06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਆਰ.ਟੀ.ਆਈ. ਕਾਰਕੁੰਨ ਦੇ ਚਾਚੇ ਦੀ ਦੁਕਾਨ 'ਤੇ ਗੋਲੀਆਂ ਚਲਾਉਣ ਵਾਲੇ ਦੋਵੇਂ ਸ਼ੂਟਰ ਕਾਬੂ ਹਥਿਆਰ ਬਰਾਮਦਗੀ ਸਮੇਂ ਪੁਲਿਸ ਦੀ ਗੋਲੀ ਨਾਲ ਇਕ ਸ਼ੂਟਰ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 01-11-2025
ਮਾਨਸਾ, 31 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਉਘੇ ਆਰ.ਟੀ.ਆਈ. ਕਾਰਕੁਨ ਮਾਨਿਕ ਗੋਇਲ ਦੇ ਚਾਚੇ ਦੀ ਦੁਕਾਨ 'ਤੇ ਗੋਲੀਆਂ ਚਲਾਉਣ ਵਾਲੇ ਦੋਵੇਂ ਸ਼ੂਟਰਾਂ ਨੂੰ ਮਾਨਸਾ ਪੁਲਿਸ ਨੇ ਕਾਬੂ ਕਰ ਲਿਆ ਹੈ | ਪੁਲਿਸ ਹੱਥ ਚੜੇ੍ਹ ਨੌਜਵਾਨਾਂ ਦੀ ਪਛਾਣ ਗੁਰਸਾਹਿਬ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਗੁਰੂ ਨਾਨਕਪੁਰਾ ਤੇ ਰਮਨਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪੁਖਰਾਲੀ ਰਾਮਪੁਰਾ (ਰੂਪਨਗਰ) ਵਜੋਂ ਹੋਈ ਹੈ | ਪੁਲਿਸ ਅਧਿਕਾਰੀ ਇਹ ਦਾਅਵਾ ਵੀ ਕਰਦੇ ਹਨ ਕਿ ਜਦੋਂ ਸ਼ੂਟਰ ਗੁਰਸਾਹਿਬ ਸਿੰਘ ਨੂੰ ਕਸਬਾ ਭੀਖੀ ਵਿਖੇ ਡਰੇਨ ਦੀ ਪਟੜੀ ਕੋਲ ਹਥਿਆਰ ਬਰਾਮਦ ਕਰਵਾਉਣ ਲਈ ਲਿਜਾਇਆ ਗਿਆ ਤਾਂ ਉਸ ਨੇ ਪਹਿਲਾਂ ਹੀ ਉਥੇ ਦੱਬੇ ਲੋਡ ਪਿਸਟਲ ਨੂੰ ਚੁੱਕ ਕੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾਉਣੀਆਂ ਚਾਹੀਆਂ ਪਰ ਜਵਾਬੀ ਕਾਰਵਾਈ ਦੌਰਾਨ ਪੁਲਿਸ ਦੀ ਗੋਲੀ ਉਸ ਦੀ ਸੱਜੀ ਲੱਤ 'ਚ ਲੱਗਣ ਕਰਕੇ ਉਹ ਜ਼ਖ਼ਮੀ ਹੋ ਗਿਆ, ਜੋ ਸਿਵਲ ਹਸਪਤਾਲ ਮਾਨਸਾ ਵਿਖੇ ਜੇਰੇ ਇਲਾਜ ਹੈ | ਦੱਸਣਯੋਗ ਹੈ ਕਿ ਲੰਘੀ 28 ਅਕਤੂਬਰ ਨੂੰ ਗੁਰਦੁਆਰਾ ਚੌਕ ਮਾਨਸਾ ਵਿਖੇ 2 ਨੌਜਵਾਨ ਦਿਨ-ਦਿਹਾੜੇ ਸਤੀਸ਼ ਕੁਮਾਰ ਨੀਟੂ ਦੀ ਦੁਕਾਨ 'ਤੇ ਗੋਲੀਆਂ ਕਰਕੇ ਫ਼ਰਾਰ ਹੋ ਗਏ ਸਨ | ਭਾਗੀਰਥ ਸਿੰਘ ਮੀਨਾ ਐਸ.ਐਸ.ਪੀ. ਮਾਨਸਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਗੁਪਤ ਇਤਲਾਹ 'ਤੇ ਅੰਡਰਬਿ੍ਜ ਚਕੇਰੀਆਂ ਤੋਂ ਪਿੰਡ ਬਰਨਾਲਾ ਸੜਕ 'ਤੇ ਝਾੜੀਆਂ ਕੋਲ ਥਾਣਾ ਸ਼ਹਿਰੀ-1 ਦੀ ਪੁਲਿਸ ਪਾਰਟੀ ਵਲੋਂ ਦੋਵਾਂ ਨੂੰ ਕਾਬੂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਪਿਸਤੌਲ ਦੇਸੀ ਕੱਟਾ 32 ਬੋਰ ਸਮੇਤ ਇਕ ਰੌਂਦ ਤੇ ਇਕ ਖੋਲ ਬਰਾਮਦ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਵਾਰਦਾਤ ਸਮੇਂ ਰਮਨਪ੍ਰੀਤ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ, ਜਦਕਿ ਗੁਰਸਾਹਿਬ ਸਿੰਘ ਨੇ ਹੀ ਦੁਕਾਨ 'ਤੇ ਗੋਲੀਆਂ ਚਲਾਈਆਂ ਸਨ | ਜ਼ਿਕਰਯੋਗ ਹੈ ਕਿ ਪੁਲਿਸ ਨੇ ਵਾਰਦਾਤ ਸਮੇਂ ਵਰਤੇ ਮੋਟਰਸਾਈਕਲ, ਹੈਲਮਟ, ਕੁਝ ਕਾਰਤੂਸ ਤੇ ਖੋਲ ਘਟਨਾ ਵਾਲੇ ਦਿਨ ਹੀ ਬਰਾਮਦ ਕਰ ਲਏ ਸਨ | ਪ੍ਰੈੱਸ ਕਾਨਫ਼ਰੰਸ ਮੌਕੇ ਮਨਮੋਹਨ ਸਿੰਘ ਔਲਖ ਐਸ.ਪੀ. (ਡੀ), ਬਲਕੌਰ ਸਿੰਘ ਇੰਚਾਰਜ ਸੀ.ਆਈ.ਏ. ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਿਹਾਰ ਚੋਣਾਂ 'ਚ ਇਸ ਵਾਰ ਡਬਲ ਇੰਜਣ ਦੀ ਸਰਕਾਰ ਦਾ ਜਾਣਾ ਤੈਅ-ਗੌਤਮ ਸੇਠ <br/> ਅਗਲੀ ਖ਼ਬਰ 'ਆਪ' ਆਗੂ 'ਤੇ ਗੋਲੀਆਂ ਚਲਾਉਣ ਵਾਲਾ ਸੇਵਾ ਮੁਕਤ ਡੀ. ਐੱਸ. ਪੀ. ਤਿੰਨ ਦਿਨਾ ਪੁਲਿਸ ਰਿਮਾਂਡ 'ਤੇ
Ad Position 24
No active advertisement