06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਪਿੰਡ ਸਹਿਮ ਦੇ ਨੌਜਵਾਨ ਦੀ ਇਟਲੀ 'ਚ ਸੜਕ ਹਾਦਸੇ ਦੌਰਾਨ ਮੌਤ

Ad Position 21
No active advertisement
ਅਜੀਤ ਡੈਸਕ 01-11-2025
ਕਾਲਾ ਸੰਘਿਆਂ (ਕਪੂਰਥਲਾ), 31 ਅਕਤੂਬਰ (ਬਲਜੀਤ ਸਿੰਘ ਸੰਘਾ)-ਰੋਜ਼ੀ ਰੋਟੀ ਤੇ ਚੰਗੇਰੇ ਭਵਿੱਖ ਲਈ ਇਟਲੀ ਗਏ 25 ਸਾਲ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਅਤੇ ਮਿ੍ਤਕ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਸੰਘਾ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਜ਼ਿਲ੍ਹਾ ਜਲੰਧਰ ਦੇ ਪਿੰਡ ਸਹਿਮ ਦਾ ਨਿਵਾਸੀ ਸੁਖਬੀਰ ਸਿੰਘ ਇਟਲੀ ਦੇ ਸ਼ਹਿਰ ਰੀਬਲਤਾਨਾ ਵਿਖੇ ਕੰਮ ਤੋਂ ਸਾਈਕਲ 'ਤੇ ਆਪਣੇ ਘਰ ਜਾ ਰਿਹਾ ਸੀ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਗੱਡੀ ਨੇ ਉਸ ਨੰੂ ਫੇਟ ਮਾਰ ਦਿੱਤੀ, ਜਿਸ ਉਪਰੰਤ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਾਦਸੇ ਵਾਲੀ ਗੱਡੀ ਦੇ ਡਰਾਈਵਰ ਨੇ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦਿੱਤਾ, ਉਸ ਵਲੋਂ ਸ਼ਰਾਬ ਪੀਤੀ ਦੱਸੀ ਜਾ ਰਹੀ ਹੈ | ਮਿ੍ਤਕ 6 ਸਾਲ ਪਹਿਲਾ 2019 ਵਿਚ ਇਟਲੀ ਗਿਆ ਸੀ ਅਤੇ ਹੁਣ ਕੁੱਝ ਸਮੇਂ ਤੱਕ ਪੇਪਰ ਆਦਿ ਮਿਲਣ ਉਪਰੰਤ ਵਤਨ ਆਉਣ ਦਾ ਇਰਾਦਾ ਰੱਖਦਾ ਸੀ | ਸੁਖਬੀਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ | ਮਿ੍ਤਕ ਦੀ ਦੇਹ 3 ਨਵੰਬਰ ਨੂੰ ਪੰਜਾਬ ਪਹੁੰਚੇਗੀ, ਜਿਸ ਉਪਰੰਤ ਉਸ ਦੇ ਜੱਦੀ ਪਿੰਡ ਸਹਿਮ ਵਿਖੇ ਉਸ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸਰਹੱਦ ਪਾਰ ਤੋਂ ਡਰੋਨ ਰਾਹੀਂ ਪੁੱਜੀ ਹਥਿਆਰਾਂ ਦੀ ਵੱਡੀ ਖੇਪ ਬਰਾਮਦ 15 ਆਧੁਨਿਕ ਵਿਦੇਸ਼ੀ ਪਿਸਤੌਲ ਬਰਾਮਦ ਨਾਬਾਲਗ ਸਮੇ... ਅਗਲੀ ਖ਼ਬਰ ਅਮਰੀਕਾ ਤੋਂ ਡਿਪੋਰਟ ਕੀਤੇ ਨੌਜਵਾਨ ਨੂੰ ਪੁਲਿਸ ਨੇ ਕੀਤਾ ਗਿ੍ਫ਼ਤਾਰ
Ad Position 24
No active advertisement