ਅੰਮਿ੍ਤਸਰ, 3 ਨਵੰਬਰ (ਸੁਰਿੰਦਰ ਕੋਛੜ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ 'ਤੇ ਗਏ ਭਾਰਤੀ ਜਥੇ ਤੋਂ ਇਸ ਵਾਰ ਹਰ ਯਾਤਰੂ ਬੱਸ ਟਿਕਟ ਦੇ ਲਗਭਗ 3100 ਰੁਪਏ (ਪਾਕਿਸਤਾਨੀ ਕਰੰਸੀ) ਘੱਟ ਵਸੂਲੇ ਜਾਣਗੇ | ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ (ਸ਼ਰਾਈਨਜ਼) ਨਾਸਿਰ ਮੁਸ਼ਤਾਕ ਨੇ ਇਸ ਬਾਰੇ 'ਚ 'ਅਜੀਤ' ਨਾਲ ਫ਼ੋਨ 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਾਹਗਾ ਪਹੁੰਚੇ ਭਾਰਤੀ ਯਾਤਰੂਆਂ ਤੋਂ ਇਸ ਵਾਰ 13 ਹਜ਼ਾਰ 500 ਰੁਪਏ (ਪਾਕਿਸਤਾਨੀ) ਟਿਕਟ ਖ਼ਰਚ ਵਸੂਲਿਆ ਜਾਵੇਗਾ, ਜਦਕਿ ਪਿਛਲੀ ਵਾਰ ਪ੍ਰਤੀ ਯਾਤਰੂ 16 ਹਜ਼ਾਰ 600 ਰੁਪਏ (ਪਾਕਿਸਤਾਨੀ ਕਰੰਸੀ) ਵਸੂਲ ਕੀਤੇ ਗਏ ਸਨ | ਉਨ੍ਹਾਂ ਨੇ ਕਿਹਾ ਕਿ ਪਾਕਿ 'ਚ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਬਾਵਜੂਦ ਭਾਰਤੀ ਯਾਤਰੂਆਂ ਦੀ ਸਹੂਲਤ ਲਈ ਬੋਰਡ ਵਲੋਂ ਯਾਤਰਾ ਖ਼ਰਚ 'ਚ ਕਟੌਤੀ ਕੀਤੀ ਗਈ ਹੈ |
ਜਥੇ 'ਚ ਸ਼ਾਮਿਲ ਹਰ ਯਾਤਰੂ ਤੋਂ ਇਸ ਵਾਰ 3100 ਰੁਪਏ ਘੱਟ ਵਸੂਲਿਆ ਜਾਵੇਗਾ ਬੱਸ ਖ਼ਰਚਾ <br/>
ਅਜੀਤ ਡੈਸਕ
04-11-2025