ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਯੂਕਰੇਨ ਵਲੋਂ ਡਰੋਨ ਨਾਲ ਰੂਸ ਦੇ ਮੁੱਖ ਗੈਸ ਪਲਾਂਟ 'ਤੇ ਹਮਲਾ <br/>

Ad Position 21
No active advertisement
ਅਜੀਤ ਡੈਸਕ 20-10-2025
ਕੀਵ, 19 ਅਕਤੂਬਰ (ਏ ਪੀ)-ਰੂਸੀ ਸਥਾਨਕ ਗਵਰਨਰ ਨੇ ਦੱਸਿਆ ਕਿ ਯੂਕਰੇਨੀ ਡਰੋਨ ਨੇ ਰਾਤ ਨੂੰ ਦੱਖਣੀ ਰੂਸ ਦੇ ਇਕ ਮੁੱਖ ਗੈਸ ਪ੍ਰੋਸੈਸਿੰਗ ਪਲਾਂਟ 'ਤੇ ਹਮਲਾ ਕੀਤਾ, ਜਿਸ ਨਾਲ ਅੱਗ ਲੱਗ ਗਈ | ਕਜ਼ਾਖ ਸਰਹੱਦ ਦੇ ਕੋਲ ਇਸੇ ਨਾਂਅ ਦੇ ਇਕ ਖੇਤਰ 'ਚ ਸਥਿਤ, ਸਰਕਾਰੀ ਗੈਸ ਕੰਪਨੀ ਗਜ਼ਪ੍ਰੋਮ ਵਲੋਂ ਸੰਚਾਲਿਤ ਓਰੇਨਬਰਗ ਪਲਾਂਟ, ਇਕ ਉਤਪਾਦਨ ਅਤੇ ਪ੍ਰੋਸੈਸਿੰਗ ਕੰਪਲੈਕਸ ਦਾ ਹਿੱਸਾ ਹੈ ਜੋ ਆਪਣੀ ਤਰ੍ਹਾਂ ਦੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਸੁਵਿਧਾਵਾਂ 'ਚੋਂ ਇਕ ਹੈ, ਜਿਸਦੀ ਸਾਲਾਨਾ ਸਮਰੱਥਾ 45 ਬਿਲੀਅਨ ਕਿਊਬਿਕ ਮੀਟਰ ਹੈ | ਖੇਤਰੀ ਗਵਰਨਰ ਯੇਵਗੇਨੀ ਸੋਲਨਤਸੇਵ ਦੇ ਅਨੁਸਾਰ, ਡਰੋਨ ਹਮਲਿਆਂ ਨੇ ਪਲਾਂਟ ਦੀ ਇਕ ਕਾਰਜਸ਼ਾਲਾ 'ਚ ਅੱਗ ਲਗਾ ਦਿੱਤੀ ਅਤੇ ਉਸ ਦਾ ਇਕ ਹਿੱਸਾ ਨੁਕਸਾਨਿਆ ਗਿਆ | ਸੋਲਨਤਸੇਵ ਨੇ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਰੂਸ ਦੇ ਰੱਖਿਆ ਮੰਤਰਾਲੇ ਨੇ ਐਤਵਾਰ ਤੜਕੇ ਇਕ ਬਿਆਨ 'ਚ ਕਿਹਾ ਕਿ ਉਸਦੇ ਹਵਾਈ ਰੱਖਿਆ ਬਲਾਂ ਨੇ ਰਾਤ ਦੇ ਦੌਰਾਨ 45 ਯੂਕਰੇਨੀ ਡਰੋਨਾਂ ਨੂੰ ਡੇਗ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਗਰੀਬ ਵਿਚਾਰ ਅਧੀਨ ਕੈਦੀਆਂ ਦੀ ਜ਼ਮਾਨਤ ਰਾਸ਼ੀ ਦੇ ਭੁਗਤਾਨ 'ਤੇ ਸੋਧਿਆ ਹੋਇਆ ਐਸ.ਓ.ਪੀ. ਜਾਰੀ <br... ਅਗਲੀ ਖ਼ਬਰ ਮਥੁਰਾ ਦੇ ਬਾਂਕੇ ਬਿਹਾਰੀ ਮੰਦਿਰ ਦਾ ਖਜ਼ਾਨਾ ਕਮਰਾ 54 ਸਾਲਾਂ ਬਾਅਦ ਖੁੱਲ੍ਹਾ <br/>
Ad Position 24
No active advertisement