ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਮਥੁਰਾ ਦੇ ਬਾਂਕੇ ਬਿਹਾਰੀ ਮੰਦਿਰ ਦਾ ਖਜ਼ਾਨਾ ਕਮਰਾ 54 ਸਾਲਾਂ ਬਾਅਦ ਖੁੱਲ੍ਹਾ <br/>

Ad Position 21
No active advertisement
ਅਜੀਤ ਡੈਸਕ 20-10-2025
ਮûਰਾ, (ਉੱਤਰ ਪ੍ਰਦੇਸ਼) 19 ਅਕਤੂਬਰ (ਪੀ. ਟੀ. ਆਈ.)-ਮûਰਾ ਸਥਿਤ ਬਾਂਕੇ ਬਿਹਾਰੀ ਮੰਦਿਰ ਦੇ 'ਤੋਸ਼ਖਾਨਾ' (ਖਜ਼ਾਨਾ), ਜੋ 1971 ਤੋਂ ਬੰਦ ਸੀ, ਸਨਿਚਰਵਾਰ ਨੂੰ ਸੁਪਰੀਮ ਕੋਰਟ ਵਲੋਂ ਗਠਿਤ ਕਿ ਉੱਚ ਅਧਿਕਾਰ ਕਮੇਟੀ ਦੇ ਆਦੇਸ਼ 'ਤੇ ਖੋਲਿ੍ਹਆ ਗਿਆ | 'ਤੋਸ਼ਖਾਨਾ' ਮੰਦਿਰ ਦੇ ਪਵਿੱਤਰ ਸਥਾਨ ਦੇ ਨਾਲ ਕਮਰਾ ਹੈ | ਸੁਪਰੀਮ ਕੋਰਟ ਨੇ ਅਗਸਤ 2025 ਦੇ ਆਪਣੇ ਆਦੇਸ਼ 'ਚ ਮੰਦਿਰ ਦੇ ਰੋਜ਼ਾਨਾ ਕੰਮਾਂ ਦੀ ਦੇਖਰੇਖ ਦੇ ਲਈ ਇਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜੱਜ ਅਸ਼ੋਕ ਕੁਮਾਰ ਦੀ ਪ੍ਰਧਾਨਗੀ 'ਚ 12 ਮੈਂਬਰੀ ਉੱਚ ਅਧਿਕਾਰ ਪ੍ਰਾਪਤ ਅੰਤਿ੍ਮ ਕਮੇਟੀ ਦਾ ਗਠਨ ਕੀਤਾ ਸੀ | ਏ ਡੀ ਐੱਮ (ਵਿੱਤ ਅਤੇ ਮਾਲੀਆ) ਡਾ. ਪੰਕਜ ਕੁਮਾਰ ਵਰਮਾ ਨੇ ਦੱਸਿਆ ਕਿ ਸਿਵਲ ਜੱਜ ਜੂਨੀਅਰ ਡਵੀਜ਼ਨ ਦੇ ਦੇਖਰੇਖ 'ਚ 4 ਗੋਸਵਾਮੀ ਮੈਂਬਰਾਂ ਸਮੇਤ ਹੋਰ ਮੈਂਬਰਾਂ ਦੇ ਨਾਲ ਕਮਰਾ ਖੋਲਿ੍ਹਆ ਗਿਆ | ਕਮਰੇ 'ਚ ਕੁਝ ਪਿੱਤਲ ਦੇ ਭਾਂਡੇ ਅਤੇ ਲਕੜੀ ਦਾ ਸਮਾਨ ਮਿਲਿਆ ਅਤੇ ਕੋਈ ਕੀਮਤੀ ਧਾਤ ਨਹੀਂ ਮਿਲੀ | ਕੁਝ ਬਕਸੇ ਅਤੇ ਲਕੜੀ ਦੇ ਸੰਦੂਕ ਮਿਲੇ | ਕਮਰੇ ਨੂੰ ਮੁੜ੍ਹ ਬੰਦ ਕਰ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਯੂਕਰੇਨ ਵਲੋਂ ਡਰੋਨ ਨਾਲ ਰੂਸ ਦੇ ਮੁੱਖ ਗੈਸ ਪਲਾਂਟ 'ਤੇ ਹਮਲਾ <br/> ਅਗਲੀ ਖ਼ਬਰ ਪੰਜਾਬ ਦੇ ਕਿਸਾਨਾਂ ਲਈ ਕੇਂਦਰ ਵਲੋਂ ਰਾਹਤ ਦੇ ਸੰਕੇਤ <br/>
Ad Position 24
No active advertisement