07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਾਡੇ ਹਥਿਆਰ ਭਾਰਤ 'ਚ ਕਿਤੇ ਵੀ ਹਮਲਾ ਕਰਨ ਦੇ ਸਮਰੱਥ-ਆਸਿਮ ਮੁਨੀਰ <br/>

Ad Position 21
No active advertisement
ਅਜੀਤ ਡੈਸਕ 19-10-2025

ਅੰਮਿ੍ਤਸਰ, 18 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਇਕ ਵਾਰ ਫਿਰ ਭਾਰਤ ਵਿਰੁੱਧ ਭੜਕਾਊ ਬਿਆਨ ਦਿੰਦਿਆਂ ਕਿਹਾ ਕਿ ਪਾਕਿ ਕੋਲ ਭਾਰਤ 'ਚ ਕਿਤੇ ਵੀ ਹਮਲਾ ਕਰਨ ਦੇ ਸਮਰੱਥ ਹਥਿਆਰ ਹਨ | ਉਨ੍ਹਾਂ ਕਿਹਾ ਕਿ ਭਾਰਤ ਦੀ ਇਹ ਗਲਤ ਧਾਰਨਾ ਕਿ ਉਹ ਖੇਤਰ 'ਚ ਆਪਣੇ ਆਕਾਰ ਕਾਰਨ ਸੁਰੱਖਿਅਤ ਹੈ, ਪਰ ਉਸ ਦੀ ਇਹ ਧਾਰਨਾ ਜਲਦੀ ਹੀ ਖ਼ਤਮ ਹੋ ਜਾਵੇਗੀ | ਜਨਰਲ ਮੁਨੀਰ ਨੇ ਇਹ ਟਿੱਪਣੀਆਂ ਮਿਲਟਰੀ ਅਕੈਡਮੀ 'ਚ ਪਾਸਿੰਗ ਆਊਟ ਪਰੇਡ ਨੂੰ ਸੰਬੋਧਨ ਕਰਦਿਆਂ ਕੀਤੀਆਂ | ਉਨ੍ਹਾਂ ਕਿਹਾ ਕਿ ਪ੍ਰਮਾਣੂ ਊਰਜਾ ਵਾਲੇ ਵਾਤਾਵਰਨ 'ਚ ਜੰਗ ਦੀ ਕੋਈ ਥਾਂ ਨਹੀਂ ਹੈ | ਜੇਕਰ ਦੋਵਾਂ ਦੇਸ਼ਾਂ ਵਿਚਕਾਰ ਜੰਗ ਛਿੜਦੀ ਹੈ ਤਾਂ ਪਾਕਿਸਤਾਨੀ ਫ਼ੌਜ ਦਾ ਜਵਾਬ ਭਾਰਤ ਦੀਆਂ ਉਮੀਦਾਂ ਤੇ ਹਮਲਾਵਰ ਦੀ ਕਲਪਨਾ ਤੋਂ ਪਰ੍ਹੇ ਹੋਵੇਗਾ | ਮੁਨੀਰ ਨੇ ਆਪਣਾ ਪੁਰਾਣਾ ਦਾਅਵਾ ਦੁਹਰਾਉਂਦਿਆਂ ਕਿਹਾ ਕਿ ਪਾਕਿ ਫ਼ੌਜ ਨੇ ਆਪ੍ਰੇਸ਼ਨ ਬੁਨਯਾਨ-ਉਮ-ਮਰਸੂਜ਼ (ਭਾਰਤ ਵਿਰੁੱਧ ਟਕਰਾਅ) ਦੌਰਾਨ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਤੇ ਆਪਣੇ ਤੋਂ ਕਈ ਗੁਣਾ ਵੱਡੀ ਦੁਸ਼ਮਣ ਫ਼ੌਜ ਨੂੰ ਹਰਾਇਆ | ਉਨ੍ਹਾਂ ਇਕ ਭਾਰਤੀ ਰਾਫੇਲ ਨੂੰ ਡੇਗਣ ਦਾ ਵੀ ਦਾਅਵਾ ਕੀਤਾ | ਮੁਨੀਰ ਨੇ ਕਸ਼ਮੀਰ 'ਚ ਅੱਤਵਾਦ ਤੇ ਅੱਤਿਆਚਾਰਾਂ ਦੀ ਨਿੰਦਾ ਕੀਤੀ ਤੇ ਮੰਗ ਕੀਤੀ ਕਿ ਕਸ਼ਮੀਰੀਆਂ ਨੂੰ ਆਪਣੇ ਫ਼ੈਸਲੇ ਲੈਣ ਦਾ ਅਧਿਕਾਰ ਦਿੱਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਜਾਅਲੀ ਵਿਜੀਲੈਂਸ ਅਧਿਕਾਰੀ ਬਣ ਕੇ ਐੱਸ.ਡੀ.ਓ. ਤੇ ਜੇ.ਈ. ਨੂੰ ਅਗਵਾ ਕਰਨ ਵਾਲੇ 2 ਗਿ੍ਫ਼ਤਾਰ-2 ਫ਼ਰਾਰ ਅਗਲੀ ਖ਼ਬਰ ਨੀਰਵ ਮੋਦੀ ਨੇ ਹਵਾਲਗੀ ਮਾਮਲੇ 'ਚ ਕੁਝ ਵੱਡਾ ਹੋਣ ਦਾ ਕੀਤਾ ਦਾਅਵਾ
Ad Position 24