06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਛੇਹਰਟਾ ਥਾਣੇ ਦਾ ਐਸ.ਐਚ.ਓ. ਥਾਣਾ ਛੱਡ ਕੇ ਹੋਇਆ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 02-11-2025
ਅੰਮਿ੍ਤਸਰ, 1 ਨਵੰਬਰ (ਰੇਸ਼ਮ ਸਿੰਘ)-ਅੰਮਿ੍ਤਸਰ 'ਚ ਇਕ ਕਬਾੜੀਏ ਪਾਸੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਫਸਾਉਣ ਦਾ ਡਰਾਵਾ ਦੇ ਕੇ 30 ਲੱਖ ਰੁਪਏ ਰਿਸ਼ਵਤ ਅੰਮਿ੍ਤਸਰ ਦੇ ਥਾਣਾ ਛੇਹਰਟਾ ਦੇ ਐਸ.ਐਚ.ਓ. ਵਲੋਂ ਕਥਿਤ ਤੌਰ 'ਤੇ ਮੰਗੀ ਗਈ ਸੀ ਤੇ ਇਹ ਮਾਮਲਾ ਵਿਜੀਲੈਂਸ ਪੁਲਿਸ ਦੇ ਧਿਆਨ 'ਚ ਆਉਣ ਉਪਰੰਤ ਵਿਚੋਲੇ ਨੂੰ 5 ਲੱਖ ਰੁਪਏ ਲੈਂਦਿਆਂ ਭਾਵੇਂ ਗਿ੍ਫਤਾਰ ਕਰ ਲਿਆ ਗਿਆ ਹੈ ਪਰ ਇਸ ਦਾ ਪਤਾ ਲੱਗਣ 'ਤੇ ਥਾਣਾ ਛੇਹਰਟਾ ਦਾ ਐਸ. ਐਚ. ਓ. ਇੰਸਪੈਕਟਰ ਵਿਨੋਦ ਕੁਮਾਰ ਥਾਣਾ ਛੱਡ ਕੇ ਫਰਾਰ ਹੋ ਗਿਆ ਦੱਸਿਆ ਗਿਆ ਹੈ | ਵਿਜੀਲੈਂਸ ਵਲੋਂ ਫਰਾਰ ਹੋਏ ਪੁਲਿਸ ਇੰਸਪੈਕਟਰ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਸਦੇ ਘਰ ਵੀ ਛਾਪੇਮਾਰੀ ਕੀਤੇ ਜਾਣ ਦੀ ਸੂਚਨਾ ਮਿਲੀ ਹੈ | ਛੇਹਰਟਾ ਦੇ ਅਜ਼ਾਦ ਨਗਰ ਦਵਾਈਆਂ ਵਾਲਾ ਰੋਡ ਦੇ ਰਹਿਣ ਵਾਲੇ ਤੇ ਕਬਾੜ ਦਾ ਕੰਮ ਕਰਦੇ ਕਾਰੋਬਾਰੀ ਵਿਕਰਮ ਕੁਮਾਰ ਨੇ ਵਿਜੀਲੈਂਸ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਉਸਦਾ ਚਚੇਰਾ ਭਰਾ ਨਰੇਸ਼ ਕੁਮਾਰ ਵਾਸੀ ਜਲੰਧਰ ਉਸਦੀ ਕਾਰ ਵੈਕਸਵੈਗਨ ਮੰਗ ਕੇ ਲੈ ਗਿਆ ਸੀ ਜਦੋਂ ਕਿ ਰਾਤ 11-12 ਵਜੇ ਪੁਲਿਸ ਦੇ 5-6 ਕਰਮਚਾਰੀ ਸਿਵਲ ਕੱਪੜੇ 'ਚ ਸਕਾਰਪਿਓ ਗੱਡੀ 'ਚ ਉਸਦੇ ਘਰ ਆਏ ਤੇ ਇਕ ਨੇ ਕਿਹਾ ਕਿ ਉਹ ਥਾਣਾ ਛੇਹਰਟਾ ਦਾ ਐਸ.ਐਚ.ਓ. ਵਿਨੋਦ ਸ਼ਰਮਾ ਹੈ ਜਿਸ ਨੇ ਕਿਹਾ ਕਿ ਉਹ ਨਸ਼ਾ ਵੇਚਣ ਦਾ ਕੰਮ ਕਰਦਾ ਹੈ ਅਤੇ ਉਸਦੇ ਚਚੇਰੇ ਭਰਾ ਕੋਲੋ ਅਫੀਮ ਫੜੀ ਗਈ ਹੈ | ਉਸਨੇ ਆਪਣੇ ਜਾਣਕਾਰ ਲਲਿਤ ਅਰੋੜਾ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਜੇਕਰ ਬਚਣਾ ਹੈ ਤਾਂ ਐਸ.ਐਚ.ਓ. ਨੂੰ 30 ਲੱਖ ਰਿਸ਼ਵਤ ਦਿਓ ਤਾਂ ਉਸਨੇ ਕਿਹਾ ਕਿ ਉਸ ਕੋਲ ਇਸ ਵੇਲੇ ਕੇਵਲ 5 ਲੱਖ ਹੀ ਹਨ ਤੇ ਬਾਕੀ 25 ਲੱਖ ਦਾ ਸ਼ਾਮ ਤੱਕ ਪ੍ਰਬੰਧ ਕਰ ਕਰ ਲਓ | ਇਸਦੀ ਸੂਚਨਾ ਵਿਜੀਲੈਂਸ ਨੂੰ ਦਿੱਤੀ ਗਈ ਤਾਂ ਵਿਜੀਲੈਂਸ ਵਲੋਂ ਲਲਿਤ ਅਰੋੜਾ ਵਾਸੀ ਗਲੀ ਬਾਬਾ ਭੋੜੇ ਵਾਲੀ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਨਾਮਜਦ ਕੀਤੇ ਗਏ ਇੰਸਪੈਕਟਰ ਵਿਨੋਦ ਕੁਮਾਰ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ | ਵਿਜੀਲੈਂਸ ਰੇਂਜ ਅੰਮਿ੍ਤਸਰ ਦੇ ਐਸ.ਐਸ.ਪੀ. ਲਖਬੀਰ ਸਿੰਘ ਨੇ ਦੱਸਿਆ ਕਿ ਗਿ੍ਫਤਾਰ ਕੀਤੇ ਗਏ ਲਲਿਤ ਕੁਮਾਰ ਨੂੰ ਅਦਾਲਤ 'ਚ ਪੇਸ਼ ਕਰਕੇ ਹੋਰ ਪੁਛਗਿੱਛ ਕਰਨ ਲਈ 5 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਵਲੋਂ ਕੈਪਟਨ ਤੇ ਬਿੱਟੂ 'ਤੇ ਪਲਟਵਾਰ <br/> ਅਗਲੀ ਖ਼ਬਰ ਗੁਰੂ ਕਾਂਸੀ ਸਕੂਲ ਦੇ ਬੱਚਿਆਂ ਨੇ ਵਹੀਕਲਾਂ ਉੱਪਰ ਰਿਫ਼ਲੈਕਟਰ ਲਗਾਏ <br/>
Ad Position 24
No active advertisement