼ ਜਸਟਿਸ ਵਿਖੇ ਹਾਈ ਕੋਰਟ ਦੇ ਜੱਜ ਜਸਟਿਸ ਸਾਈਮਨ ਟਿੰਕਲਰ ਦੇ ਸਾਹਮਣੇ ਇਕ ਗੈਰ-ਸੰਬੰਧਿਤ ਮਾਮਲੇ 'ਚ ਆਪਣਾ ਬਚਾਅ ਪੇਸ਼ ਕਰਨ ਲਈ ਪੇਸ਼ ਹੋਇਆ | ਜੱਜ ਨੇ ਜੇਲ੍ਹ 'ਚ ਤਕਨੀਕੀ ਤੇ ਡਾਕਟਰੀ ਰੁਕਾਵਟਾਂ ਦੇ ਆਧਾਰ 'ਤੇ ਕਾਰਵਾਈ 'ਤੇ ਰੋਕ ਲਗਾਉਣ ਦੀ ਨੀਰਵ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ | ਇਸ ਮਾਮਲੇ ਦੀ ਸੁਣਵਾਈ ਜਨਵਰੀ 2026 'ਚ ਹੋਣੀ ਹੈ | ਨੀਰਵ ਨੇ ਪ੍ਰੀ-ਟਰਾਇਲ ਸਮੀਖਿਆ ਸੁਣਵਾਈ ਦÏਰਾਨ ਕਿਹਾ ਕਿ ਉਹ (ਬੈਂਕ ਆਫ਼ ਇੰਡੀਆ) ਮੇਰੀ ਹਵਾਲਗੀ ਦਾ ਹਵਾਲਾ ਦੇ ਰਹੇ ਹਨ | ਮੈਂ ਅਜੇ ਵੀ ਇੱਥੇ ਹਾਂ | ਕੁਝ ਸਨਸਨੀਖੇਜ਼ ਘਟਨਾਵਾਂ ਹੋਣਗੀਆਂ, ਤੇ ਮੈਂ ਪਹਿਲਾਂ ਕਦੇ ਵੀ ਇਨ੍ਹਾਂ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ | ਲਗਭਗ 13,000 ਕਰੋੜ ਰੁਪਏ ਦੇ ਪੀ.ਐਨ.ਬੀ. ਘੁਟਾਲੇ 'ਚ ਭਾਰਤ 'ਚ ਲੋੜੀਂਦੇ ਭਗੌੜੇ ਹੀਰਾ ਵਪਾਰੀ ਨੇ ਅਦਾਲਤ ਨੂੰ ਆਪਣੀ (ਹਵਾਲਾ) ਅਪੀਲ ਦੁਬਾਰਾ ਖੋਲ੍ਹਣ ਲਈ ਅਰਜ਼ੀ ਦਾਇਰ ਕੀਤੀ ਹੈ ਤੇ ਭਾਰਤੀ ਅਧਿਕਾਰੀ ਨਵੰਬਰ ਦੇ ਅਖੀਰ 'ਚ ਸੁਣਵਾਈ ਤੋਂ ਪਹਿਲਾਂ ਆਪਣਾ ਜਵਾਬ ਜਮ੍ਹਾਂ ਕਰਾਉਣਗੇ |

Ad Position 22
No active advertisement
ਪਿਛਲੀ ਖ਼ਬਰ ਸਾਡੇ ਹਥਿਆਰ ਭਾਰਤ 'ਚ ਕਿਤੇ ਵੀ ਹਮਲਾ ਕਰਨ ਦੇ ਸਮਰੱਥ-ਆਸਿਮ ਮੁਨੀਰ <br/> ਅਗਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ ਲਈ ਛੇਵੇਂ ਦਿਨ 14 ਨਾਮਜ਼ਦਗੀ ਪੱਤਰ ਦਾਖ਼ਲ
Ad Position 24